ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਪਿਓ-ਪੁੱਤਰ ਹੋਏ ਗੰਭੀਰ ਜ਼ਖਮੀ

Friday, Dec 14, 2018 - 01:53 PM (IST)

ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਪਿਓ-ਪੁੱਤਰ ਹੋਏ ਗੰਭੀਰ ਜ਼ਖਮੀ

ਟਾਂਡਾ ਉੜਮੁੜ (ਵਰਿੰਦਰ ਪੰਡਿਤ)—ਅੱਜ ਪਿੰਡ ਮਿਆਣੀ ਨਜ਼ਦੀਕ ਹੋਏ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਪਿਓ ਪੁੱਤਰ ਗੰਭੀਰ ਜ਼ਖਮੀ ਹੋ ਗਏ। ਹਾਦਸਾ ਸੰਤ ਮਾਂਝਾ ਸਿੰਘ ਸਕੂਲ ਮਿਆਣੀ ਨਜ਼ਦੀਕ ਉਸ ਸਮੇਂ ਵਾਪਰਿਆ ਜਦੋਂ ਦੁਪਹਿਰ 12 ਵਜੇ ਦੇ ਕਰੀਬ ਮਿਆਣੀ ਤੋਂ ਆਪਣੇ ਪਿੰਡ ਸ਼੍ਰੀ ਹਰਗੋਬਿੰਦਪੁਰ ਜਾ ਰਹੇ ਮੋਟਰਸਾਈਕਲ ਸਵਾਰ ਪਿਓ ਪੁੱਤਰ ਕਿਸੇ ਅਣਪਛਾਤੇ ਵਾਹਨ ਦੀ ਲਪੇਟ 'ਚ ਆ ਕੇ ਸੜਕ ਤੇ ਡਿੱਗ ਗਏ।  ਗੰਭੀਰ ਜ਼ਖਮੀ ਰਿੰਕੂ ਕੁਮਾਰ ਅਤੇ ਉਸਦਾ ਪਿਤਾ ਰਾਜ ਕੁਮਾਰ ਪੁੱਤਰ ਧਨੀ ਰਾਮ ਨਿਵਾਸੀ ਸ਼੍ਰੀ ਹਰਗੋਬਿੰਦਪੁਰ ਨੂੰ 108 ਅੰਬੂਲੈਂਸ ਦੇ ਕਰਮਚਾਰੀਆਂ ਦਲਜੀਤ ਸਿੰਘ ਅਤੇ ਅਬਦੁਲ ਨੇ ਸਰਕਾਰੀ ਹਸਪਤਾਲ ਟਾਂਡਾ ਭਰਤੀ ਕਾਰਵਾਈ। ਜਿੱਥੇ ਉਨ੍ਹਾਂ ਨੂੰ ਮੁੱਢਲੀ ਡਾਕਟਰੀ ਮਦਦ ਤੋਂ ਬਾਅਦ ਹੁਸ਼ਿਆਰਪੁਰ ਰੈਫਰ ਕੀਤਾ ਗਿਆ ਹੈ।  

PunjabKesari


author

Shyna

Content Editor

Related News