ਗਣਤੰਤਰਤਾ ਦਿਵਸ ਦੀ ਪਰੇਡ ''ਚ ਹਿੱਸਾ ਲੈਣ ਵਾਲੇ NCC ਕੈਡਿਟ ਮਨਜਿੰਦਰ ਸਿੰਘ ਨੂੰ ਕੀਤਾ ਸਨਮਾਨਿਤ

Tuesday, Feb 06, 2024 - 12:10 PM (IST)

ਗਣਤੰਤਰਤਾ ਦਿਵਸ ਦੀ ਪਰੇਡ ''ਚ ਹਿੱਸਾ ਲੈਣ ਵਾਲੇ NCC ਕੈਡਿਟ ਮਨਜਿੰਦਰ ਸਿੰਘ ਨੂੰ ਕੀਤਾ ਸਨਮਾਨਿਤ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) - ਦੇਸ਼ ਦੇ ਗਣਤੰਤਰ ਦਿਵਸ ਦੇ ਮੌਕੇ ਤੇ ਹੋਈ ਐੱਨ. ਸੀ. ਸੀ ਕੈਡਿਟਾਂ ਦੀ ਪਰੇਡ 'ਚ ਹਿੱਸਾ ਲੈਣ ਉਪਰੰਤ ਨੌਜਵਾਨ ਐੱਨ. ਸੀ. ਸੀ ਕੈਡਿਟ ਮਨਜਿੰਦਰ ਸਿੰਘ ਦਾ ਟਾਂਡਾ ਉੜਮੁੜ ਪਹੁੰਚਣ ਮੌਕੇ ਵਿਸ਼ੇਸ਼ ਤੌਰ 'ਤੇ ਸਵਾਗਤ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਮਾਜ ਸੇਵਕ ਸਰਬਜੀਤ ਸਿੰਘ ਮੂਨਕਾਂ ਦੀ ਅਗਵਾਈ 'ਚ ਹੋਏ ਸਨਮਾਨ ਅਤੇ ਸਵਾਗਤ ਦੌਰਾਨ ਮਨਜਿੰਦਰ ਸਿੰਘ ਦੇ ਪਿੰਡ ਵਾਸੀ ਤੇ ਹੋਰਨਾਂ ਨੇ ਉਨ੍ਹਾਂ ਦੀ ਇਸ ਸ਼ਾਨਦਾਰ ਉਪਲਬਧੀ 'ਤੇ ਮਾਣ ਮਹਿਸੂਸ ਕੀਤਾ। 

ਇਹ ਖ਼ਬਰ ਵੀ ਪੜ੍ਹੋ - ਅੰਬਾਨੀ ਪਰਿਵਾਰ 'ਚ ਵਿਆਹਾਂ ਦੀਆਂ ਤਿਆਰੀਆਂ ਸ਼ੁਰੂ, ਪ੍ਰੀ-ਵੈਡਿੰਗ ਫੰਕਸ਼ਨ 'ਚ ਆਲੀਆ-ਰਣਬੀਰ ਦਾ ਵੱਜੇਗਾ ਡੰਕਾ

ਇਸ ਮੌਕੇ ਯੂਥ ਆਗੂ ਸਰਬਜੀਤ ਮੋਮੀ ਨੇ ਦੱਸਿਆ, ਮਨਜਿੰਦਰ ਸਿੰਘ ਪੁੱਤਰ ਕੈਪਟਨ ਸਤਪਾਲ ਸਿੰਘ ਵਾਸੀ ਪਿੰਡ ਭਾਨਾ  ਡੀ. ਏ. ਵੀ ਕਾਲਜ ਜਲੰਧਰ 'ਚ ਬੀ. ਏ, ਜੇ. ਐੱਮ. ਸੀ ਭਾਗ ਦੂਸਰਾ ਦਾ ਵਿਦਿਆਰਥੀ ਹੈ ਅਤੇ ਐੱਨ. ਸੀ. ਸੀ ਦੇ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਚੰਡੀਗੜ੍ਹ ਚਾਰ ਪ੍ਰਦੇਸਾਂ ਦੇ 119 ਵਿਦਿਆਰਥੀਆਂ ਦੀ ਚੋਣ ਹੋਈ ਸੀ, ਜਿਸ 'ਚ ਮਨਜਿੰਦਰ ਸਿੰਘ ਦਾ ਨਾਂ ਵਿਸ਼ੇਸ਼ ਤੌਰ 'ਤੇ ਸ਼ਾਮਲ ਸੀ। ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਨਜਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਪਰੇਡ 'ਚ ਹਿੱਸਾ ਲੈ ਕੇ ਜਿੱਥੇ ਆਪਣੇ ਕਾਲਜ, ਪਿੰਡ ਤੇ ਆਪਣੇ ਮਾਤਾ-ਪਿਤਾ ਦਾ ਨਾਂ ਵੀ ਰੋਸ਼ਨ ਕੀਤਾ ਹੈ। 

PunjabKesari

ਇਹ ਖ਼ਬਰ ਵੀ ਪੜ੍ਹੋ - ਪ੍ਰਿਯੰਕਾ ਤੇ ਨਿਕ ਦੀ ਸ਼ਾਹੀ ਜ਼ਿੰਦਗੀ ਸਿਰਫ਼ ਦਿਖਾਵਾ, ਨਹੀਂ ਭਰ ਸਕੇ ਸਨ 166 ਕਰੋੜ ਦੇ ਘਰ ਦੀ ਕਿਸ਼ਤ

ਇਸ ਮੌਕੇ ਸਰਬਜੀਤ ਮੋਮੀ ਨੇ ਮਨਜਿੰਦਰ ਸਿੰਘ ਤੋਂ ਪ੍ਰੇਰਨਾ ਲੈ ਕੇ ਉਨ੍ਹਾਂ ਨੌਜਵਾਨਾਂ ਨੂੰ ਵੀ ਦੇਸ਼ ਸਮਾਜ ਅਤੇ ਇਲਾਕੇ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਰਾਸ਼ਟਰ ਨਿਰਮਾਣ 'ਚ ਆਪਣਾ ਬਣਦਾ ਯੋਗਦਾਨ ਪਾਉਣ ਲਈ ਹਰ ਸਮੇਂ ਯਤਨਸੀਲ ਰਹਿਣ ਲਈ ਕਿਹਾ। ਇਸ ਮੌਕੇ ਮਨਜਿੰਦਰ ਸਿੰਘ NCC ਦੀ ਪਰੇਡ ਦੌਰਾਨ ਹੋਏ ਤਜਰਬੇ ਤੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹ ਇੱਕ ਸ਼ਾਨਦਾਰ ਮੌਕਾ ਸੀ ਅਤੇ ਅਜਿਹੀ ਦੇਸ਼ ਪ੍ਰੇਮ ਤੇ ਰਾਸ਼ਟਰ ਦੀ ਸੇਵਾ ਦੀ ਪ੍ਰੇਰਨਾ ਆਪਣੇ ਮਾਤਾ-ਪਿਤਾ ਅਤੇ ਕਾਲਜ ਦੇ ਵਿਸ਼ੇਸ਼ ਉਪਰਾਲੇ ਸਦਕਾ ਹਾਸਲ ਹੋਈ ਹੈ। ਇਸ ਮੌਕੇ ਕੈਪਟਨ ਸਤਪਾਲ ਸਿੰਘ, ਇੰਸਪੈਕਟਰ ਸੋਨਾ ਸਿੰਘ, ਇੰਸਪੈਕਟਰ ਗੁਲਸ਼ਨ ਸਿੰਘ, ਮਨਦੀਪ ਸਿੰਘ, ਕੈਪਟਨ ਜਰਨੈਲ ਸਿੰਘ, ਉਪਜੋਤ ਸਿੰਘ, ਰਾਜਾ ਸਿੰਘ ਰਾਜਪੁਰ, ਸਿਮਰਤ ਮੋਮੀ, ਪਰਮਜੀਤ ਸਿੰਘ, ਕਮਲਜੀਤ ਕੌਰ, ਮਨਜੀਤ ਕੌਰ,ਹਰਦੀਪ ਕੌਰ ਆਦਿ ਵੀ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

sunita

Content Editor

Related News