ਨਗਰ ਨਿਗਮ ’ਚ ਚੁਣੇ ਹੋਏ ਪ੍ਰਤੀਨਿਧੀ ਬੈਕਫੁੱਟ ’ਤੇ, ਕਈ ਦਿਨਾਂ ਤੋਂ ਨਹੀਂ ਬੁਲਾਈ ਜਾ ਰਹੀ ਸਬ-ਕਮੇਟੀ ਦੀ ਮੀਟਿੰਗ

Monday, Mar 08, 2021 - 01:58 PM (IST)

ਨਗਰ ਨਿਗਮ ’ਚ ਚੁਣੇ ਹੋਏ ਪ੍ਰਤੀਨਿਧੀ ਬੈਕਫੁੱਟ ’ਤੇ, ਕਈ ਦਿਨਾਂ ਤੋਂ ਨਹੀਂ ਬੁਲਾਈ ਜਾ ਰਹੀ ਸਬ-ਕਮੇਟੀ ਦੀ ਮੀਟਿੰਗ

ਜਲੰਧਰ (ਖੁਰਾਣਾ)-ਕਈ ਹਫਤੇ ਪਹਿਲਾਂ ਕੌਂਸਲਰ ਹਾਊਸ ਦੀ ਮੀਟਿੰਗ ਵਿਚ ਜਿਸ ਤਰ੍ਹਾਂ ਮੇਅਰ ਜਗਦੀਸ਼ ਰਾਜਾ ਅਤੇ ਉਨ੍ਹਾਂ ਦੇ ਸਮਰਥਕ ਕੌਂਸਲਰਾਂ ਨੇ 4 ਸਾਲ ਪੁਰਾਣੇ ਐਡਵਰਟਾਈਜ਼ਮੈਂਟ ਕੰਟਰੈਕਟ ਦੇ ਮਾਮਲੇ ਵਿਚ ਸਾਬਕਾ ਅਤੇ ਮੌਜੂਦਾ ਨਿਗਮ ਅਧਿਕਾਰੀਆਂ ’ਤੇ ਭ੍ਰਿਸ਼ਟਾਚਾਰ ਤੇ ਲਾਪ੍ਰਵਾਹੀ ਦੇ ਦੋਸ਼ ਲਾਏ ਸਨ, ਉਸ ਨਾਲ ਨਗਰ ਨਿਗਮ ਦਾ ਮਾਹੌਲ ਇਨ੍ਹੀਂ ਦਿਨੀਂ ਗਰਮਾਇਆ ਹੋਇਆ ਹੈ।

ਇਹ ਵੀ ਪੜ੍ਹੋ : ਗੋਲੀਆਂ ਨਾਲ ਭੁੰਨੇ ਗਏ ਟਿੰਕੂ ਦੇ ਮਾਮਲੇ ’ਚ ਖੁੱਲ੍ਹੀਆਂ ਹੋਰ ਪਰਤਾਂ, ਪੁਨੀਤ ਨੂੰ ਦਿੱਤੇ ਗਏ ਸਨ ਹਥਿਆਰ

ਨਿਗਮ ਦੀਆਂ ਵੱਖ-ਵੱਖ ਯੂਨੀਅਨਾਂ ਨੇ ਇਕਜੁੱਟ ਹੋ ਕੇ ਅਲਟੀਮੇਟਮ ਦਿੱਤਾ ਹੋਇਆ ਹੈ ਕਿ ਇਸ ਮਾਮਲੇ ਵਿਚ ਜੇਕਰ ਕਿਸੇ ਵੀ ਮੁਲਾਜ਼ਮ ’ਤੇ ਕੋਈ ਕਾਰਵਾਈ ਹੋਈ ਤਾਂ ਨਿਗਮ ਦਾ ਕੰਮਕਾਜ ਠੱਪ ਕਰ ਦਿੱਤਾ ਜਾਵੇਗਾ। ਇਸ ਸਾਰੇ ਮਾਮਲੇ ਵਿਚ ਜਿਸ ਤਰ੍ਹਾਂ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਅਤੇ ਸ਼ਹਿਰ ਦੇ ਚਾਰਾਂ ਵਿਧਾਇਕਾਂ ਪ੍ਰਗਟ ਸਿੰਘ, ਸੁਸ਼ੀਲ ਰਿੰਕੂ, ਬਾਵਾ ਹੈਨਰੀ ਆਦਿ ਨੇ ਮੇਅਰ ਤੇ ਨਿਗਮ ਤੋਂ ਦੂਰੀ ਬਣਾ ਲਈ ਹੈ, ਉਸ ਨਾਲ ਹੁਣ ਨਿਗਮ ਨਾਲ ਜੁੜੇ ਚੁਣੇ ਹੋਏ ਪ੍ਰਤੀਨਿਧੀ ਬੈਕਫੁੱਟ ’ਤੇ ਆਉਂਦੇ ਦਿਖਾਈ ਦੇ ਰਹੇ ਹਨ।

ਇਹ ਵੀ ਪੜ੍ਹੋ : ਕਾਂਗਰਸ ਆਗੂ ਰਿੰਕੂ ਸੇਠੀ ਦੀ ਹੈਰਾਨ ਕਰਦੀ ਕਰਤੂਤ, ਔਰਤ ਨੂੰ ਫੋਨ ਕਰ ਸਰੀਰਕ ਸੰਬੰਧ ਬਣਾਉਣ ਦੀ ਦਿੱਤੀ ਧਮਕੀ

ਜ਼ਿਕਰਯੋਗ ਹੈ ਕਿ ਇਸ ਸਮੇਂ ਨਿਗਮ ਅਧਿਕਾਰੀ ਐਡਹਾਕ ਕਮੇਟੀਆਂ ਦੇ ਬਾਈਕਾਟ ਦਾ ਸੱਦਾ ਵੀ ਦੇ ਚੁੱਕੇ ਹਨ, ਇਸ ਲਈ ਵਧੇਰੇ ਕਮੇਟੀਆਂ ਦੇ ਚੇਅਰਮੈਨ ਕਮੇਟੀਆਂ ਦੀ ਮੀਟਿੰਗ ਵੀ ਨਹੀਂ ਸੱਦ ਸਕੇ। ਉਨ੍ਹਾਂ ਨੂੰ ਇਹ ਡਰ ਲੱਗਾ ਹੋਇਆ ਹੈ ਕਿ ਜੇਕਰ ਉਹ ਕਮੇਟੀ ਦੀ ਮੀਟਿੰਗ ਰੱਖ ਲੈਂਦੇ ਹਨ ਅਤੇ ਉਸ ਵਿਚ ਅਧਿਕਾਰੀ ਨਹੀਂ ਆਉਂਦੇ ਤਾਂ ਇਸ ਨਾਲ ਮੀਡੀਆ ਵਿਚ ਉਨ੍ਹਾਂ ਦੀ ਬਦਨਾਮੀ ਹੋਵੇਗੀ।

ਇਹ ਵੀ ਪੜ੍ਹੋ : ਬਜਟ ਇਜਲਾਸ: ਸਰਕਾਰੀ ਸਕੂਲਾਂ ਤੇ ਕਾਲਜਾਂ ’ਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਦਿੱਤੀ ਅਹਿਮ ਸੌਗਾਤ
ਦੂਜੇ ਪਾਸੇ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਖਤਮ ਹੁੰਦੇ ਹੀ ਸ਼ਹਿਰ ਦੇ ਵਿਧਾਇਕ ਨਿਗਮ ਵਿਚ ਟਕਰਾਅ ਦੇ ਮਾਹੌਲ ਨੂੰ ਸ਼ਾਂਤ ਕਰਵਾਉਣ ਵਿਚ ਆਪਣੀ ਭੂਮਿਕਾ ਅਦਾ ਕਰ ਸਕਦੇ ਹਨ ਅਤੇ ਇਸ ਮਾਮਲੇ ਵਿਚ ਦੋਵੇਂ ਧਿਰਾਂ ਵਿਚ ਮੀਟਿੰਗ ਵੀ ਕਰਵਾਈ ਜਾ ਸਕਦੀ ਹੈ। ਹੁਣ ਦੇਖਣਾ ਹੈ ਕਿ ਇਸ ਟਕਰਾਅ ਕਾਰਣ ਕਿੰਨੀ ਦੇਰ ਸਬ-ਕਮੇਟੀਆਂ ਦਾ ਕੰਮਕਾਜ ਪ੍ਰਭਾਵਿਤ ਰਹਿੰਦਾ ਹੈ।
ਇਹ ਵੀ ਪੜ੍ਹੋ :ਬਜਟ ਇਜਲਾਸ ਦੌਰਾਨ ‘ਆਪ’ ਦਾ ਹੰਗਾਮਾ, ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ


author

shivani attri

Content Editor

Related News