ਸਿੰਘੂ ਬਾਰਡਰ ’ਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨੈਸ਼ਨਲ ਗੱਤਕਾ ਮੁਕਾਬਲੇ 12 ਤੇ 13 ਨੂੰ

04/10/2021 11:33:28 AM

 ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ)-ਦਿੱਲੀ ’ਚ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਖਾਲਸਾ ਦੇ ਸਾਜਨਾ ਦਿਵਸ ਨੂੰ ਸਮਰਪਿਤ ਨੈਸ਼ਨਲ ਗੱਤਕਾ ਮੁਕਾਬਲੇ 12 ਅਤੇ 13 ਅਪ੍ਰੈਲ ਨੂੰ ਕਰਵਾਏ ਜਾ ਰਹੇ ਹਨ । ਇਸ ਬਾਰੇ ਅੱਜ ਟਾਂਡਾ ’ਚ ਪ੍ਰਬੰਧਕ ਸੇਵਾਦਾਰਾਂ ਮਨਜੀਤ ਸਿੰਘ ਖਾਲਸਾ ਕੌਮੀ ਜਨਰਲ ਸਕੱਤਰ ਗੱਤਕਾ ਫੈੱਡਰੇਸ਼ਨ, ਸੰਯੁਕਤ ਕਿਸਾਨ ਮੋਰਚੇ ਦੇ ਬੁਲਾਰੇ ਅਮਰਜੀਤ ਸਿੰਘ ਰੜਾ, ਹਰਦੀਪ ਖੁੱਡਾ, ਸੁਖਨਿੰਦਰ ਸਿੰਘ ਕਲੋਟੀ, ਪ੍ਰਦੀਪ ਸਿੰਘ ਮੂਨਕਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼੍ਰੋਮਣੀ ਗੱਤਕਾ ਫੈੱਡਰੇਸ਼ਨ ਆਫ ਇੰਡੀਆ, ਲੋਕ ਇਨਕਲਾਬ ਮੰਚ, ਰਾਜ ਕਰੇਗਾ ਖਾਲਸਾ ਖਾਲਸਾ ਗੱਤਕਾ ਅਖਾੜਾ ਟਾਂਡਾ, ਬਾਬਾ ਫਤਿਹ ਸਿੰਘ ਵੈੱਲਫੇਅਰ ਸੁਸਾਇਟੀ, ਬਾਬਾ ਰੂੜ ਸਿੰਘ ਕਲੱਬ ਬੁੱਢੀਪਿੰਡ ਅਤੇ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਮੂਨਕਾ ਦੇ ਸਹਿਯੋਗ ਨਾਲ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ’ਤੇ ਪ੍ਰਧਾਨ ਗੁਰਤੇਜ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਖਾਲਸਾ ਮੋਹਾਲੀ, ਗੁਰਚਰਨ ਸਿੰਘ ਦਿੱਲੀ, ਬਰਾੜ ਮਾਛੀਵਾੜਾ, ਅਮੋਲਕ ਸਿੰਘ ਦਿੱਲੀ, ਅਰਜਨ ਸਿੰਘ ਜਫਰਵਾਲ ਅਤੇ ਹੋਰਨਾਂ ਆਗੂਆਂ ਦੀ ਅਗਵਾਈ ’ਚ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ’ਤੇ ਹੋਣ ਵਾਲੇ ਇਨ੍ਹਾਂ ਮੁਕਾਬਲਿਆਂ ’ਚ ਦੇਸ਼ ਦੀਆਂ 16 ਗੱਤਕਾ ਟੀਮਾਂ ਸਿੱਖ ਮਾਰਸ਼ਲ ਗੱਤਕਾ ਦਾ ਪ੍ਰਦਰਸ਼ਨ ਕਰਨਗੀਆਂ।
 ਸੰਯੁਕਤ ਕਿਸਾਨ ਮੋਰਚੇ ਦੇ ਕੌਮੀ ਬੁਲਾਰੇ ਅਮਰਜੀਤ ਸਿੰਘ ਰੜਾ ਨੇ ਇਸ ਦੌਰਾਨ ਮੋਰਚੇ ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਿੰਘੂ ਬਾਰਡਰ ਪਹੁੰਚਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਹਰਦੀਪ ਸਿੰਘ ਮੋਹਕਮਗੜ੍ਹ, ਕੁਲਜੀਤ ਸਿੰਘ ਬੁੱਢੀਪਿੰਡ, ਦਮਨਜੀਤ ਸਿੰਘ, ਤਰਨਜੀਤ ਸਿੰਘ, ਰਮਣੀਕ ਸਿੰਘ, ਰਵਿੰਦਰ ਸਿੰਘ ਰਵੀ, ਤਜਿੰਦਰ ਸਿੰਘ ਢਿੱਲੋਂ, ਪ੍ਰਭਜੋਤ ਸਿੰਘ,  ਰਮਨਪ੍ਰੀਤ ਸਿੰਘ, ਹਰਮਨਜੋਤ ਸਿੰਘ, ਅਮਿਤੋਜ ਸਿੰਘ, ਮਾਨ ਟਾਂਡਾ, ਨਿਸ਼ਾਨ ਸਿੰਘ, ਭੁਪਿੰਦਰ ਸਿੰਘ, ਸਿਮਰਨਜੀਤ ਸਿੰਘ ਆਦਿ ਮੌਜੂਦ ਸਨ ।


Anuradha

Content Editor

Related News