ਮੁਨੀਸ਼ ਹੱਤਿਆ ਕਾਂਡ : ਮੋਬਾਇਲ ''ਚ ਸਿਮ ਕਾਰਡ ਨਾ ਮਿਲਣ ''ਤੇ 6 ਦੋਸ਼ੀਆਂ ਦਾ ਫਿਰ ਰਿਮਾਂਡ

07/25/2020 7:00:30 PM

ਜਲੰਧਰ (ਵਰੁਣ)— ਮੁਨੀਸ਼ ਹੱਤਿਆ ਕਾਂਡ 'ਚ ਗ੍ਰਿਫ਼ਤਾਰ 6 ਦੋਸ਼ੀਆਂ ਨੂੰ ਰਿਮਾਂਡ ਖਤਮ ਹੋਣ 'ਤੇ ਪੁਲਸ ਨੇ ਬੀਤੇ ਦਿਨ ਅਦਾਲਤ 'ਚ ਪੇਸ਼ ਕਰਕੇ ਉਨ੍ਹਾਂ ਦਾ ਰਿਮਾਂਡ ਹਾਸਲ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਨਿਸ਼ਾਨਦੇਹੀ 'ਤੇ ਮ੍ਰਿਤਕ ਦਾ ਮੋਬਾਇਲ ਤਾਂ ਬਰਾਮਦ ਹੋ ਗਿਆ ਹੈ ਪਰ ਉਸ 'ਚ ਸਿਮ ਕਾਰਡ ਨਹੀਂ ਸੀ।

ਥਾਣਾ ਨੰਬਰ 1 ਦੇ ਇੰਚਾਰਜ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਦੋਸ਼ੀਆਂ ਨੇ ਸਿਮ ਕਾਰਡ ਕਿਤੇ ਸੁੱਟ ਦਿੱਤਾ ਸੀ, ਜਿਸ ਨੂੰ ਬਰਾਮਦ ਕਰਨ ਲਈ ਉਨ੍ਹਾਂ ਕੋਲੋਂ ਪੁੱਛਗਿੱਛ ਕਰਨੀ ਹੈ, ਹਾਲਾਂਕਿ 6 ਦੋਸ਼ੀਆਂ ਅਤੇ ਕਾਬੂ ਕੀਤੇ ਉਨ੍ਹਾਂ ਦੇ ਨਾਬਾਲਗ ਸਾਥੀ ਦੀ ਕੋਰੋਨਾ ਰਿਪੋਰਟ ਅਜੇ ਤੱਕ ਨਹੀਂ ਆਈ ਹੈ।

ਜ਼ਿਕਰਯੋਗ ਹੈ ਕਿ 17 ਜੁਲਾਈ ਦੀ ਰਾਤ ਨੂੰ ਨਿਊ ਜਵਾਲਾ ਨਗਰ 'ਚੋਂ ਪੁਲਸ ਨੂੰ ਇਕ ਅਣਪਛਾਤੀ ਲਾਸ਼ ਮਿਲੀ ਸੀ, ਜਿਸ ਦੇ ਸਿਰ ਅਤੇ ਗਰਦਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ ਸਨ। ਮ੍ਰਿਤਕ ਦੀ ਪਛਾਣ ਸ਼ਿਵ ਨਗਰ ਦੇ ਰਹਿਣ ਵਾਲੇ ਮੁਨੀਸ਼ (30) ਵਜੋਂ ਹੋਈ ਸੀ, ਜੋ ਕਿ 2013 'ਚ ਆਪਣੀ ਪ੍ਰੇਮਿਕਾ ਦੇ ਪਤੀ ਦੀ ਹੱਤਿਆ ਦੇ ਮਾਮਲੇ 'ਚ ਸਜ਼ਾ ਕੱਟ ਰਿਹਾ ਸੀ ਅਤੇ ਪੈਰੋਲ 'ਤੇ ਆਇਆ ਹੋਇਆ ਸੀ। ਪੁਲਸ ਨੇ ਇਸ ਮਾਮਲੇ ਵਿਚ ਜਾਂਚ ਉਪਰੰਤ ਧਰਮਿੰਦਰ ਕੇਵਟ (30), ਉਸ ਦੇ ਪਿਤਾ ਉਪਿੰਦਰ ਕੇਵਟ, ਚਾਚੇ ਦੇ ਪੁੱਤ ਰਾਜੇਸ਼ (25) (ਸਾਰੇ ਨਿਵਾਸੀ ਸ਼ੀਤਲ ਨਗਰ) ਅਤੇ ਸੂਰਜ ਦਾਸ ਨਿਵਾਸੀ ਜਾਨਕੀ ਨਗਰ, ਬਲਬੀਰ ਅਤੇ ਇਕ ਨਾਬਾਲਗ ਵਿਰੁੱਧ ਕੇਸ ਦਰਜ ਕਰ ਲਿਆ ਸੀ।


shivani attri

Content Editor

Related News