ਮੇਅਰ ਦੇ ਸਾਥੀ ਕੌਂਸਲਰਾਂ ਨੇ ਸਾਬਕਾ ਮੇਅਰ ਜਯੋਤੀ ''ਤੇ ਬੋਲਿਆ ਜਵਾਬੀ ਹਮਲਾ

06/18/2020 1:59:03 PM

ਜਲੰਧਰ (ਖੁਰਾਣਾ)— ਬੀਤੇ ਦਿਨੀਂ ਨਿਗਮ ਦੇ ਸਾਬਕਾ ਮੇਅਰ ਸੁਨੀਲ ਜਯੋਤੀ ਅਤੇ ਉਨ੍ਹਾਂ ਦੇ ਸਾਥੀ ਸਾਬਕਾ ਕੌਂਸਲਰਾਂ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਨਗਰ ਨਿਗਮ ਦੀ ਨਾਕਾਮ ਕਾਰਜਪ੍ਰਣਾਲੀ ਲਈ ਮੇਅਰ ਅਤੇ ਸ਼ਹਿਰ ਦੇ ਚਾਰਾਂ ਵਿਧਾਇਕਾਂ ਨੂੰ ਦੋਸ਼ੀ ਠਹਿਰਾਇਆ ਸੀ। ਇਸ ਦੇ ਨਾਲ ਹੀ ਸਾਫ਼ ਕਿਹਾ ਸੀ ਕਿ ਕਾਂਗਰਸ ਸਰਕਾਰ ਦੇ ਸਾਢੇ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਸ਼ਹਿਰ ਕਈ ਮਾਮਲਿਆਂ 'ਚ ਕਾਫ਼ੀ ਪੱਛੜ ਗਿਆ ਹੈ। ਬੁੱਧਵਾਰ ਮੇਅਰ ਜਗਦੀਸ਼ ਰਾਜਾ ਦੇ ਸਾਥੀ ਕੌਂਸਲਰਾਂ ਜਗਦੀਸ਼ ਦਕੋਹਾ, ਬਲਰਾਜ ਠਾਕੁਰ, ਹਰਸਿਮਰਨਜੀਤ ਸਿੰਘ ਬੰਟੀ, ਜਗਦੀਸ਼ ਸਮਰਾਏ ਅਤੇ ਅਵਤਾਰ ਸਿੰਘ ਨੇ ਇਕ ਪ੍ਰੈੱਸ ਨੋਟ ਜਾਰੀ ਕਰਕੇ ਸਾਬਕਾ ਮੇਅਰ ਜਯੋਤੀ ਅਤੇ ਉਨ੍ਹਾਂ ਦੇ ਸਾਥੀਆਂ 'ਤੇ ਜਵਾਬੀ ਹਮਲਾ ਬੋਲਿਆ ਅਤੇ ਕਿਹਾ ਕਿ ਜਨਤਾ ਵੱਲੋਂ ਰਿਜੈਕਟ ਕੀਤੇ ਗਏ ਲੀਡਰ ਝੂਠੀ ਬਿਆਨਬਾਜ਼ੀ ਕਰ ਰਹੇ ਹਨ ਅਤੇ ਆਪਣੀ ਖੁੱਸ ਚੁੱਕੀ ਜ਼ਮੀਨ ਨੂੰ ਵਾਪਸ ਲੈਣ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਵੀ ਪੜ੍ਹੋ: ਮੁੱਖ ਮੰਤਰੀ ਕੈਪਟਨ ਨੇ ਕੱਚੇ ਘਰ 'ਚ ਸੜ ਕੇ ਮਰੇ 5 ਸਾਲਾ ਬੱਚੇ ਦੀ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਦਿੱਤੇ ਹੁਕਮ

ਇਨ੍ਹਾਂ ਕੌਂਸਲਰਾਂ ਨੇ ਆਖਿਆ ਕਿ ਪ੍ਰੀਤ ਨਗਰ ਦਾ ਨਵਾਂ ਪ੍ਰਾਜੈਕਟ ਜ਼ਿਆਦਾ ਏਰੀਆ ਕਵਰ ਕਰ ਰਿਹਾ ਹੈ ਜਦਕਿ ਅਕਾਲੀ-ਭਾਜਪਾ ਦੁਆਰਾ ਬਣਾਏ ਗਏ ਪ੍ਰਾਜੈਕਟ 'ਚ ਘੱਟ ਏਰੀਆ ਕਵਰ ਹੋਣਾ ਸੀ। ਜਿੱਥੋਂ ਤੱਕ ਐੱਲ. ਈ. ਡੀ. ਸਟ੍ਰੀਟ ਲਾਈਟ ਪ੍ਰਾਜੈਕਟ ਦੀ ਗੱਲ ਹੈ ਤਾਂ ਉਸ 'ਚ 100 ਕਰੋੜ ਦਾ ਨੁਕਸਾਨ ਦੱਸਣਾ ਸਮਝ ਤੋਂ ਪਰ੍ਹੇ ਹੈ ਕਿਉਂਕਿ ਅਕਾਲੀ-ਭਾਜਪਾ ਦੇ 270 ਕਰੋੜ ਰੁਪਏ ਦੇ ਪ੍ਰਾਜੈਕਟ ਦੇ ਜਵਾਬ 'ਚ ਨਵਾਂ ਬਣਿਆ ਪ੍ਰਾਜੈਕਟ ਸਿਰਫ 50 ਕਰੋੜ ਦਾ ਹੈ, ਇਸ ਲਈ ਸਾਰਿਆਂ ਨੂੰ ਸਮਝ ਆਉਂਦਾ ਹੈ ਕਿ ਕਿਹੜਾ ਪ੍ਰਾਜੈਕਟ ਸਸਤਾ ਹੈ। ਜਿੱਥੋਂ ਤੱਕ 120 ਫੁੱਟ ਰੋਡ 'ਤੇ ਬਰਸਾਤੀ ਸੀਵਰ ਦੀ ਸਮੱਸਿਆ ਦਾ ਸਵਾਲ ਹੈ, ਅਕਾਲੀ-ਭਾਜਪਾ ਨੇ ਆਪਣੇ 10 ਸਾਲ ਰਾਜ ਦੌਰਾਨ ਉਸ ਨੂੰ ਹੱਲ ਕਿਉਂ ਨਹੀਂ ਕੀਤਾ।
ਕਾਂਗਰਸ ਦੀ ਅੰਦਰੂਨੀ ਸਿਆਸੀ ਲੜਾਈ ਸਬੰਧੀ ਸਾਬਕਾ ਮੇਅਰ ਜਯੋਤੀ ਦੁਆਰਾ ਕੀਤੀ ਗਈ ਬਿਆਨਬਾਜ਼ੀ 'ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਇਨ੍ਹਾਂ ਕੌਂਸਲਰਾਂ ਨੇ ਆਖਿਆ ਕਿ ਕਾਂਗਰਸ ਆਪਣੇ ਅੰਦਰੂਨੀ ਮਾਮਲੇ ਖੁਦ ਦੇਖ ਲਵੇਗੀ। ਉਨ੍ਹਾਂ ਨੇ ਕਿਹਾ ਕਿ ਸੁਨੀਲ ਜਯੋਤੀ 'ਤੇ ਵੀ ਉਨ੍ਹਾਂ ਦੇ ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਤੇ ਕਈ ਕੌਂਸਲਰਾਂ ਨੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਸਨ।

ਇਹ ਵੀ ਪੜ੍ਹੋ: ਜਲੰਧਰ 'ਚ ਬੇਕਾਬੂ ਹੋਇਆ 'ਕੋਰੋਨਾ', ਇਕ ਹੋਰ ਮਰੀਜ਼ ਦੀ ਗਈ ਜਾਨ (ਵੀਡੀਓ)

ਇਨ੍ਹਾਂ ਕੌਂਸਲਰਾਂ ਨੇ ਕਿਹਾ ਕਿ ਜੇਕਰ ਅਕਾਲੀ-ਭਾਜਪਾ ਨੇ ਆਪਸ 'ਚ ਲੜ ਕੇ ਆਵਾਰਾ ਕੁੱਤਿਆਂ ਦੀ ਨਸਬੰਦੀ ਵਾਲਾ ਪ੍ਰਾਜੈਕਟ ਫੇਲ ਨਾ ਕੀਤਾ ਹੁੰਦਾ ਤਾਂ ਅੱਜ ਸ਼ਹਿਰ ਸਮੱਸਿਆ ਨਾਲ ਗ੍ਰਸਤ ਨਾ ਹੁੰਦਾ। ਉਨ੍ਹਾਂ ਕਿਹਾ ਕਿ ਜਲੰਧਰ ਨਿਗਮ ਹੁਣ ਤਕ 17000 ਕੁੱਤਿਆਂ ਦੀ ਨਸਬੰਦੀ ਕਰ ਚੁੱਕਿਆ ਹੈ ਅਤੇ 1500 ਤੋਂ ਜ਼ਿਆਦਾ ਆਵਾਰਾ ਪਸ਼ੂ ਵੱਖ-ਵੱਖ ਗਊਸ਼ਾਲਾਵਾਂ 'ਚ ਭੇਜੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ: ਜਲੰਧਰ ਦੇ ਕਿਸ਼ਨਪੁਰਾ ਚੌਂਕ 'ਚ ਗੁੰਡਾਗਰਦੀ ਦਾ ਨੰਗਾ ਨਾਚ, ਪੁਲਸ ਸਾਹਮਣੇ ਫਰਾਰ ਹੋਏ ਮੁਲਜ਼ਮ (ਵੀਡੀਓ)


shivani attri

Content Editor

Related News