ਨਵਾਂਸ਼ਹਿਰ: ਗਰਮੀ ਨਾਲ ਬੇਹਾਲ ਹੋਏ ਲੋਕ, ਤਾਪਮਾਨ ਪੁੱਜਾ 42 ਡਿਗਰੀ ਤੋਂ ਪਾਰ

05/13/2022 1:35:02 PM

ਨਵਾਂਸ਼ਹਿਰ (ਤ੍ਰਿਪਾਠੀ)- ਖੇਤਰ ਵਿਚ ਪੈ ਰਹੀ ਅੱਤ ਦੀ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ। ਸੂਰਜ ਦੀ ਤਪਸ਼ ਦੇ ਚਲਦੇ ਦਿਨ ਚੜ੍ਹਦੇ ਹੀ ਗਰਮੀ ਦਾ ਕਹਿਰ ਸ਼ੁਰੂ ਹੋ ਜਾਂਦਾ ਹੈ। ਮੌਸਮ ਮਹਿਕਮੇ ਦੇ ਮੁਤਾਬਕ ਜਿੱਥੇ ਅਗਲੇ ਕੁਝ ਦਿਨਾਂ ਤਕ ਬਰਸਾਤ ਦੇ ਕੋਈ ਆਸਾਰ ਨਹੀਂ ਬਣ ਰਹੇ ਹਨ ਤਾਂ ਉੱਥੇ ਹੀ ਐਤਵਾਰ ਤਕ ਤਾਪਮਾਨ 46 ਡਿਗਰੀ ਤੋਂ ਪਾਰ ਜਾਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਖੇਤਰ ਵਿਚ ਪੈ ਰਹੀ ਅੱਤ ਦੀ ਗਰਮੀ ਦਾ ਅਸਰ ਲੋਕਾਂ ਦੇ ਕੰਮ ’ਤੇ ਪੈ ਰਿਹਾ ਹੈ। ਬਾਜ਼ਾਰਾਂ ਅਤੇ ਮੁੱਖ ਮਾਰਗਾਂ ’ਤੇ ਗਰਮੀ ਦਾ ਕਹਿਰ ਸਾਫ਼ ਤੌਰ ’ਤੇ ਵੇਖਣ ਨੂੰ ਮਿਲ ਰਿਹਾ ਹੈ, ਜਿਸ ਦੇ ਚੱਲਦੇ ਨਾ ਕੇਵਲ ਬਾਜ਼ਾਰਾਂ ’ਚ ਦੁਪਹਿਰ ਦੇ ਸਮੇਂ ਸੰਨਾਟਾ ਰਹਿੰਦਾ ਹੈ, ਸਗੋਂ ਮੁੱਖ ਮਾਰਗ ’ਤੇ ਆਮ ਦਿਨਾਂ ਦੇ ਮੁਕਾਬਲੇ ਘੱਟ ਆਵਾਜਾਈ ਦੇਖਣ ਨੂੰ ਮਿਲ ਰਹੀ ਹੈ।

ਐਤਵਾਰ ਨੂੰ ਵੱਧ ਤਾਪਮਾਨ ਦਾ ਰਿਕਾਰਡ 46 ਡਿਗਰੀ ਪਾਰ ਕਰਨ ਦੀ ਸੰਭਾਵਨਾ
ਮੌਸਮ ਮਹਿਕਮੇ ਮੁਤਾਬਕ ਵੀਰਵਾਰ ਦਿਨ ਵਿਚ ਵੱਧ ਤਾਪਮਾਨ 42 ਡਿਗਰੀ ਨੂੰ ਪਾਰ ਕਰ ਗਿਆ ਹੈ, ਜਦਕਿ ਘੱਟ ਤਾਪਮਾਨ 27 ਡਿਗਰੀ ਰਿਹਾ। ਮੌਸਮ ਮਾਹਰਾਂ ਦੇ ਮੁਤਾਬਕ ਸ਼ੁੱਕਰਵਾਰ ਨੂੰ ਵੱਧ ਤਾਪਮਾਨ 43 ਅਤੇ ਘੱਟ ਤਾਪਮਾਨ 26, ਸ਼ਨੀਵਾਰ ਨੂੰ ਵੱਧ ਤਾਪਮਾਨ 44 ਅਤੇ ਘੱਟ ਤਾਪਾਨ 26, ਐਤਵਾਰ ਨੂੰ ਵੱਧ ਤਾਪਮਾਨ ਇਸ ਸੀਜ਼ਨ ਦੇ ਰਿਕਾਰਡ ਪੱਧਰ ’ਤੇ 46 ਰਹਿਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ, ਜਿਸ ਦੇ ਚਲਦੇ ਲੂ ਲੱਗਣ ਜਾਂ ਹੀਟ ਸਟ੍ਰੋਕ ਦੇ ਮਾਮਲਿਆਂ ’ਚ ਵਾਧਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਆਉਣ ਵਾਲੇ ਦਿਨਾਂ ’ਚ ਪੈਣ ਵਾਲੀ ਗਰਮੀ ਨੂੰ ਲੈ ਕੇ ਡਿਪਟੀ ਕਮਿਸ਼ਨਰ ਵੱਲੋਂ ਚਿਤਾਵਨੀ ਜਾਰੀ ਕਰਦੇ ਹੋਏ ਗਰਮੀ ਤੋਂ ਬਚਾਅ ਲਈ ਹਦਾਇਤਾਂ ’ਤੇ ਅਮਲ ਕਰਨ ਦੀ ਅਪੀਲ ਕੀਤੀ ਗਈ ਹੈ।

ਸੁਖਪਾਲ ਖਹਿਰਾ ਨੇ ‘ਆਪ’ ਆਗੂ ਖ਼ਿਲਾਫ਼ ਦਰਜ ਕਰਵਾਈ ਸ਼ਿਕਾਇਤ, ਜਾਣੋ ਪੂਰਾ ਮਾਮਲਾ

PunjabKesari

ਕੀ ਹੈ ਲੂ ਲੱਗਣਾ ਜਾਂ ਹੀਟ ਸਟ੍ਰੋਕ : ਡਾ. ਜੇ.ਐੱਸ. ਸੰਧੂ
ਸੰਧੂ ਹਸਪਤਾਲ ਦੇ ਐੱਮ. ਡੀ. ਡਾ. ਜੇ. ਐੱਸ. ਸੰਧੂ ਨੇ ਕਿਹਾ ਕਿ ਇਸ ਵਾਰ ਵੱਧ ਗਰਮੀ ਵੇਖਣ ਨੂੰ ਮਿਲ ਰਹੀ ਹੈ, ਜਿਸ ਦੇ ਚਲਦੇ ਸਿਹਤ ਸੰਭਾਲ ਦੀ ਵੱਧ ਲੋੜ ਹੈ। ਉਨ੍ਹਾਂ ਕਿਹਾ ਕਿ ਤਾਪਮਾਨ 40 ਡਿਗਰੀ ਤੋਂ ਪਾਰ ਹੋਣ ’ਤੇ ਮਨੁੱਖੀ ਸਰੀਰ ਪਸੀਨੇ ਦੇ ਰੂਪ ਵਿਚ ਗਰਮੀ ਨੂੰ ਬਾਹਰ ਕੱਢ ਕੇ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਦਾ ਹੈ ਜਿਸ ਨਾਲ ਸਰੀਰ ਵਿਚ ਪਾਣੀ ਦੀ ਘਾਟ ਹੋ ਜਾਂਦੀ ਹੈ। ਇਕ ਨਿਸ਼ਚਿਤ ਸੀਮਾ ਤੋਂ ਬਾਅਦ ਮਨੁੱਖੀ ਸਰੀਰ ਦਾ ਇਹ ਸਿਸਟਮ ਕੰਮ ਕਰਨਾ ਬੰਦ ਕਰ ਦਿੰਦਾ ਹੈ ਅਤੇ ਸਰੀਰ ਬਾਹਰ ਦੇ ਤਾਪਮਾਨ ਦੇ ਬਰਾਬਰ ਗਰਮ ਹੋ ਜਾਂਦਾ ਹੈ, ਜਿਸ ਨੂੰ ਲੂ ਲੱਗਣਾ ਜਾਂ ਹੀਟ ਸਟ੍ਰੋਕ ਕਹਿੰਦੇ ਹਨ ਜਿਸ ਨਾਲ 63 ਫੀਸਦੀ ਤਕ ਲੋਕਾਂ ਦੀ ਜਾਨ ਵੀ ਜਾ ਸਕਦੀ ਹੈ।

PunjabKesari

ਗਰਮੀ ਤੋਂ ਬਚਾਅ ਲਈ ਲੋਕ ਲੈ ਰਹੇ ਠੰਡੇ ਮਿੱਠੇ ਜਲ ਦਾ ਸਹਾਰਾ
ਵੱਧ ਗਰਮੀ ਵਿਚ ਘਰਾਂ ਤੋਂ ਬਾਹਰ ਨਿਕਲਣ ਵਾਲੇ ਲੋਕ ਖੇਤਰ ਵਿਚ ਪੈ ਰਹੀ ਗਰਮੀ ਤੋਂ ਬਚਣ ਲਈ ਬਰਫ਼ ਦਾ ਗੋਲਾ, ਕੁਲਫ਼ੀ, ਮੈਂਗੋ ਸ਼ੇਕ, ਠੰਡੀ ਲੱਸੀ ਅਤੇ ਗੰਨੇ ਦੇ ਰਸ ਆਦਿ ਦਾ ਸਹਾਰਾ ਲੈ ਰਹੇ ਹਨ। ਅਜਿਹੇ ਹੀ ਇਕ ਰਾਹਗੀਰ ਨੇ ਦੱਸਿਆ ਕਿ 42 ਡਿਗਰੀ ਦੇ ਤਾਪਮਾਨ ਵਿਚ ਵਾਰ-ਵਾਰ ਮੂੰਹ ਸੁੱਕਣ ਲੱਗ ਜਾਂਦਾ ਹੈ, ਜਿਸਦੇ ਚਲਦੇ ਅਜਿਹੀਆਂ ਪੀਣ ਵਾਲੀਆਂ ਚੀਜ਼ਾਂ ਵਿਅਕਤੀ ਨੂੰ ਕੁੱਝ ਸਮੇਂ ਤਕ ਰਾਹਤ ਪ੍ਰਦਾਨ ਕਰਦੀਆਂ ਹਨ।

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ ਵਿਖੇ ਘਰ ਦੇ ਬਾਹਰ ਖੜ੍ਹੀ 6 ਸਾਲਾ ਬੱਚੀ ਨੂੰ ਇੰਝ ਪਾਇਆ ਮੌਤ ਨੇ ਘੇਰਾ, ਜੋ ਕਿਸੇ ਨੇ ਸੋਚਿਆ ਵੀ ਨਾ ਸੀ
ਆਉਣ ਵਾਲੇ ਦਿਨ੍ਹਾਂ ’ਚ ਕਿਹੋ ਜਿਹਾ ਰਹੇਗਾ ਤਾਪਮਾਨ

ਦਿਨ       ਵੱਧ ਤਾਪਮਾਨ   ਘੱਟ ਤਾਪਮਾਨ
ਸ਼ੁੱਕਰਵਾਰ   43 26
ਸ਼ਨੀਵਾਰ   44 26
ਐਤਵਾਰ 46   27
ਸੋਮਵਾਰ 42   27
ਮੰਗਲਵਾਰ 41   26

ਇਹ ਵੀ ਪੜ੍ਹੋ: ਜਲੰਧਰ: ਦੋਵੇਂ ਹੱਥ ਬੰਨ੍ਹੇ ਲੋਹੇ ਦੀ ਗਰਿੱਲ ਨਾਲ ਲਟਕਦੀ ਮਿਲੀ ਪੁੱਤ ਦੀ ਲਾਸ਼, ਮਾਂ ਨੇ ਨੂੰਹ 'ਤੇ ਲਾਏ ਕਤਲ ਦੇ ਦੋਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

                               
                                       
                                   


shivani attri

Content Editor

Related News