ਫਿਰੌਤੀ ਲਈ ਲੈਦਰ ਕੰਪਲੈਕਸ ’ਚ ਗੋਲ਼ੀਆਂ ਚਲਾਉਣ ਦੇ ਮਾਮਲੇ ’ਚ ਹੋ ਰਹੇ ਨਵੇਂ ਖ਼ੁਲਾਸੇ

06/16/2024 11:10:47 AM

ਜਲੰਧਰ (ਜ. ਬ.)–ਲੈਦਰ ਕੰਪਲੈਕਸ ’ਚ ਰੰਗਦਾਰੀ ਲਈ ਸਪੋਰਟਸ ਫੈਕਟਰੀ ਵਿਚ ਗੋਲ਼ੀਆਂ ਚਲਾਉਣ ਵਾਲੇ ਮੁਲਜ਼ਮਾਂ ਤਕ ਅੱਤਵਾਦੀ ਲੰਡਾ ਦੇ ਨਾਲ ਹੀ ਵਿਦੇਸ਼ ਵਿਚ ਰਹਿੰਦੇ ਉਸ ਦੇ ਸਾਥੀ ਯਾਦਵਿੰਦਰ ਸਿੰਘ ਦੇ ਨੈੱਟਵਰਕ ਨਾਲ ਜੁੜੇ ਲੋਕਾਂ ਨੇ ਪੀ. ਏ. ਪੀ. ਚੌਂਕ ’ਤੇ ਵੈਪਨ ਪਹੁੰਚਾਏ ਸਨ। ਵੈਪਨ ਕੋਰੀਅਰ ਜਸ਼ਨਪ੍ਰੀਤ ਸਿੰਘ ਵਾਸੀ ਤਰਨਤਾਰਨ ਨੂੰ ਪੁਲਸ ਗ੍ਰਿਫ਼ਤਾਰ ਕਰਕੇ ਉਸ ਤੋਂ ਵਾਰਦਾਤ ਵਿਚ ਵਰਤੇ ਵੈਪਨ ਬਰਾਮਦ ਕਰ ਚੁੱਕੀ ਹੈ। ਪੁਲਸ ਰਿਮਾਂਡ ਦੌਰਾਨ ਖ਼ੁਲਾਸਾ ਹੋਇਆ ਹੈ ਕਿ ਜਸ਼ਨਪ੍ਰੀਤ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਅਤੇ ਉਸ ਦੀ ਲੰਡਾ ਅਤੇ ਯਾਦਵਿੰਦਰ ਦੇ ਨੈੱਟਵਰਕ ਵਿਚ ਐਂਟਰੀ ਜਗਰੂਪ ਰਾਹੀਂ ਹੋਈ ਸੀ।

5 ਦਿਨ ਦੇ ਰਿਮਾਂਡ ’ਤੇ ਲਏ ਜਸ਼ਨਪ੍ਰੀਤ ਸਿੰਘ ਨੇ ਖ਼ੁਲਾਸਾ ਕੀਤਾ ਹੈ ਕਿ ਯਾਦਵਿੰਦਰ ਸਿੰਘ ਨੇ ਇੰਟਰਨੈੱਟ ਕਰਕੇ ਉਸ ਨੂੰ ਪੀ. ਏ. ਪੀ. ਚੌਂਕ ’ਤੇ ਵੈਪਨ ਪਹੁੰਚਾਉਣ ਦਾ ਕੰਮ ਸੌਂਪਿਆ ਸੀ ਅਤੇ ਉਹ ਆਪਣੇ ਸਾਥੀ ਮਹਾਵੀਰ ਵਾਸੀ ਰਾਜੋਕੇ ਤਰਨਤਾਰਨ ਨਾਲ ਵੈਪਨ ਲੈ ਕੇ ਪੀ. ਏ. ਪੀ. ਚੌਂਕ ਪਹੁੰਚਿਆ ਸੀ। ਮਹਾਵੀਰ ਕੁਝ ਦੂਰੀ ’ਤੇ ਖੜ੍ਹਾ ਰਿਹਾ, ਜਦਕਿ ਜਸਪ੍ਰੀਤ ਨੇ ਪਹਿਲਾਂ ਤੋਂ ਹੀ ਗ੍ਰਿਫ਼ਤਾਰ ਹੋ ਚੁੱਕੇ ਭੁਪਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਵੈਪਨ ਦਿੱਤਾ ਅਤੇ ਵਾਪਸ ਕਰਨ ਦੀ ਲੋਕੇਸ਼ਨ ਵੀ ਤੈਅ ਕਰ ਲਈ ਗਈ। ਜਿਵੇਂ ਹੀ ਗੋਲ਼ੀਆਂ ਚਲਾਉਣ ਦਾ ਕੰਮ ਖ਼ਤਮ ਹੋਇਆ ਤਾਂ ਭੁਪਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਜਸ਼ਨਪ੍ਰੀਤ ਨੂੰ ਵੈਪਨ ਵਾਪਸ ਕਰ ਦਿੱਤਾ ਸੀ। ਜਸ਼ਨਪ੍ਰੀਤ ਸਿੰਘ ਨੇ ਮੰਨਿਆ ਕਿ ਉਹ ਯਾਦਵਿੰਦਰ ਸਿੰਘ ਦੇ ਕਹਿਣ ’ਤੇ ਪਹਿਲਾਂ ਹੀ ਵੈਪਨ ਪਹੁੰਚਾਉਣ ਅਤੇ ਵਾਪਸ ਲੈਣ ਦਾ ਕੰਮ ਕਰ ਚੁੱਕੇ ਹਨ। ਪੁਲਸ ਹੁਣ ਮਹਾਵੀਰ ਦੀ ਤਲਾਸ਼ ਵਿਚ ਰੇਡ ਕਰ ਰਹੀ ਹੈ।

ਪੰਜਾਬ 'ਚ ਭਲਕੇ ਰਹੇਗੀ ਸਰਕਾਰੀ ਛੁੱਟੀ, ਬੰਦ ਰਹਿਣਗੇ ਸਾਰੇ ਅਦਾਰੇ

ਮਹਾਵੀਰ ਦੀ ਤਲਾਸ਼ ’ਚ ਛਾਪੇਮਾਰੀ
ਜਸ਼ਨਪ੍ਰੀਤ ਸਿੰਘ ਨੇ ਕਬੂਲਿਆ ਕਿ ਉਨ੍ਹਾਂ ਕੋਲ 2 ਵੈਪਨ ਹਨ, ਹਾਲਾਂਕਿ ਲੈਦਰ ਕੰਪਲੈਕਸ ਵਿਚ ਜਿਸ ਵੈਪਨ ਨਾਲ ਗੋਲ਼ੀਆਂ ਚਲਾਈਆਂ ਗਈਆਂ, ਉਸ ਨੂੰ ਬਰਾਮਦ ਕਰ ਲਿਆ ਗਿਆ ਹੈ ਪਰ ਇਕ ਹੋਰ ਵੈਪਨ ਮਹਾਵੀਰ ਕੋਲ ਹੈ। ਦੂਸਰੇ ਵੈਪਨ ਦੀ ਬਰਾਮਦਗੀ ਲਈ ਮਹਾਵੀਰ ਦੀ ਤਲਾਸ਼ ਵਿਚ ਪੁਲਸ ਛਾਪਾਮਾਰੀ ਕਰ ਰਹੀ ਹੈ। ਵਰਣਨਯੋਗ ਹੈ ਕਿ 3 ਜੂਨ ਦੀ ਸਵੇਰ ਬਾਈਕ ’ਤੇ ਆਏ ਮੁਲਜ਼ਮਾਂ ਨੇ ਲੈਦਰ ਕੰਪਲੈਕਸ ਸਥਿਤ ਕੋਹਲੀ ਇੰਡਸਟਰੀ ਵਿਚ ਫਾਇਰਿੰਗ ਕੀਤੀ ਸੀ। ਦਰਅਸਲ ਅੱਤਵਾਦੀ ਲੰਡਾ ਨੇ ਫੈਕਟਰੀ ਮਾਲਕ ਨੂੰ ਕਾਲ ਕਰਕੇ ਕਰੋੜਾਂ ਰੁਪਏ ਦੀ ਰੰਗਦਾਰੀ ਮੰਗੀ ਸੀ ਅਤੇ ਫੈਕਟਰੀ ਮਾਲਕ ਇਸ ਨੂੰ ਗੰਭੀਰਤਾ ਨਾਲ ਲਵੇ, ਇਸ ਲਈ ਉਸ ਨੇ ਫੈਕਟਰੀ ’ਤੇ ਗੋਲ਼ੀਆਂ ਚਲਵਾ ਦਿੱਤੀਆਂ ਸਨ।

ਇਸ ਮਾਮਲੇ ਨੂੰ ਟਰੇਸ ਕਰਦਿਆਂ ਕਮਿਸ਼ਨਰੇਟ ਪੁਲਸ ਦੇ ਸੀ. ਆਈ. ਏ. ਸਟਾਫ਼ ਨੇ ਲਗਭਗ 750 ਸੀ. ਸੀ. ਟੀ. ਵੀ. ਕੈਮਰੇ ਖੰਗਾਲਦਿਆਂ ਮੁਲਜ਼ਮਾਂ ਦਾ ਰੂਟ ਬ੍ਰੇਕ ਕਰ ਕੇ ਉਨ੍ਹਾਂ ਨੂੰ ਮਨੀਕਰਨ ਤੋਂ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਮੁਲਜ਼ਮ ਭੁਪਿੰਦਰ ਸਿੰਘ ਵਾਸੀ ਛੋਟੀ ਮਿਆਣੀ ਦਸੂਹਾ, ਗੁਰਪ੍ਰੀਤ ਸਿੰਘ ਵਾਸੀ ਪਿੰਡ ਚੋਹਲਾ ਤਰਨਤਾਰਨ ਅਤੇ ਜਗਰੂਪ ਵਾਸੀ ਜੱਲੇਵਾਲ ਤਰਨਤਾਰਨ ਨੇ ਮੰਨਿਆ ਸੀ ਕਿ ਉਨ੍ਹਾਂ ਨੇ ਰਿੰਦਾ ਦੇ ਕਹਿਣ ’ਤੇ ਗੋਲ਼ੀਆਂ ਚਲਾਈਆਂ ਸਨ।

ਇਹ ਵੀ ਪੜ੍ਹੋ- ਪੰਜਾਬ ਦੇ ਇਨ੍ਹਾਂ ਸ਼ਹਿਰਾਂ 'ਚ ਵਧਾਈ ਗਈ ਸੁਰੱਖਿਆ, ਵਾਧੂ ਫੋਰਸ ਕੀਤੀ ਗਈ ਤਾਇਨਾਤ, ਜਾਣੋ ਕੀ ਰਿਹਾ ਕਾਰਨ
 

ਯਾਦਵਿੰਦਰ ਦੇ ਭੇਜੇ ਵੈਪਨ ਆਪਣੇ ਕੋਲ ਰੱਖਦਾ ਸੀ ਜਸ਼ਨਪ੍ਰੀਤ
ਰਾਜ ਮਿਸਤਰੀ ਦਾ ਕੰਮ ਕਰਨ ਵਾਲੇ ਜਸ਼ਨਪ੍ਰੀਤ ਸਿੰਘ ਨੇ ਮੰਨਿਆ ਕਿ ਉਹ ਜਗਰੂਪ ਦਾ ਜਾਣਕਾਰ ਹੈ। ਆਰਥਿਕ ਤੰਗੀ ਸੀ, ਜਿਸ ਕਾਰਨ ਜਗਰੂਪ ਨੇ ਉਸ ਨੂੰ ਰਿੰਦਾ ਅਤੇ ਯਾਦਵਿੰਦਰ ਸਿੰਘ ਉਰਫ਼ ਯਾਦੇ ਦੇ ਗਰੁੱਪ ਵਿਚ ਸ਼ਾਮਲ ਹੋਣ ਲਈ ਕਿਹਾ ਅਤੇ ਇਹ ਵੀ ਕਿਹਾ ਕਿ ਉਸ ਦੇ ਕਾਫ਼ੀ ਪੈਸੇ ਵੀ ਬਣ ਜਾਣਗੇ। ਇਸੇ ਲਾਲਚ ਕਾਰਨ ਉਹ ਮੰਨ ਗਿਆ। ਵੈਪਨ ਬਾਰੇ ਪੁੱਛਣ ’ਤੇ ਜਸ਼ਨਪ੍ਰੀਤ ਨੇ ਕਿਹਾ ਕਿ ਜਗਰੂਪ ਨੇ ਵੈਪਨ ਦਿਵਾਉਣ ਲਈ ਯਾਦਵਿੰਦਰ ਸਿੰਘ ਨੂੰ ਕਿਹਾ ਸੀ। ਅਜਿਹੇ ਵਿਚ ਯਾਦਵਿੰਦਰ ਸਿੰਘ ਉਰਫ਼ ਯਾਦੇ ਨੇ ਉਨ੍ਹਾਂ ਤਕ 2 ਵੈਪਨ ਪਹੁੰਚਾਏ ਸਨ, ਜਿਸ ਨੂੰ ਦੇਣ ਨਕਾਬਪੋਸ਼ ਨੌਜਵਾਨ ਆਏ ਸਨ ਅਤੇ ਉਹ ਉਨ੍ਹਾਂ ਨੂੰ ਜਾਣਦਾ ਵੀ ਨਹੀਂ ਸੀ। ਜਸ਼ਨ ਨੇ ਮੰਨਿਆ ਕਿ ਜੇਕਰ ਕਿਤੇ ਵੀ ਵਾਰਦਾਤ ਕਰਨੀ ਹੁੰਦੀ ਸੀ, ਉਨ੍ਹਾਂ ਨੂੰ ਵੈਪਨ ਇਧਰ-ਉਧਰ ਕਰਨ ਲਈ ਕਿਹਾ ਜਾਂਦਾ ਸੀ। ਉਹ ਪਹਿਲਾਂ ਵੀ ਵੈਪਨ ਸਪਲਾਈ ਅਤੇ ਵਾਪਸ ਲਿਆਉਣ ਦਾ ਕੰਮ ਕਰ ਚੁੱਕਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News