555ਵੇਂ ਪ੍ਰਕਾਸ਼ ਦਿਹਾੜੇ ਮੌਕੇ ਟਾਂਡਾ ਦੇ ਵੱਖ-ਵੱਖ ਪਿੰਡਾਂ ''ਚ ਸਜਾਏ ਗਏ ਨਗਰ ਕੀਰਤਨ

Friday, Nov 15, 2024 - 03:16 PM (IST)

555ਵੇਂ ਪ੍ਰਕਾਸ਼ ਦਿਹਾੜੇ ਮੌਕੇ ਟਾਂਡਾ ਦੇ ਵੱਖ-ਵੱਖ ਪਿੰਡਾਂ ''ਚ ਸਜਾਏ ਗਏ ਨਗਰ ਕੀਰਤਨ

ਟਾਂਡਾ ਉੜਮੁੜ (ਵਰਿੰਦਰ ਪੰਡਿਤ )-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅੱਜ ਟਾਂਡਾ ਦੇ ਵੱਖ-ਵੱਖ ਪਿੰਡਾਂ ਵਿਚ ਖਾਲਸਾਈ ਸ਼ਾਨ ਦੇ ਨਾਲ ਨਗਰ ਕੀਰਤਨ ਸਜਾਏ ਗਏ। ਗੁਰਦੁਆਰਾ ਬਾਬਾ ਬਿਸ਼ਨ ਸਿੰਘ ਜੀ ਚੜ੍ਹਦੀ ਪੱਤੀ ਪਿੰਡ ਕੰਧਾਲਾ ਜੱਟਾਂ ਵਿਖੇ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰੂ ਘਰ ਦਾ ਕੀਰਤਨੀ ਜੱਥਾ ਕਾਕਾ ਮਨਰਾਜ ਸਿੰਘ ਧਾਲੀਵਾਲ ਅਤੇ ਕਾਕਾ ਸਾਹਿਜਪਾਲ ਸਿੰਘ ਧਾਲੀਵਾਲ ਦਾ ਕੀਰਤਨੀ ਜੱਥਾ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ। ਇਸ ਤੋਂ ਬਾਅਦ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਵਿਚ ਖਾਲਸਾਈ ਸ਼ਾਨ ਨਾਲ ਮਹਾਨ ਨਗਰ ਕੀਰਤਨ ਦੀ ਸਜਾਇਆ ਗਿਆ, ਜਿਸ ਦਾ  ਅੱਡਾ ਸਰਾਂ, ਪੱਤੀ ਚੱਕਵਾਲ ਵਿਖੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ।

PunjabKesari

ਇਸ ਮੌਕੇ ਸੰਤ ਮਹਾਂਪੁਰਸ਼ ਸੰਤ ਬਾਬਾ ਮੱਖਣ ਸਿੰਘ ਜੀ ਦਰੀਏ ਜੀ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇੰਟਰਨੈਸ਼ਨਲ ਗੋਲ਼ਡ ਮੈਡਲਿਸਟ ਢਾਡੀ ਜੱਥਾ ਜਸਵਿੰਦਰ ਸਿੰਘ ਬਾਗ਼ੀ ਦਾ ਢਾਡੀ ਜੱਥਾ ਸੰਗਤਾਂ ਨੂੰ ਢਾਡੀ ਵਾਰਾਂ ਨਾਲ ਨਿਹਾਲ ਕੀਤਾ। ਇਸ ਮੌਕੇ ਬਾਬਾ ਅਵਤਾਰ ਸਿੰਘ, ਗੁਰਵਿੰਦਰ ਸਿੰਘ ਗਿੱਤਾ, ਗੁਰਮੇਲ ਸਿੰਘ,  ਬਾਬਾ ਰਣਜੀਤ ਸਿੰਘ,ਅਮ੍ਰਿਤਪਾਲ ਸਿੰਘ, ਮਨਜੀਤ ਸਿੰਘ ਸੈਕਟਰੀ, ਮਨਜੀਤ ਸਿੰਘ ਧਾਲੀਵਾਲ, ਇੰਦਰਜੀਤ ਸਿੰਘ ਧਾਲੀਵਾਲ ਆਦਿ ਨੇ ਹਾਜ਼ਰੀ ਲੁਆਈ। ਇਸੇ ਤਰ੍ਹਾਂ ਪਿੰਡ ਮੀਰਾਪੁਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ  ਅਲੌਕਿਕ ਨਗਰ ਕੀਰਤਨ ਖਾਲਸਾਈ ਸ਼ਾਨ ਦੇ ਨਾਲ ਸਜਾਇਆ ਗਿਆ। ਨਗਰ ਕੀਰਤਨ ਪਿੰਡ ਨੱਥੂਪੁਰ, ਡੂਮਾਣਾ, ਅਵਾਣ ਘੋੜੇਸ਼ਾਹ, ਨਰੰਗਪੁਰ, ਜੱਬੋਵਾਲ, ਗੁਰਦੁਆਰਾ ਨਾਨਕਸਰ ਅਤੇ ਬਰਿਆਰ ਹੁੰਦਾ ਹੋਇਆ ਮੀਰਾਪੁਰ ਗੁਰਦੁਆਰਾ ਸਾਹਿਬ ਆਕੇ ਸੰਪੰਨ ਹੋਇਆ। ਇਸ ਮੌਕੇ ਪ੍ਰਧਾਨ ਮਹਿੰਦਰ ਸਿੰਘ, ਸੈਕਟਰੀ ਗਿਆਨੀ ਬਲਵਿੰਦਰ ਸਿੰਘ, ਜਸਵੀਰ ਸਿੰਘ, ਇੰਦਰਜੀਤ ਸਿੰਘ,ਬਾਬਾ ਸ਼ਿੰਗਾਰ ਸਿੰਘ, ਰਣਜੀਤ ਸਿੰਘ, ਪਲਵਿੰਦਰ ਸਿੰਘ ਆਦਿ ਨੇ ਹਾਜ਼ਰੀ ਲੁਆਈ। 

PunjabKesari

ਇਹ ਵੀ ਪੜ੍ਹੋ- ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ

ਪਿੰਡ ਮਸੀਤਪਲ ਕੋਟ (ਮਸੀਤੀ) ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ  ਦੋ ਦਿਨਾਂ ਸਮਾਗਮ ਕਰਵਾਇਆ ਗਿਆ। ਗੁਰਦੁਆਰਾ ਕਮੇਟੀ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਦੋ ਦਿਨਾਂ ਸਮਾਗਮ ਦੌਰਾਨ ਪਹਿਲੇ ਦਿਨ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਸਜਾਇਆ ਗਿਆ। ਗੁਰਦੁਆਰਾ ਸਾਹਿਬ ਤੋਂ ਆਰੰਭ ਹੋਇਆ ਇਹ ਨਗਰ ਕੀਰਤਨ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸ਼ਾਮ ਵਾਪਸ ਗੁਰਦੁਆਰਾ ਸਾਹਿਬ ਵਿਖੇ ਸੰਪੰਨ ਹੋਇਆ। ਇਸ ਮੌਕੇ ਭਾਈ ਕੁਲਦੀਪ ਸਿੰਘ ਤੇ ਪੰਥ ਪ੍ਰਸਿੱਧ ਢਾਡੀ ਜਥਾ ਭਾਈ ਸੁਖਵੀਰ ਸਿੰਘ ਚੌਹਾਨ ਬੁੱਢੀ ਪਿੰਡ ਨੇ ਸੰਗਤਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ। ਸਮਾਗਮ ਦੇ ਦੂਸਰੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਅਕਾਲ ਅਕੈਡਮੀ ਧੁੱਗਾ ਦੇ ਵਿਦਿਆਰਥੀਆਂ ਅਤੇ ਭਾਈ ਬਚਿੱਤਰ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਨੇ ਸੰਗਤਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ। ਇਸ ਮੌਕੇ ਚੈਚਲ ਸਿੰਘ, ਜੀਤ ਸਿੰਘ, ਗ੍ਰੰਥੀ ਜਸਵਿੰਦਰ ਸਿੰਘ, ਨੰਬਰਦਾਰ ਅਵਤਾਰ ਸਿੰਘ, ਨੰਬਰਦਾਰ ਸੇਵਾ ਸਿੰਘ, ਪ੍ਰੇਮਪਾਲ ਸਿੰਘ ,ਪਿ੍ਥੀਪਾਲ ਸਿੰਘ, ਡਾ. ਸਰਵਣ ਸਿੰਘ, ਹਰਬੰਸ ਸਿੰਘ, ਸਵਰਨ ਸਿੰਘ, ਗੁਰਦੀਪ ਸਿੰਘ, ਗੁਰਮੀਤ ਸਿੰਘ, ਪ੍ਰਧਾਨ ਗੁਰਦੇਵ ਸਿੰਘ ਤੇ ਹੋਰ ਸੰਗਤਾਂ ਵੱਡੀ ਗਿਣਤੀ ਵਿੱਚ ਮੌਜੂਦ ਸਨ। 

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News