ਜ਼ਿਲਾ ਪੁਲਸ ਮੁੱਖ ਦਫਤਰ ''ਚ ਕੇਕ ਕੱਟ ਕੇ ਕੀਤਾ ਨਵੇਂ ਸਾਲ ਦਾ ਸਵਾਗਤ
Wednesday, Jan 01, 2020 - 04:33 PM (IST)

ਨਵਾਂਸ਼ਹਿਰ (ਤ੍ਰਿਪਾਠੀ)— ਜ਼ਿਲਾ ਪੁਲਸ ਵਿਭਾਗ ਵੱਲੋਂ ਅੱਜ ਨਵੇਂ ਸਾਲ ਦਾ ਸਵਾਗਤ ਐੱਸ. ਐੱਸ. ਪੀ. ਦਫਤਰ 'ਚ ਕੇਕ ਕੱਟ ਕੇ ਕੀਤਾ ਗਿਆ। ਐੱਸ. ਐੱਸ. ਪੀ. ਅਲਕਾ ਮੀਨਾ ਨੇ ਨਵੇਂ ਸਾਲ ਮੌਕੇ ਕੇਕ ਕੱਟ ਕੇ ਜ਼ਿਲਾ ਦੇ ਸਮੂਹ ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਪੁਲਸ ਵਿਭਾਗ ਦਾ ਕਾਰਜ ਚੁਣੌਤੀਪੂਰਨ ਹੈ ਅਤੇ ਸਮੁੱਚੇ ਸਮਾਜ ਦੀ ਸੁਰੱਖਿਆ ਦੀ ਅਹਿਮ ਜ਼ਿੰਮੇਵਾਰੀ ਜਿੱਥੇ ਵਿਭਾਗ 'ਤੇ ਰਹਿੰਦੀ ਹੈ ਉੱਥੇ ਹੀ ਅਪਰਾਧਕ ਕਿਸਮ ਦੇ ਲੋਕਾਂ 'ਤੇ ਤਿੱਖੀ ਨਜ਼ਰ ਰੱਖਣ ਅਤੇ ਅਜਿਹੇ ਲੋਕਾਂ ਨੂੰ ਜੇਲਾਂ ਪਿੱਛੇ ਪਹੁੰਚਾਉਣ ਦੀ ਜ਼ਿੰਮੇਵਾਰੀ ਵੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਖੁਸ਼ੀਆਂ ਦੇ ਛੋਟੇ-ਛੋਟੇ ਪਲ ਪੁਲਸ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਉਤਸ਼ਾਹਿਤ ਕਰਨ 'ਚ ਸਹਾਇਕ ਬਣਦੇ ਹਨ।
ਇਸ ਮੌਕੇ ਐੱਸ. ਪੀ. ਬਲਵਿੰਦਰ ਸਿੰਘ ਭੀਖੀ, ਐੱਸ. ਪੀ. ਬਜੀਦ ਸਿੰਘ ਖਹਿਰਾ, ਡੀ. ਐੱਸ. ਪੀ. ਦੀਪਿਕਾ ਸਿੰਘ, ਡੀ. ਐੱਸ. ਪੀ. ਨਵਦੀਪ ਕੌਰ, ਡੀ. ਐੱਸ. ਪੀ. ਹਰਜੀਤ ਸਿੰਘ, ਇੰਸਪੈਕਟਰ ਸਤਨਾਮ ਸਿੰਘ, ਐੱਸ. ਐੱਸ. ਪੀ. ਰੀਡਰ ਸਤਪਾਲ ਮੀਲੂ, ਇੰਸਪੈਕਟਰ ਗੁਰਮੁਖ ਸਿੰਘ ਅਤੇ ਟਰੈਫਿਕ ਇੰਚਾਰਜ ਰਤਨ ਸਿੰਘ ਤੋਂ ਇਲਾਵਾ ਹੋਰ ਪੁਲਸ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ। ਇਸ ਤੋਂ ਪਹਿਲਾਂ ਐੱਸ. ਐੱਸ. ਪੀ. ਅਲਕਾ ਮੀਨਾ ਦੇ ਕੈਂਪਸ ਦਫਤਰ 'ਚ ਜ਼ਿਲੇ ਦੇ ਸਮੂਹ ਐੱਸ. ਐੱਚ. ਓਜ਼ ਅਤੇ ਗਜ਼ਟਿਡ ਅਧਿਕਾਰੀਆਂ ਨਾਲ ਇਕ ਬੈਠਕ ਕਰਕੇ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦੇ ਆਦਾਨ-ਪ੍ਰਦਾਨ ਅਤੇ ਲਾਅ ਐਂਡ ਦੇ ਆਰਡਰ ਦੀ ਸਥਿਤੀ ਨੂੰ ਹੋਰ ਬੇਹਤਰ ਕਰਨ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ।