ਸਿਲਵਰ ਪਲਾਜ਼ਾ ਨੇੜੇ ਪ੍ਰਵਾਸੀ ਦਾ ਮੋਬਾਇਲ ਝਪਟ ਕੇ ਭੱਜ ਰਹੇ ਲੁਟੇਰੇ ਜਾਮ ’ਚ ਫਸੇ, ਬਾਈਕ ਛੱਡ ਕੇ ਭੱਜੇ

04/19/2023 1:41:19 PM

ਜਲੰਧਰ (ਵਰੁਣ)–ਸੋਢਲ ਰੋਡ ’ਤੇ ਸਿਲਵਰ ਪਲਾਜ਼ਾ ਨੇੜੇ ਬਾਈਕ ਸਵਾਰ 2 ਲੁਟੇਰਿਆਂ ਨੇ ਸਾਈਕਲ ’ਤੇ ਆਪਣੇ ਦੋਸਤਾਂ ਨਾਲ ਜਾ ਰਹੇ ਪ੍ਰਵਾਸੀ ਮਜ਼ਦੂਰ ਦਾ ਮੋਬਾਇਲ ਝਪਟ ਲਿਆ। ਪ੍ਰਵਾਸੀ ਨੇ ਸਾਈਕਲ ’ਤੇ ਹੀ ਲੁਟੇਰਿਆਂ ਦੇ ਬਾਈਕ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਲੁਟੇਰਿਆਂ ਨੇ ਬਾਈਕ ਗਲਤ ਦਿਸ਼ਾ ਵਿਚ ਵਾੜ ਲਈ ਅਤੇ ਅੱਗੇ ਜਾਮ ਲੱਗਾ ਹੋਣ ਕਾਰਨ ਬਾਈਕ ਉਥੇ ਹੀ ਛੱਡ ਕੇ ਫ਼ਰਾਰ ਹੋ ਗਏ। ਇਸ ਵਾਰਦਾਤ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੀ. ਸੀ. ਆਰ. ਅਤੇ ਥਾਣਾ ਨੰਬਰ 8 ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ।

ਇਹ ਵੀ ਪੜ੍ਹੋ : ਸਪੇਨ ਗਏ ਪੁੱਤ ਦੀ ਘਰ ਪਰਤੀ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ, ਗਮਗੀਨ ਮਾਹੌਲ 'ਚ ਹੋਇਆ ਸਸਕਾਰ

ਜਾਣਕਾਰੀ ਦਿੰਦਿਆਂ ਪ੍ਰਵਾਸੀ ਨੌਜਵਾਨ ਸੁਰਜੀਤ ਵਰਮਾ ਨੇ ਦੱਸਿਆ ਕਿ ਉਹ ਆਪਣੇ 2 ਸਾਥੀਆਂ ਨਾਲ ਸਾਈਕਲ ’ਤੇ ਸਿਲਵਰ ਪਲਾਜ਼ਾ ਵੱਲੋਂ ਲੰਘ ਰਿਹਾ ਸੀ। ਇਸੇ ਦੌਰਾਨ ਉਸ ਦੇ ਮੋਬਾਇਲ ’ਤੇ ਫੋਨ ਆਇਆ ਤਾਂ ਉਹ ਫੋਨ ਸੁਣਨ ਲੱਗਾ। ਦੋਸ਼ ਹੈ ਕਿ ਫੋਨ ’ਤੇ ਗੱਲਾਂ ਕਰਦੇ ਹੋਏ ਪਿੱਛਿਓਂ ਆਏ ਬਾਈਕ ਸਵਾਰ ਲੁਟੇਰਿਆਂ ਨੇ ਉਸ ਦਾ ਮੋਬਾਇਲ ਖੋਹ ਲਿਆ ਅਤੇ ਫਰਾਰ ਹੋ ਗਏ। ਸੁਰਜੀਤ ਨੇ ਸਾਈਕਲ ’ਤੇ ਹੀ ਰੌਲਾ ਪਾਉਂਦਿਆਂ ਲੁਟੇਰਿਆਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਬਾਈਕ ਗਲਤ ਦਿਸ਼ਾ ਵੱਲ ਪਾ ਲਈ ਅਤੇ ਅੱਗੇ ਜਾਮ ਲੱਗਾ ਹੋਣ ਕਾਰਨ ਉਹ ਬਾਈਕ ਛੱਡ ਕੇ ਫ਼ਰਾਰ ਹੋ ਗਏ। ਸੂਚਨਾ ਮਿਲਦੇ ਹੀ ਮੌਕੇ ’ਤੇ ਪੁੱਜੀ ਪੀ. ਸੀ. ਆਰ. ਅਤੇ ਥਾਣਾ ਨੰਬਰ 8 ਦੀ ਪੁਲਸ ਨੇ ਲੁਟੇਰਿਆਂ ਦੀ ਬਾਈਕ ਨੂੰ ਕਬਜ਼ੇ ਵਿਚ ਲੈ ਲਿਆ ਸੀ। ਦੇਰ ਰਾਤ ਪੁਲਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਸੀ।

ਟਾਂਡਾ ਰੋਡ ਤੋਂ ਵੀ ਖੋਹਿਆ ਆਈਫੋਨ
ਟਾਂਡਾ ਰੋਡ ਤੋਂ ਲੁਟੇਰਿਆਂ ਨੇ ਸੇਠ ਹੁਕਮ ਚੰਦ ਸਕੂਲ ਦੀ ਟੀਚਰ ਦਾ ਆਈਫੋਨ ਖੋਹ ਲਿਆ। ਦੱਸਿਆ ਜਾ ਰਿਹਾ ਹੈ ਕਿ ਇਸ ਸਬੰਧੀ ਥਾਣਾ ਨੰਬਰ 8 ਵਿਚ ਸ਼ਿਕਾਇਤ ਵੀ ਦਿੱਤੀ ਗਈ ਹੈ ਪਰ ਪੀੜਤ ਧਿਰ ਮੀਡੀਆ ਦੇ ਸਾਹਮਣੇ ਨਹੀਂ ਆ ਰਹੀ।

ਇਹ ਵੀ ਪੜ੍ਹੋ :  ਭਿਆਨਕ ਹਾਦਸੇ ਨੇ ਪੁਆਏ ਘਰ 'ਚ ਵੈਣ, ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News