ਮੇਅਰ ਤੇ ਕੌਂਸਲਰਾਂ ਸਣੇ ਨਿਗਮ ਮੁਲਾਜ਼ਮਾਂ ਵਿਚਕਾਰ ਛਿੜੀ ਜੰਗ ਨੂੰ ਖ਼ਤਮ ਕਰਵਾਉਣਗੇ ਸ਼ਹਿਰ ਦੇ ਵਿਧਾਇਕ

02/28/2021 5:04:26 PM

ਜਲੰਧਰ (ਖੁਰਾਣਾ)– ਅੱਜ ਤੋਂ 4 ਸਾਲ ਪਹਿਲਾਂ ਹੋਏ ਇਸ਼ਤਿਹਾਰਾਂ ਦੇ ਠੇਕੇ ਨੂੰ ਮੁੱਦਾ ਬਣਾ ਕੇ ਪਿਛਲੇ ਦਿਨੀਂ ਮੇਅਰ ਜਗਦੀਸ਼ ਰਾਜਾ ਅਤੇ ਕੁਝ ਕੌਂਸਲਰਾਂ ਵੱਲੋਂ ਜਿਹੜੇ ਪ੍ਰਸਤਾਵ ਲਿਆਂਦੇ ਗਏ ਅਤੇ ਠੇਕੇ ਨੂੰ ਰੱਦ ਕਰਨ ਦੇ ਨਾਲ-ਨਾਲ ਨਿਗਮ ਮੁਲਾਜ਼ਮਾਂ ’ਤੇ ਦੋਸ਼ਾਂ ਦਾ ਜਿਹੜਾ ਦੌਰ ਸ਼ੁਰੂ ਹੋਇਆ, ਉਸ ਦੀ ਗੂੰਜ ਮੁੱਖ ਮੰਤਰੀ ਦੇ ਦਰਬਾਰ ਤੱਕ ਪਹੁੰਚ ਚੁੱਕੀ ਹੈ, ਜਿੱਥੋਂ ਕਾਂਗਰਸ ਪਾਰਟੀ ਦੇ ਸਿਖਰਲੇ ਆਗੂਆਂ ਨੂੰ ਨਿਰਦੇਸ਼ ਵੀ ਪ੍ਰਾਪਤ ਹੋ ਚੁੱਕੇ ਹਨ ਕਿ ਚੋਣ ਸਾਲ ਦੌਰਾਨ ਨਿਗਮ ਵਿਚ ਛਿੜੀ ਜੰਗ ਨੂੰ ਖ਼ਤਮ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇ।

ਇਹ ਵੀ ਪੜ੍ਹੋ: ਭੈਣਾਂ ਨੇ ਰੱਖੜੀ ਬੰਨ੍ਹ ਤੇ ਸਿਰ 'ਤੇ ਸਿਹਰਾ ਸਜਾ ਇਕਲੌਤੇ ਭਰਾ ਨੂੰ ਦਿੱਤੀ ਅੰਤਿਮ ਵਿਦਾਈ, ਭੁੱਬਾਂ ਮਾਰ ਰੋਇਆ ਪਰਿਵਾਰ

ਜ਼ਿਕਰਯੋਗ ਹੈ ਕਿ ਨਿਗਮ ਦੇ ਮੁਲਾਜ਼ਮਾਂ ਨੇ ਮੇਅਰ ਅਤੇ ਕੁਝ ਕੌਂਸਲਰਾਂ ਦੇ ਵਤੀਰੇ ਤੋਂ ਤੰਗ ਆ ਕੇ ਕੌਂਸਲਰ ਹਾਊਸ ਦੀ ਮੀਟਿੰਗ ਦਾ ਬਾਈਕਾਟ ਕੀਤਾ ਸੀ ਪਰ ਹਾਊਸ ਨੇ ਸਰਬਸੰਮਤੀ ਨਾਲ ਫ਼ੈਸਲਾ ਲਿਆ ਸੀ ਕਿ ਬਾਈਕਾਟ ਕਰਨ ਵਾਲੇ ਨਿਗਮ ਮੁਲਾਜ਼ਮਾਂ ’ਤੇ ਨਿਗਮ ਸਖ਼ਤ ਕਾਰਵਾਈ ਕਰਨ ਅਤੇ ਸ਼ੋਅਕਾਜ਼ ਨੋਟਿਸ ਜਾਰੀ ਕਰ ਕੇ ਇਹ ਮਾਮਲਾ ਸਰਕਾਰ ਨੂੰ ਵੀ ਭੇਜਿਆ ਜਾਵੇ।

ਇਹ ਵੀ ਪੜ੍ਹੋ:  ਜਦੋਂ ਵਿਆਹ ਦੇ ਮੰਡਪ ’ਤੇ ਪੁੱਜੀ ਮੁੰਡੇ ਦੀ ਪ੍ਰੇਮਿਕਾ, ਫਿਰ ਹੋਇਆ ਉਹ, ਜਿਸ ਨੂੰ ਵੇਖ ਲਾੜੀ ਦੇ ਵੀ ਉੱਡੇ ਹੋਸ਼

ਦੂਜੇ ਪਾਸੇ ਨਿਗਮ ਮੁਲਾਜ਼ਮਾਂ ਨੇ ਸਾਫ਼ ਅਲਟੀਮੇਟਮ ਦੇ ਦਿੱਤਾ ਹੈ ਕਿ ਜੇਕਰ ਕਿਸੇ ਕਰਮਚਾਰੀ ’ਤੇ ਕੋਈ ਵੀ ਐਕਸ਼ਨ ਲਿਆ ਗਿਆ ਤਾਂ ਨਿਗਮ ਦਾ ਕੰਮਕਾਜ ਠੱਪ ਕਰ ਦਿੱਤਾ ਜਾਵੇਗਾ। ‘ਜਗ ਬਾਣੀ’ ਨੇ ਪਹਿਲਾਂ ਹੀ ਖਦਸ਼ਾ ਜਤਾਇਆ ਸੀ ਕਿ ਸੂਬੇ ਵਿਚ ਵਿਧਾਨ ਸਭਾ ਚੋਣਾਂ ਵਿਚ ਇਕ ਸਾਲ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ। ਅਜਿਹੇ ਵਿਚ ਜੇਕਰ ਨਿਗਮ ਦਾ ਕੰਮਕਾਜ ਪ੍ਰਭਾਵਿਤ ਹੁੰਦਾ ਹੈ ਤਾਂ ਇਸ ਨਾਲ ਵਿਧਾਇਕਾਂ ਦੀ ਚੋਣ ਮੁਹਿੰਮ ’ਤੇ ਅਸਰ ਪੈ ਸਕਦਾ ਹੈ। ਇਸ ਨੂੰ ਵੇਖਦੇ ਹੋਏ ਹੀ ਹੁਣ ਵਿਧਾਇਕਾਂ ਨੇ ਇਸ ਮਾਮਲੇ ਵਿਚ ਪਹਿਲ ਕੀਤੀ ਹੈ ਅਤੇ ਨਿਗਮ ਅਧਿਕਾਰੀਆਂ ਨੂੰ ਸੰਦੇਸ਼ ਵੀ ਭਿਜਵਾ ਦਿੱਤੇ ਗਏ ਹਨ ਕਿ ਜਲਦ ਇਸ ਮਾਮਲੇ ਵਿਚ ਦੋਵਾਂ ਧਿਰਾਂ ਵਿਚਕਾਰ ਮੀਟਿੰਗ ਵੀ ਕਰਵਾਈ ਜਾਵੇਗੀ।

ਇਹ ਵੀ ਪੜ੍ਹੋ: ਮਾਹਿਲਪੁਰ ’ਚ ਪਤੀ ਨੇ ਤੇਜ਼ਧਾਰ ਹਥਿਆਰਾਂ ਨਾਲ ਪਤਨੀ ਨੂੰ ਵੱਢ ਦਿੱਤੀ ਦਰਦਨਾਕ ਮੌਤ, ਸੱਸ-ਸਹੁਰੇ ਨੂੰ ਵੀ ਵੱਢਿਆ

ਨਿਗਮ ਮੁਲਾਜ਼ਮਾਂ ’ਤੇ ਸ਼ਾਇਦ ਹੀ ਹੋਵੇ ਕੋਈ ਕਾਰਵਾਈ
ਇਸ ਸਾਰੇ ਘਟਨਾਕ੍ਰਮ ਤੋਂ ਇਹ ਸੰਕੇਤ ਮਿਲ ਰਹੇ ਹਨ ਕਿ ਹੁਣ ਆਉਣ ਵਾਲੇ ਸਮੇਂ ਵਿਚ ਨਿਗਮ ਮੁਲਾਜ਼ਮਾਂ ’ਤੇ ਸ਼ਾਇਦ ਹੀ ਕੋਈ ਕਾਰਵਾਈ ਹੋਵੇ ਕਿਉਂਕਿ ਸ਼ਹਿਰ ਦੇ ਕਾਂਗਰਸੀ ਵਿਧਾਇਕ ਵੀ ਇਸ ਪੱਖ ਵਿਚ ਨਹੀਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਨਿਗਮ ਵਿਚ ਟਕਰਾਅ ਦਾ ਦੌਰ ਵਧਦਾ ਹੈ ਤਾਂ ਵਿਕਾਸ ਕਾਰਜ ਪ੍ਰਭਾਵਿਤ ਹੋ ਸਕਦੇ ਹਨ। ਵਰਣਨਯੋਗ ਹੈ ਕਿ ਨਿਗਮ ਦੀ ਸਫਾਈ ਮਜ਼ਦੂਰ ਯੂਨੀਅਨ ਨੇ ਵੀ ਮੁਲਾਜ਼ਮਾਂ ਨੂੰ ਸਮਰਪਣ ਦਿੱਤਾ ਹੋਇਆ ਹੈ। ਜੇਕਰ ਕਿਸੇ ਮੁਲਾਜ਼ਮ ’ਤੇ ਕੋਈ ਕਾਰਵਾਈ ਹੋਈ ਤਾਂ ਸਫ਼ਾਈ ਯੂਨੀਅਨਾਂ ਵੀ ਹੜਤਾਲ ’ਤੇ ਜਾ ਸਕਦੀਆਂ ਹਨ, ਜਿਸ ਕਾਰਨ ਸ਼ਹਿਰ ਦਾ ਮਾਹੌਲ ਵਿਗੜਨ ਦਾ ਵੀ ਖਦਸ਼ਾ ਹੈ। ਹੁਣ ਵੇਖਣਾ ਹੈ ਕਿ ਇਸ ਮਾਮਲੇ ਵਿਚ ਮੇਅਰ ਅਤੇ ਕੌਂਸਲਰ ਕੀ ਸਟੈਂਡ ਲੈਂਦੇ ਹਨ?

ਇਹ ਵੀ ਪੜ੍ਹੋ: ਫਿਲੌਰ ’ਚ ਵੱਡੀ ਵਾਰਦਾਤ: ਸਿਵਿਆਂ ’ਚੋਂ ਵਿਅਕਤੀ ਦੀ ਮਿਲੀ ਅੱਧਸੜੀ ਲਾਸ਼, ਇਲਾਕੇ ’ਚ ਫੈਲੀ ਸਨਸਨੀ


shivani attri

Content Editor

Related News