ਨਿਊ ਕ੍ਰਿਸ਼ਨਾ ਸਵੀਟ ਸ਼ਾਪ ਤੇ ਹੁਸ਼ਿਆਰਪੁਰ ਦੀ ਸਟੀਲ ਕੰਪਨੀ ਨੇ ਸਰੰਡਰ ਕੀਤੇ 2.32 ਕਰੋੜ

Saturday, Feb 22, 2020 - 04:14 PM (IST)

ਨਿਊ ਕ੍ਰਿਸ਼ਨਾ ਸਵੀਟ ਸ਼ਾਪ ਤੇ ਹੁਸ਼ਿਆਰਪੁਰ ਦੀ ਸਟੀਲ ਕੰਪਨੀ ਨੇ ਸਰੰਡਰ ਕੀਤੇ 2.32 ਕਰੋੜ

ਜਲੰਧਰ (ਮ੍ਰਿਦੁਲ)— ਬੀਤੇ ਦਿਨ ਰਾਮਾ ਮੰਡੀ ਤੇ ਲੱਧੇਵਾਲੀ ਰੋਡ 'ਤੇ ਸਥਿਤ ਨਿਊ ਕ੍ਰਿਸ਼ਨਾ ਸਵੀਟ ਸ਼ਾਪ ਅਤੇ ਸ਼੍ਰੀ ਕ੍ਰਿਸ਼ਨਾ ਸਵੀਟ ਸ਼ਾਪ 'ਤੇ ਇਨਕਮ ਟੈਕਸ ਵੱਲੋਂ ਸਰਵੇ ਕਰਨ ਦੇ ਮਾਮਲੇ 'ਚ ਦੋਵਾਂ ਸਵੀਟ ਸ਼ਾਪ ਮਾਲਕਾਂ ਵੱਲੋਂ 1.27 ਕਰੋੜ ਰੁਪਏ ਸਰੰਡਰ ਕੀਤੇ ਗਏ ਹਨ। ਉਥੇ ਦੂਜੇ ਪਾਸੇ ਹੁਸ਼ਿਆਰਪੁਰ ਦੀ ਇਕ ਸਟੀਲ ਕੰਪਨੀ ਕੋਲੋਂ ਇਨਕਮ ਟੈਕਸ ਵੱਲੋਂ 1.05 ਕਰੋੜ ਰੁਪਏ ਸਰੰਡਰ ਕਰਵਾਏ ਗਏ ਹਨ।
ਇਨਕਮ ਟੈਕਸ ਵੱਲੋਂ ਜਾਰੀ ਕੀਤੀ ਗਈ ਸਟੇਟਮੈਂਟ ਮੁਤਾਬਕ ਇਨਕਮ ਟੈਕਸ ਦੀ ਟੀਮ ਨੇ ਜਲੰਧਰ ਅਤੇ ਹੁਸ਼ਿਆਰਪੁਰ ਰੇਂਜ 'ਚ ਰੇਡ ਕੀਤੀ ਸੀ, ਜਿਸ ਦੇ ਤਹਿਤ ਦੋਵਾਂ ਥਾਵਾਂ 'ਤੇ ਹੋਈ ਰੇਡ ਦੌਰਾਨ ਕੁੱਲ 2.32 ਕਰੋੜ ਰੁਪਏ ਸਰੰਡਰ ਕਰਵਾਏ ਗਏ ਕਿਉਂਕਿ ਵਿਭਾਗ ਨੂੰ ਸ਼ੱਕ ਸੀ ਕਿ ਜਲੰਧਰ ਦੇ ਰਾਮਾਮੰਡੀ ਸਥਿਤ ਨਿਊ ਕ੍ਰਿਸ਼ਨਾ ਸਵੀਟ ਸ਼ਾਪ ਦਾ ਮਾਲਕ ਜਵਾਹਰ ਅਗਰਵਾਲ ਤੇ ਲੱਧੇਵਾਲੀ ਰੋਡ ਸ਼ਥਿਤ ਸ਼੍ਰੀ ਕ੍ਰਿਸ਼ਨਾ ਸਵੀਟ ਸ਼ਾਪ ਜੋ ਕਿ ਜਵਾਹਰ ਦਾ ਬੇਟਾ ਅਭਿਸ਼ੇਕ ਚਲਾ ਰਿਹਾ ਸੀ।

ਦੋਵੇਂ ਪਿਉ-ਪੁੱਤ ਆਪਣੀ ਇਨਕਮ ਦੇ ਮੁਤਾਬਿਕ ਟੈਕਸ ਜਮ੍ਹਾ ਨਹੀਂ ਕਰਵਾ ਰਹੇ ਸਨ। ਜਿਸ ਨੂੰ ਲੈ ਕੇ ਉਨ੍ਹਾਂ ਦੀਆਂ ਸਾਰੀਆਂ ਟ੍ਰਾਂਜੈਕਸ਼ਨ 'ਤੇ ਵਿਭਾਗ ਦੀ ਨਜ਼ਰ ਸੀ ਕਿਉਂਕਿ 31 ਮਾਰਚ (ਫਾਈਨਾਂਸ਼ੀਅਲ ਈਅਰ) ਨੇੜੇ ਹੋਣ ਕਾਰਨ ਵਿਭਾਗ ਨੂੰ ਸ਼ੱਕ ਸੀ ਕਿ ਸ਼ਹਿਰ ਦੀਆਂ ਨਾਮੀ ਕੰਪਨੀਆਂ ਟੈਕਸ ਸਹੀ ਰੂਪ ਵਿਚ ਜਮ੍ਹਾ ਨਹੀਂ ਕਰਵਾ ਰਹੀਆਂ ਤੇ ਟੈਕਸ ਦੀ ਚੋਰੀ ਕਰਕੇ ਪ੍ਰਾਪਰਟੀ ਵਿਚ ਇਨਵੈਸਟ ਕਰ ਰਹੀਆਂ ਹਨ। ਜਿਸ ਦੇ ਤਹਿਤ ਵਿਭਾਗ ਵੱਲੋਂ ਸਖਤ ਕਾਰਵਾਈ ਕੀਤੀ ਗਈ ਸੀ। ਵਿਭਾਗ ਵੱਲੋਂ ਕਾਰਵਾਈ ਕਰਨ ਵਾਲੀ ਟੀਮ 'ਚ ਐੱਸ. ਐੱਸ. ਪਰਮਾਰ ਉਪ ਇਨਕਮ ਟੈਕਸ ਕਮਿਸ਼ਨਰ, ਸੀ. ਐੱਮ. ਮੀਨਾ, ਸਹਾਇਕ ਇਨਕਮ ਟੈਕਸ ਕਮਿਸ਼ਨਰ, ਤਰਸੇਮ ਲਾਲ, ਪਰਮਿੰਦਰ ਸਿਘ, ਸੁਨੀਲ ਐਰੀ, ਵਿਸ਼ੂ ਦੇਵ, ਕਮਲ ਕਿਸ਼ੋਰ, ਪ੍ਰਤਿਭਾ ਇਨਕਮ ਟੈਕਸ ਅਧਿਕਾਰੀ ਅਤੇ ਹੋਰ ਵੀ ਮੌਜੂਦ ਸਨ।

ਵਿਭਾਗ 'ਚ ਤਾਇਨਾਤ ਸੂਤਰਾਂ ਦੀ ਮੰਨੀਏ ਤਾਂ ਨਿਊ ਕ੍ਰਿਸ਼ਨਾ ਸਵੀਟ ਸ਼ਾਪ ਦੇ ਮਾਲਕ ਜਵਾਹਰ ਲਾਲ ਤੇ ਉਸ ਦੇ ਬੇਟੇ ਅਭਿਸ਼ੇਕ ਨੇ ਕਿਤਾਬਾਂ 'ਚ ਸੇਲ ਬੇਹੱਦ ਘੱਟ ਵਿਖਾਈ ਸੀ ਪਰ ਕੋਠੀਆਂ, ਪ੍ਰਾਪਰਟੀ ਅਤੇ ਹਾਈ ਕਲਾਸ ਗੱਡੀਆਂ ਲੈ ਰੱਖੀਆਂ ਸਨ। ਜਿਸ 'ਤੇ ਵਿਭਾਗ ਨੂੰ ਸ਼ੱਕ ਹੋਇਆ ਕਿ ਇਹ ਸਾਰਾ ਪੈਸਾ ਸਰਕਾਰ ਨੂੰ ਚੂਨਾ ਲਾ ਕੇ ਟੈਕਸ ਚੋਰੀ ਕਰ ਕੇ ਆਇਆ ਹੈ ਤੇ ਇਸ ਦੇ ਨਾਲ ਹੀ ਦੋਵਾਂ ਵਲੋਂ ਕਿੰਨੀ ਬੇਨਾਮੀ ਜਾਇਦਾਦ ਵਿਚ ਪੈਸੇ ਇਨਵੈਸਟ ਕੀਤੇ ਗਏ ਹਨ।

ਆਉਣ ਵਾਲੇ ਦਿਨਾਂ 'ਚ ਸ਼ਹਿਰ ਦੇ ਨਾਮੀ ਸਵੀਟ ਸ਼ਾਪ ਕਾਰੋਬਾਰੀ ਤੇ ਟ੍ਰੈਵਲ ਏਜੰਟਾਂ 'ਤੇ ਡਿੱਗੇਗੀ ਗਾਜ਼
ਉਥੇ ਵਿਭਾਗ ਵਿਚ ਤਾਇਨਾਤ ਸੂਤਰਾਂ ਦੀ ਮੰਨੀਏ ਤਾਂ 31 ਮਾਰਚ ਆਉਣ ਤੋਂ ਪਹਿਲਾਂ ਭਾਵ ਫਾਈਨਾਂਸ਼ੀਅਲ ਈਅਰ ਖਤਮ ਹੋਣ ਤੋਂ ਪਹਿਲਾਂ ਵਿਭਾਗ ਵੱਲੋਂ ਇਹ ਪਹਿਲੀ ਰੇਡ ਸੀ। ਜਿਸ ਵਿਚ ਇੰਨੀ ਅਮਾਊਂਟ ਸਰੰਡਰ ਹੋਈ ਹੈ। ਇਸ ਕਾਰਵਾਈ ਦੇ ਨਾਲ-ਨਾਲ ਸ਼ਹਿਰ ਦੇ ਹੋਰ ਕਈ ਕਾਰੋਬਾਰੀ ਜਿਨ੍ਹਾਂ ਵਿਚ ਸਵੀਟ ਸ਼ਾਪ ਕਾਰੋਬਾਰੀ ਅਤੇ ਕਈ ਟ੍ਰੈਵਲ ਏਜੰਟਾਂ 'ਤੇ ਵੀ ਵਿਭਾਗ ਦੀ ਨਜ਼ਰ ਹੈ ਕਿਉਂਕਿ ਇਸ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਵੀ ਕਈ ਟ੍ਰੈਵਲ ਏਜੰਟਾਂ 'ਤੇ ਰੇਡ ਕੀਤੀ ਗਈ ਹੈ। ਵਿਭਾਗ ਨੂੰ ਸ਼ੱਕ ਹੈ ਕਿ ਕਈ ਟ੍ਰੈਵਲ ਕਾਰੋਬਾਰੀ ਵੀ ਆਪਣੀ ਇਨਕਮ ਘੱਟ ਵਿਖਾ ਕੇ ਪੈਸਾ ਪ੍ਰਾਪਰਟੀ 'ਚ ਇਨਵੈਸਟ ਕਰ ਰਹੇ ਹਨ।

ਐਡਵਾਂਸ ਟੈਕਸ ਜਮ੍ਹਾ ਕਰਾਉਣ ਦੀ ਤਰੀਕ 15 ਮਾਰਚ
ਉਥੇ ਇਸ ਕਾਰਵਾਈ ਦੌਰਾਨ ਪ੍ਰਿੰਸੀਪਲ ਇਨਕਮ ਟੈਕਸ ਕਮਿਸ਼ਨਰ-1 ਡਾ. ਸਿੰਮੀ ਗੁਪਤਾ ਨੇ ਦੱਸਿਆ ਕਿ ਐਡਵਾਂਸ ਟੈਕਸ ਜਮ੍ਹਾ ਕਰਵਾਉਣ ਦੀ ਆਖਰੀ ਤਰੀਕ 15 ਮਾਰਚ ਹੈ। ਜਿਨ੍ਹਾਂ ਕਾਰੋਬਾਰੀਆਂ ਨੇ ਆਪਣੀ ਇਨਕਮ ਸਬੰਧੀ ਕੋਈ ਜਾਣਕਾਰੀ ਵਿਭਾਗ ਨੂੰ ਨਹੀਂ ਦਿੱਤੀ ਹੈ, ਉਹ 31 ਮਾਰਚ ਤੋਂ ਪਹਿਲਾਂ ਆਪਣਾ ਟੈਕਸ ਜਮ੍ਹਾ ਕਰਵਾ ਦੇਣ ਤੇ ਆਪਣੀ ਆਮਦਨ ਦਾ ਸਹੀ ਵੇਰਵਾ ਵਿਭਾਗ ਨੂੰ ਦੇਣ।


author

shivani attri

Content Editor

Related News