ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 17 ਲੱਖ ਠੱਗੇ

12/06/2019 4:46:29 PM

ਨਵਾਂਸ਼ਹਿਰ (ਤ੍ਰਿਪਾਠੀ) : ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 17 ਲੱਖ ਰੁਪਏ ਦੀ ਠੱਗੀ ਕਰਨ ਵਾਲੇ 4 ਫਰਜ਼ੀ ਏਜੰਟਾਂ ਖਿਲਾਫ਼ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ।

ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ 'ਚ ਕਰਮਜੀਤ ਸਿੰਘ ਪੁੱਤਰ ਸਵ. ਸੁੱਚਾ ਸਿੰਘ ਵਾਸੀ ਮਹਿਮੂਦਪੁਰ ਥਾਣਾ ਡੇਰਾ ਬੱਸੀ ਜ਼ਿਲਾ ਐੱਸ.ਐੱਸ.ਐੱਸ. ਨਗਰ ਨੇ ਦੱਸਿਆ ਕਿ ਉਹ ਰੇਲ ਮੰਤਰਾਲੇ 'ਚ ਕਰਮਚਾਰੀ ਹੈ। ਫਰਵਰੀ 2017 'ਚ ਉਸ ਨੇ ਆਪਣੀ ਬੇਟੀ ਦਾ ਵਿਆਹ ਕੀਤਾ ਸੀ ਜਿੱਥੇ ਉਸਦੀ ਮੁਲਾਕਾਤ ਪ੍ਰਸ਼ੋਤਮ ਦੇਵਗਨ ਵਾਸੀ ਬਲਾਚੌਰ ਜੋ ਉਸਦੇ ਜਵਾਈ ਦਾ ਕਲਾਸ ਮੇਟ ਰਿਹਾ ਹੈ ਦੇ ਨਾਲ ਹੋਈ ਸੀ। ਉਸਨੇ ਦੱਸਿਆ ਕਿ ਵਿਆਹ ਦੇ ਕਰੀਬ 6 ਮਹੀਨੇ ਬਾਅਦ ਉਕਤ ਦੇਵਗਨ ਨੂੰ ਪਤਾ ਲੱਗਿਆ ਕਿ ਉਸਦਾ ਲੜਕਾ ਹਾਲੇ ਕਿਤੇ ਐਡਜਸਟ ਨਹੀਂ ਹੋਇਆ ਹੈ। ਉਕਤ ਦੇਵਗਨ ਨੇ ਉਸਦੇ ਜਵਾਈ ਦੀ ਮਾਰਫਤ ਦੱਸਿਆ ਕਿ ਉਸਨੇ ਕੁਝ ਹੋਰ ਲੋਕਾਂ ਦੇ ਨਾਲ ਮਿਲਕੇ ਇਮੀਗ੍ਰੇਸ਼ਨ ਦਾ ਕੰਮ ਸ਼ੁਰੂ ਕੀਤਾ ਹੈ ਅਤੇ ਉਹ ਉਸਦੇ ਬੇਟੇ ਨੂੰ ਵਰਕ ਪਰਮਿਟ 'ਤੇ ਪੱਕੇ ਤੌਰ 'ਤੇ ਕੈਨੇਡਾ ਭੇਜ ਸਕਦਾ ਹੈ। ਉਹ ਉਸਦੇ ਝਾਂਸੇ 'ਚ ਆ ਗਿਆ ਅਤੇ ਉਸਨੇ ਉਕਤ ਏਜੰਟ ਪਰਸ਼ੋਤਮ ਦੇਵਗਨ ਨੂੰ ਬਲਾਚੌਰ 'ਚ ਆ ਕੇ ਗੱਲਬਾਤ ਕਰਦੇ ਹੋਏ 17 ਲੱਖ ਰੁਪਏ 'ਚ ਕੈਨੇਡਾ ਜਾਣ ਦਾ ਸੌਦਾ ਤਹਿ ਕਰ ਕੇ ਉਸਨੂੰ 2 ਲੱਖ ਰੁਪਏ ਅਤੇ ਬੇਟੇ ਦਾ ਪਾਸਪੋਰਟ ਦੇ ਦਿੱਤਾ। ਇਸ ਉਪਰੰਤ ਉਸਨੇ ਉਸਨੂੰ 11.50 ਲੱਖ ਰੁਪਏ ਹੋਰ ਦੇ ਦਿੱਤੇ ਅਤੇ ਬਾਕੀ ਰਾਸ਼ੀ ਵੀਜ਼ਾ ਲੱਗਣ ਤੋਂ ਬਾਅਦ ਦੇਣੀ ਸੀ। ਉਸਨੇ ਦੱਸਿਆ ਕਿ ਦਸੰਬਰ 2018 'ਚ ਉਕਤ ਦੇਵਗਨ ਨੇ ਉਸਦੇ ਬੇਟੇ ਦਾ ਵੀਜ਼ਾ ਵਟਸਐਪ 'ਤੇ ਭੇਜ ਦਿੱਤਾ। ਜਿਸ ਉਪਰੰਤ ਉਸਨੇ ਉਕਤ ਏਜੰਟ ਦੇ ਖਾਤੇ 'ਚ ਢਾਈ ਲੱਖ ਟਰਾਂਸਫਰ ਕਰਵਾ ਦਿੱਤੇ ਅਤੇ 1 ਲੱਖ ਰੁਪਏ ਦਾ ਚੈੱਕ ਦੇ ਦਿੱਤਾ। ਜਿਸਨੂੰ ਉਨ੍ਹਾਂ ਤੋਂ ਕੈਸ਼ ਕਰਵਾ ਲਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਏਜੰਟ ਨੇ ਉਸਦੇ ਬੇਟੇ ਦੀ ਕੈਨੇਡਾ ਦੀ ਫਲਾਈਟ ਕਰਵਾਉਣ ਲਈ 2 ਵਾਰ ਮੁੰਬਈ ਬੁਲਾਇਆ ਜਿੱਥੇ ਉਸਦੇ ਕਾਫੀ ਪੈਸੇ ਖਰਚ ਹੋਏ ਪਰ ਉਕਤ ਏਜੰਟ ਨੇ ਉਸਦੇ ਬੇਟੇ ਨੂੰ ਵਿਦੇਸ਼ ਨਹੀਂ ਭੇਜਿਆ। ਪੁਲਸ ਨੂੰ ਸ਼ਿਕਾਇਤ ਦੇਣ ਦੇ ਬਾਅਦ ਉਸਨੇ ਆਪਸੀ ਸਮਝੌਤਾ ਕਰਨ ਦਾ ਸਮਾਂ ਮੰਗਿਆ ਪਰ ਬਾਵਜੂਦ ਉਸਦੇ ਕੋਈ ਸਮਝੌਤਾ ਨਹੀਂ ਕੀਤਾ ਅਤੇ ਉਸਦੇ ਪੈਸੇ ਵਾਪਿਸ ਨਹੀਂ ਕੀਤੇ। ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ 'ਚ ਉਸਨੇ ਆਪਣੀ ਰਾਸ਼ੀ ਵਾਪਿਸ ਕਰਵਾਉਣ ਅਤੇ ਫਰਜ਼ੀ ਏਜੰਟਾਂ ਖਿਲਾਫ਼ ਕਾਨੂੰਨ ਤਹਿਤ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਕਤ ਸ਼ਿਕਾਇਤ ਦੀ ਜਾਂਚ ਡੀ.ਐੱਸ.ਪੀ. ਪੱਧਰ ਦੇ ਅਧਿਕਾਰੀ ਵੱਲੋਂ ਕਰਨ ਦੇ ਉਪਰੰਤ ਦਿੱਤੀ ਗਈ ਨਤੀਜਾ ਰਿਪੋਰਟ ਦੇ ਆਧਾਰ 'ਤੇ ਥਾਣਾ ਸਿਟੀ ਬਲਾਚੌਰ ਦੀ ਪੁਲਸ ਨੇ ਫਰਜ਼ੀ ਏਜੰਟ ਪਰਸ਼ੋਤਮ ਦੇਵਗਨ ਵਾਸੀ ਬਲਾਚੌਰ, ਸਤਪਾਲ ਪੁੱਤਰ ਦੇਸ ਰਾਜ, ਦੇਸ ਰਾਜ ਪੁੱਤਰ ਸ਼੍ਰੀ ਰਾਮ ਵਾਸੀ ਸਰਕਾਘਾਟ ਜ਼ਿਲਾ ਮੰਡੀ (ਹਿ.ਪ੍ਰ) ਅਤੇ ਸੰਜੀਵ ਕੁਮਾਰ ਪੁੱਤਰ ਰਮੇਸ਼ ਸਿੰਘ ਵਾਸੀ ਊਨਾ (ਹਿ.ਪ੍ਰ) ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


cherry

Content Editor

Related News