ਰੂਪਨਗਰ ''ਚ ਇਨਸਾਨੀਅਤ ਸ਼ਰਮਸਾਰ, ਨਹਿਰ ਦੇ ਕਿਨਾਰੇ ਨਵਜੰਮੀ ਬੱਚੀ ਦੀ ਮਿਲੀ ਲਾਸ਼
Thursday, Jan 19, 2023 - 12:26 PM (IST)

ਰੂਪਨਗਰ (ਵਿਜੇ)-ਰੂਪਨਗਰ ਵਿਖੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਨਹਿਰ ਦੇ ਕਿਨਾਰੇ ਮ੍ਰਿਤਕ ਹਾਲਤ ’ਚ ਨਵਜੰਮੀ ਕੁੜੀ ਮ੍ਰਿਤਕ ਹਾਲਤ ’ਚ ਮਿਲੀ, ਜਿਸ ਤੋਂ ਬਾਅਦ ਸਿਟੀ ਪੁਲਸ ਨੇ ਨਾ ਮਾਲੂਮ ਵਿਅਕਤੀ/ਵਿਅਕਤੀਆਂ ’ਤੇ ਪਰਚਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ। ਪੁਲਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਪੋਮੀ ਸੋਨੀ ਪੁੱਤਰ ਅਨੰਦ ਪ੍ਰਕਾਸ਼ ਨਿਵਾਸੀ ਛੋਟਾ ਖੇਡ਼ਾ ਰੂਪਨਗਰ ਨੇ ਦੱਸਿਆ ਕਿ ਰੂਪਨਗਰ ਦੇ ਸਟੇਡੀਅਮ ਦੀ ਬੈਕ ਸਾਈਡ ਨਹਿਰ ਕਿਨਾਰੇ ’ਤੇ ਬਣੇ ਸ਼ਿਵ ਮੰਦਰ ’ਚ ਉਹ ਮੱਥਾ ਟੇਕਣ ਗਿਆ ਸੀ ਅਤੇ ਜਦੋਂ ਮੰਦਰ ਦੇ ਬਾਹਰ ਆਇਆ ਤਾਂ ਬਦਬੂ ਆ ਰਹੀ ਸੀ।
ਇਹ ਵੀ ਪੜ੍ਹੋ :ਜਲੰਧਰ ਦੇ ਸਿਵਲ ਹਸਪਤਾਲ 'ਚ ਗੁੰਡਾਗਰਦੀ, ਪੁਲਸ ਦੇ ਸਾਹਮਣੇ ਭਿੜੀਆਂ ਦੋ ਧਿਰਾਂ
ਜਦੋਂ ਉਸ ਨੇ ਕੁਝ ਸ਼ੱਕ ਹੋਣ ’ਤੇ ਨਜ਼ਦੀਕ ਆ ਕੇ ਵੇਖਿਆ ਤਾਂ ਨਹਿਰ ਦੇ ਕਿਨਾਰੇ ਕੱਪਡ਼ਿਆਂ ’ਚ ਲਪੇਟਿਆ ਨਵਜੰਮਿਆ ਬੱਚਾ (ਲਡ਼ਕੀ) ਮ੍ਰਿਤਕ ਹਾਲਤ ’ਚ ਪਿਆ ਸੀ, ਜਿਸਨੂੰ ਕੋਈ ਨਾ ਮਾਲੂਮ ਵਿਅਕਤੀ ਸੁੱਟ ਕੇ ਚਲੇ ਗਏ ਸਨ। ਪੁਲਸ ਨੇ ਸ਼ਿਕਾਇਤ ਤੋਂ ਬਾਅਦ ਨਾ ਮਾਲੂਮ ਵਿਅਕਤੀ/ਵਿਅਕਤੀਆਂ ਦੇ ਵਿਰੁੱਧ ਪਰਚਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਸੁਲਤਾਨਪੁਰ ਲੋਧੀ: ਬਿਜਲੀ ਦਫ਼ਤਰ 'ਚ ਪਿਆ ਡਾਕਾ, ਲੁਟੇਰਿਆਂ ਨੇ ਬੰਧਕ ਬਣਾਏ ਮੁਲਾਜ਼ਮ, ਲੱਖਾਂ ਦੀ ਚੋਰੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ