ਦੋਸਤੀ ਕਰਨ ਲਈ ਮੁੰਡਾ ਕਰਦਾ ਸੀ ਮਜਬੂਰ, ਇਨਕਾਰ ਕਰਨ ''ਤੇ ਕੀਤਾ ਕੁੜੀ ਦਾ ਬੇਰਹਿਮੀ ਨਾਲ ਕਤਲ

Thursday, Dec 28, 2023 - 11:47 PM (IST)

ਦੋਸਤੀ ਕਰਨ ਲਈ ਮੁੰਡਾ ਕਰਦਾ ਸੀ ਮਜਬੂਰ, ਇਨਕਾਰ ਕਰਨ ''ਤੇ ਕੀਤਾ ਕੁੜੀ ਦਾ ਬੇਰਹਿਮੀ ਨਾਲ ਕਤਲ

ਕਿਸ਼ਨਗੜ੍ਹ/ਅਲਾਵਲਪੁਰ (ਰਾਣਾ ਭੋਗਪੁਰੀਆ,ਬਲਵੀਰ ਬੈਂਸ,ਰਮੇਸ਼ ਬੰਗੜ)- ਭੋਗਪੁਰ ਦੇ ਨਜ਼ਦੀਕੀ ਪਿੰਡ ਸੁਦਾਣਾ ਵਿਖੇ ਇੱਕ ਨਬਾਲਿਗ ਕੁੜੀ ਦਾ ਪਿੰਡ ਦੇ ਬਾਹਰ ਇਕ ਧਾਰਮਿਕ ਸਥਾਨ 'ਤੇ ਪਿੰਡ ਦੇ ਹੀ ਇੱਕ ਨੌਜਵਾਨ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। 

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਭੋਗਪੁਰ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਸੀਤਾ ਦੇਵੀ ਪਤਨੀ ਪਰਮਜੀਤ ਲਾਲ ਵਾਸੀ ਸੁਦਾਣਾ ਨੇ ਆਪਣੇ ਬਿਆਨਾਂ 'ਚ ਦੱਸਿਆ ਹੈ ਕਿ ਉਸ ਦੀ ਧੀ ਸੋਨਾਲੀ ਜਲੰਧਰ ਦੇ ਇਕ ਕਾਲਜ ਵਿੱਚ ਗਿਆਰ੍ਹਵੀਂ ਕਲਾਸ 'ਚ ਪੜ੍ਹਦੀ ਸੀ। ਉਸ ਦੇ ਪਿੰਡ ਦਾ ਹੀ ਮੁੰਡਾ ਯਸ਼ ਪੁੱਤਰ ਪਲਵਿੰਦਰ ਸਿੰਘ ਜੋ ਕਿ ਜਿਆਦਾਤਰ ਪਿੰਡੋਂ ਅਕਸਰ ਬਾਹਰ ਹੀ ਰਹਿੰਦਾ ਸੀ, ਜਦੋਂ ਪਿੰਡ ਸੁਦਾਣਾ ਆਉਂਦਾ ਸੀ ਤਾਂ ਸੋਨਾਲੀ ਨੂੰ ਆਪਣੇ ਨਾਲ ਦੋਸਤੀ ਕਰਨ ਲਈ ਮਜਬੂਰ ਕਰਦਾ ਸੀ ਤੇ ਦੋਸਤੀ ਨਾ ਕਰਨ ਦੀ ਸੂਰਤ ਚ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਸੀ।

ਇਹ ਵੀ ਪੜ੍ਹੋ- ਭਰਾ ਦੇ ਜਨਮਦਿਨ ਲਈ ਕੇਕ ਲੈਣ ਗਈ ਕੁੜੀ ਬਣ ਗਈ ਲੁਟੇਰਿਆਂ ਦਾ ਸ਼ਿਕਾਰ, ਖੋਹ ਲਏ ਮੋਬਾਇਲ ਤੇ ਨਕਦੀ

ਬੀਤੇ ਦਿਨ ਯਸ਼ ਵੱਲੋਂ ਉਨਾਂ ਦੀ ਕੁੜੀ ਸੋਨਾਲੀ ਨੂੰ ਪਿੰਡ ਸੁਦਾਣਾ ਦੇ ਬਾਹਰ ਇੱਕ ਧਾਰਮਿਕ ਅਸਥਾਨ 'ਤੇ ਗੱਲਬਾਤ ਕਰਨ ਦਾ ਝਾਂਸਾ ਦੇ ਕੇ ਬੁਲਾ ਲਿਆ, ਜਿੱਥੇ ਉਸ ਨੇ ਕੁੜੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦਿਆਂ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਕਤ ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। 

ਵਾਰਦਾਤ ਦੀ ਸੂਚਨਾ ਮਿਲਣ 'ਤੇ ਥਾਣਾ ਭੋਗਪੁਰ ਦੇ ਐੱਸ.ਐੱਚ.ਓ. ਇੰਸਪੈਕਟਰ ਬਲਜੀਤ ਸਿੰਘ, ਆਦਮਪੁਰ ਦੇ ਡੀ.ਐੱਸ.ਪੀ. ਵਿਜੇ ਕੰਵਰ ਪਾਲ ਅਤੇ ਪਚਰੰਗਾ ਪੁਲਸ ਚੌਂਕੀ ਦੇ ਏ.ਐੱਸ.ਆਈ. ਕੁਲਦੀਪ ਸਿੰਘ ਆਦਿ ਕਈ ਮੁਲਾਜ਼ਮ ਮੌਕਾ-ਏ-ਵਾਰਦਾਤ 'ਤੇ ਪਹੁੰਚੇ। ਪੁਲਸ ਪਾਰਟੀ ਵੱਲੋਂ ਕੁੜੀ ਦੀ ਮਾਂ ਸੀਤਾ ਦੇਵੀ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਕੁੜੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਿਲ ਹਸਪਤਾਲ ਜਲੰਧਰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਦੋਸ਼ੀ ਮੁੰਡੇ 'ਤੇ ਕਤਲ ਦਾ ਮਾਮਲਾ ਦਰਜ ਕਰਕੇ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।            

ਇਹ ਵੀ ਪੜ੍ਹੋ- 303 ਭਾਰਤੀਆਂ ਦੇ ਜਹਾਜ਼ 'ਚੋਂ ਵਾਪਸ ਆਏ ਨੌਜਵਾਨ ਨੇ ਖੋਲ੍ਹੇ ਵੱਡੇ ਰਾਜ਼, ਕਿਹਾ- 'ਡੌਂਕੀ ਲਈ ਨਹੀਂ, ਘੁੰਮਣ ਗਏ ਸੀ'

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Harpreet SIngh

Content Editor

Related News