ਜਲੰਧਰ ’ਚ ਲੁਟੇਰਿਆਂ ਦੇ ਹੌਂਸਲੇ ਬੁਲੰਦ, ਕੁੜੀ ਦਾ ਫ਼ੋਨ ਖੋਹ ਕੇ ਹੋਏ ਫਰਾਰ

04/16/2022 3:17:54 PM

ਜਲੰਧਰ (ਸੋਨੂੰ)— ਮਹਾਨਗਰ ਜਲੰਧਰ ’ਚ ਦਿਨੋ-ਦਿਨ ਲੁਟੇਰਿਆਂ ਦੇ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਹਨ। ਸ਼ਹਿਰ ਵਿਚ ਰੋਜ਼ਾਨਾ ਲੁਟੇਰੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲਾ ਫੋਕਲ ਪੁਆਇੰਟ ਨੇੜਿਓਂ ਸਾਹਮਣੇ ਆਇਆ ਹੈ। ਥਾਣਾ ਨੰਬਰ-8 ਦੇ ਅਧੀਨ ਆਉਂਦੇ ਫੋਕਲ ਪੁਆਇੰਟ ’ਚ ਇਕ ਕੁੜੀ ਤੋਂ ਫ਼ੋਨ ਖੋਹ ਕੇ ਲੁਟੇਰੇ ਫਰਾਰ ਹੋ ਗਏ। ਇਹ ਵਾਰਦਾਤ ਬੀਤੇ ਦਿਨ ਕਰੀਬ ਸਾਢੇ 5 ਵਜੇ ਵਾਪਰੀ। ਇਕ ਮੀਡੀਆ ਅਦਾਰੇ ’ਚ ਕੰਮ ਕਰ ਰਹੀ ਪੀੜਤ ਤਾਨਿਆ ਪਾਠਕ ਨੇ ਦੱਸਿਆ ਕਿ ਉਹ ਫੋਕਲ ਪੁਆਇੰਟ ਤੋਂ ਟਰਾਂਸਪੋਰਟ ਨਗਰ ਰੋਡ ’ਤੇ ਜੇ. ਸੀ. ਆਰ. ਟੈਕਨੋਲਜੀ ਦੇ ਕੋਲ ਪੈਦਲ ਜਾ ਰਹੀ ਸੀ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਦੀ ਸੀ ਦਿੱਲੀ ਦੇ ਮੈਟਰੋ ਸਟੇਸ਼ਨ ਤੋਂ ਛਾਲ ਮਾਰਨ ਵਾਲੀ ਕੁੜੀ, ਹੋਈ ਮੌਤ, ਸਾਹਮਣੇ ਆਈ ਇਹ ਗੱਲ

ਇਸ ਦੌਰਾਨ ਦੋ ਸਕੂਟਰੀ ਸਵਾਰ ਨੌਜਵਾਨ ਉਸ ਨੂੰ ਕੋਲੋਂ ਫ਼ੋਨ ਖੋਹ ਕੇ ਫਰਾਰ ਹੋ ਗਏ। ਪੀੜਤ ਕੁੜੀ ਨੇ ਦੱਸਿਆ ਕਿ ਉਸ ਨੇ ਫ਼ੋਨ ਲੁਕਾਉਣ ਦੀ ਕੋਸ਼ਿਸ਼ ਕੀਤੀ ਪਰ ਹਲਕੀ ਝੜਪ ਦੌਰਾਨ ਸਨੈਚਰ ਫ਼ੋਨ ਖੋਹ ਕੇ ਫਰਾਰ ਹੋ ਗਏ। ਉਥੇ ਹੀ ਐੱਸ. ਐੱਚ. ਓ. ਮੁਕੇਸ਼ ਕੁਮਾਰ ਨੇ ਦੱਸਿਆ ਕਿ ਅਸੀਂ ਮਾਮਲੇ ਨੂੰ ਜਲਦੀ ਟ੍ਰੇਸ ਕਰਕੇ ਫ਼ੋਨ ਬਰਾਮਦ ਕਰ ਲੈਣਗੇ ਅਤੇ ਦੋਸ਼ੀਆਂ ਦੀ ਗਿ੍ਰਫ਼ਤਾਰੀ ਵੀ ਜਲਦੀ ਹੀ ਹੋਵੇਗੀ। 

ਇਹ ਵੀ ਪੜ੍ਹੋ: ਪਟਿਆਲਾ ਵਿਖੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਸਹੁਰਿਆਂ ਬਾਰੇ ਕੀਤੇ ਵੱਡੇ ਖ਼ੁਲਾਸੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News