ਮਾਮੇ ਘਰ ਰਹਿ ਰਿਹਾ ਭਾਣਜਾ ਹਥਿਆਰ ਤੇ ਕਾਰਤੂਸਾਂ ਸਣੇ ਗ੍ਰਿਫ਼ਤਾਰ, 1 ਸਾਲ ਪਹਿਲਾਂ ਹੀ ਦਿੱਲੀ ਤੋਂ ਆਇਆ ਸੀ ਵਾਪਸ

11/08/2023 12:50:07 PM

ਜਲੰਧਰ (ਮਹੇਸ਼) : ਦਿੱਲੀ ਤੋਂ ਆ ਕੇ ਰਾਮਾ ਮੰਡੀ ਇਲਾਕੇ ’ਚ ਆਪਣੇ ਮਾਮੇ ਦੇ ਘਰ ਰਹਿੰਦੇ ਨੌਜਵਾਨ ਨੂੰ 32 ਬੋਰ ਦੇ ਦੇਸੀ ਪਿਸਟਲ ਤੇ 4 ਜ਼ਿੰਦਾ ਰੌਂਦ ਸਮੇਤ ਸੀ.ਆਈ.ਏ-2 (ਐਂਟੀ ਨਾਰਕੋਟਿਕਸ ਸੈੱਲ) ਦੀ ਟੀਮ ਨੇ ਗ੍ਰਿਫਤਾਰ ਕੀਤਾ ਹੈ। ਸੀ.ਆਈ.ਏ.-2 ਦੇ ਮੁਖੀ ਅਸ਼ੋਕ ਕੁਮਾਰ ਸ਼ਰਮਾ ਨੇ ਦੱਸਿਆ ਕਿ ਥਾਣਾ ਡਵੀਜ਼ਨ ਨੰ.-7 ’ਚ ਪੈਂਦੇ ਦਯਾਨੰਦ ਚੌਂਕ ਤੋਂ ਕਾਬੂ ਕੀਤੇ ਗਏ ਉਕਤ ਦੋਸ਼ੀ ਦੀ ਪਛਾਣ ਰੌਬਿਨ ਪੁੱਤਰ ਨੈਲਸਨ ਮਸੀਹ ਨਿਵਾਸੀ ਮਕਾਨ ਨੰ.-117 ਦਾਤਾਰ ਨਗਰ ਥਾਣਾ ਰਾਮਾ ਮੰਡੀ ਜਲੰਧਰ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਕਿਸ਼ਤਾਂ 'ਚ ਰਿਸ਼ਵਤ ਲੈਣ ਵਾਲਾ ASI ਵਿਜੀਲੈਂਸ ਬਿਊਰੋ ਵੱਲੋਂ ਕਾਬੂ, ਪਹਿਲਾਂ ਲੈ ਚੁੱਕਾ ਸੀ 3,000

ਅਸ਼ੋਕ ਸ਼ਰਮਾ ਨੇ ਦੱਸਿਆ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਰੌਬਿਨ ਕੋਲ ਨਾਜਾਇਜ਼ ਹਥਿਆਰ ਹਨ ਤੇ ਉਹ ਕੰਨਿਆਵਾਲੀ ਚੌਂਕ ਗੜ੍ਹੇ ’ਚ ਖੜ੍ਹਾ ਹੈ, ਜਿਸ ’ਤੇ ਪੁਲਸ ਪਾਰਟੀ ਨੇ ਰੇਡ ਕਰ ਕੇ ਰੌਬਿਨ ਨੂੰ ਸਮੇਤ ਪਿਸਟਲ ਦਯਾਨੰਦ ਚੌਕ ਤੋਂ ਫੜ ਲਿਆ। ਉਸ ਵਿਰੁੱਧ ਥਾਣਾ ਡਵੀਜ਼ਨ-7 ’ਚ ਆਰਮਜ਼ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਤੇ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ਲੈ ਕੇ ਉਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਸੀ.ਆਈ.ਏ.-2 ਦੇ ਮੁਖੀ ਨੇ ਦੱਸਿਆ ਕਿ ਜਾਂਚ ’ਚ ਪਤਾ ਲੱਗਾ ਹੈ ਕਿ ਦੋਸ਼ੀ ਰੌਬਿਨ ਜਿਸ ਦਾ ਜਨਮ ਰਾਮਾ ਮੰਡੀ ਦਾ ਹੈ ਪਰ ਉਹ ਬਚਪਨ ’ਚ ਆਪਣੇ ਪਿਤਾ ਨਾਲ ਦਿੱਲੀ ਚਲਾ ਗਿਆ ਸੀ।  ਉੱਥੇ ਹੀ ਉਸ ਨੇ 12ਵੀਂ ਕਲਾਸ ਤਕ ਪੜ੍ਹਾਈ ਕੀਤੀ।

ਇਹ ਵੀ ਪੜ੍ਹੋ : ਗਊ ਹੱਤਿਆ ਮਾਮਲੇ 'ਚ 2 ਮੁਲਜ਼ਮ ਗ੍ਰਿਫ਼ਤਾਰ, ਹੋਰ ਵੀ ਕਈ ਨਾਂ ਆ ਸਕਦੇ ਨੇ ਸਾਹਮਣੇ

ਇਸ ਦੌਰਾਨ ਦਿੱਲੀ ’ਚ ਉਸ ਦਾ ਝਗੜਾ ਰਾਜੂ ਨਾਂ ਦੇ ਵਿਅਕਤੀ ਨਾਲ ਹੋ ਗਿਆ ਤੇ ਇਸ ਸਬੰਧੀ ਉਸ ਦਾ ਕੋਰਟ ਕੇਸ ਵੀ ਚੱਲਦਾ ਹੈ। ਇਕ ਸਾਲ ਪਹਿਲਾਂ ਉਹ ਆਪਣੇ ਪਿਤਾ ਨਾਲ ਵਾਪਸ ਜਲੰਧਰ ਆ ਗਿਆ ਤੇ ਦਾਤਾਰ ਨਗਰ ’ਚ ਆਪਣੇ ਮਾਮੇ ਦੇ ਘਰ ਰਹਿਣ ਲੱਗ ਪਿਆ। ਉਸ ਨੇ ਜੋਗਿੰਦਰ ਨਗਰ ’ਚ ਸੈਲੂਨ ਦੀ ਦੁਕਾਨ ਵੀ ਖੋਲ੍ਹੀ ਹੋਈ ਹੈ। ਉਸ ਨੇ ਕਿਹਾ ਕਿ ਉਸ ਨੇ 2 ਮਹੀਨੇ ਪਹਿਲਾਂ ਇਹ ਦੇਸੀ ਪਿਸਟਲ 32 ਬੋਰ ਖਰੀਦੀ ਸੀ। ਜਾਂਚ ਦੌਰਾਨ ਉਸ ਵਿਰੁੱਧ ਪਹਿਲਾਂ ਕੋਈ ਮਾਮਲਾ ਦਰਜ ਸਾਹਮਣੇ ਨਹੀਂ ਆਇਆ।

ਇਹ ਵੀ ਪੜ੍ਹੋ : ਨਿਗਮ ਕਮਿਸ਼ਨਰ ਨੇ ਜ਼ੋਨਲ ਕਮਿਸ਼ਨਰਾਂ ਨੂੰ ਦਿੱਤੇ ਆਦੇਸ਼, ਫੀਲਡ 'ਚ ਜਾ ਕੇ ਕੀਤਾ ਜਾਵੇ ਸਫ਼ਾਈ ਕਾਰਜਾਂ ਦਾ ਮੁਆਇਨਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Harpreet SIngh

Content Editor

Related News