ਨਵਾਂਸ਼ਹਿਰ ''ਚ ਸੇਵਾ ਕੇਂਦਰਾਂ ਦੇ ਕੰਮ-ਕਾਰ ਦਾ ਸਮਾਂ ਅੱਜ ਤੋਂ ਤਬਦੀਲ

Thursday, Jun 18, 2020 - 01:16 AM (IST)

ਨਵਾਂਸ਼ਹਿਰ ''ਚ ਸੇਵਾ ਕੇਂਦਰਾਂ ਦੇ ਕੰਮ-ਕਾਰ ਦਾ ਸਮਾਂ ਅੱਜ ਤੋਂ ਤਬਦੀਲ

ਨਵਾਂਸ਼ਹਿਰ,(ਤ੍ਰਿਪਾਠੀ)- ਪੰਜਾਬ ਸਟੇਟ ਈ-ਗਵਰਨੈਂਸ ਸੁਸਾਇਟੀ ਵੱਲੋਂ ਰਾਜ 'ਚ ਤੇਜ਼ ਗਰਮੀ ਅਤੇ ਕੋਵਿਡ-19 ਦੇ ਮੱਦੇਨਜ਼ਰ ਸਮਾਜਿਕ ਦੂਰੀ ਨੂੰ ਧਿਆਨ 'ਚ ਰੱਖਦਿਆਂ ਲੋਕਾਂ ਦੀ ਸੁਵਿਧਾ ਲਈ ਸੇਵਾ ਕੇਂਦਰਾਂ ਦੇ ਕੰਮ ਕਾਰ ਦਾ ਸਮਾਂ ਤਬਦੀਲ ਕਰਕੇ ਸਵੇਰੇ 7:30 ਵਜੇ ਤੋਂ ਬਾਅਦ ਦੁਪਹਿਰ 3:30 ਵਜੇ ਤੱਕ ਕਰ ਦਿੱਤਾ ਹੈ।  ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਨਤਕ ਸਹੂਲਤ ਲਈ ਸੇਵਾ ਕੇਂਦਰਾਂ 'ਚ ਪਹਿਲਾਂ ਤੋਂ ਸਮਾਂ ਲੈ ਕੇ ਵੀ ਕੰਮ ਕਰਵਾਇਆ ਜਾ ਸਕਦਾ ਹੈ। ਇਸ ਮੰਤਵ ਲਈ ਟਾਈਪ-1 ਸੇਵਾ ਕੇਂਦਰ 'ਚ 2 ਕਾਊਂਟਰ, ਟਾਈਪ-2 ਅਤੇ ਟਾਈਪ-3 ਸੇਵਾ ਕੇਂਦਰਾਂ ਵਿੱਚ ਇਕ-ਇੱਕ ਕਾਊਂਟਰ ਪਹਿਲਾਂ ਤੋਂ ਨਿਸ਼ਚਿਤ ਸਮੇਂ ਮੁਤਾਬਕ ਸੇਵਾਵਾਂ ਲਈ ਕੰਮ ਕਰੇਗਾ।

ਇਸ ਤੋਂ ਇਲਾਵਾ ਇਹ ਪੂਰਵ ਨਿਰਧਾਰਿਤ ਸਮਾਂ ਐਮ ਸੇਵਾ ਐਪ, ਕੋਵਾ ਐਪ, ਡੀ ਜੀ ਆਰ ਵੈਬਸਾਈਟ ਜਾਂ 89685-93812 , 89685-93813 'ਤੇ ਨਿਸ਼ਚਿਤ ਕਰਵਾਇਆ ਜਾ ਸਕਦਾ ਹੈ। ਇਨ੍ਹਾਂ ਤੋਂ ਇਲਾਵਾ ਦੂਸਰੇ ਸਾਰੇ ਕਾਊਂਟਰ ਆਮ ਵਾਂਗ ਸੇਵਾਵਾਂ ਦੇਣਗੇ। ਇਸ ਦੇ ਨਾਲ ਹੀ ਸੇਵਾ ਕੇਂਦਰਾਂ 'ਚ ਆਉਣ ਵਾਲੇ ਲੋਕਾਂ ਲਈ ਗਰਮੀ ਅਤੇ ਸਮਾਜਿਕ ਦੂਰੀ ਦੇ ਮੱਦੇਨਜ਼ਰ ਛਾਂ ਅਤੇ ਬੈਠਣ ਦੇ ਪ੍ਰਬੰਧ ਕਰਨ ਦੀ ਸਲਾਹ ਵੀ ਦਿੱਤੀ ਗਈ ਹੈ।


author

Deepak Kumar

Content Editor

Related News