ਰਮਨ ਅਰੋੜਾ ਨੂੰ ਅੱਜ ਮੁੜ ਕੋਰਟ ’ਚ ਕੀਤਾ ਜਾਵੇਗਾ ਪੇਸ਼, ਵਿਦੇਸ਼ ਤੋਂ ਆਏ ਗੌਰਵ ਕੋਲੋਂ ਹੋਈ ਪੁੱਛਗਿੱਛ
Saturday, Sep 13, 2025 - 12:10 PM (IST)

ਜਲੰਧਰ (ਮਹੇਸ਼)-ਥਾਣਾ ਜਲੰਧਰ ਕੈਂਟ ਦੀ ਹਿਰਾਸਤ ਵਿਚ ਰੱਖੇ ਹੋਏ ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਦਾ ਸ਼ੁਕਰਵਾਰ ਨੂੰ ਤਿੰਨ ਦਿਨਾਂ ਦਾ ਪੁਲਸ ਰਿਮਾਂਡ ਖ਼ਤਮ ਹੋ ਗਿਆ ਹੈ, ਜਿਸ ਕਾਰਨ ਸ਼ਨੀਵਾਰ ਨੂੰ ਸਵੇਰੇ ਉਨ੍ਹਾਂ ਨੂੰ ਮੁੜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਇਸ ਗੱਲ ਦੀ ਜਾਣਕਾਰੀ ਥਾਣਾ ਰਾਮਾ ਮੰਡੀ ਦੇ ਮੁਖੀ ਮਨਜਿੰਦਰ ਸਿੰਘ ਨੇ ਦਿੱਤੀ। ਜਾਣਕਾਰੀ ਮੁਤਾਬਕ ਵੀਰਵਾਰ ਸ਼ਾਮ ਨੂੰ ਵਿਧਾਇਕ ਰਮਨ ਅਰੋੜਾ ਦੇ ਵਕੀਲ ਮੁਖਤਿਆਰ ਮੁਹੰਮਦ ਨੇ ਮਾਣਯੋਗ ਅਦਾਲਤ ਤੋਂ ਮਨਜ਼ੂਰੀ ਲੈ ਕੇ ਵਿਧਾਇਕ ਨਾਲ ਮੁਲਾਕਾਤ ਕੀਤੀ ਸੀ, ਜੋਕਿ 20 ਮਿੰਟ ਤੱਕ ਚੱਲੀ।
ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਪੁਲਸ ਨੇ ਆਤਿਸ਼ ਅਰੋੜਾ ਦੇ ਭਰਾ ਗੌਰਵ ਆਰੋੜਾ, ਜੋਕਿ ਪਹਿਲਾਂ ਵਿਦੇਸ਼ ਗਿਆ ਸੀ, ਨੂੰ ਪੁੱਛਗਿੱਛ ਲਈ ਬੁਲਾਇਆ ਸੀ ਜਦਕਿ ਆਤਿਸ਼ ਅਰੋੜਾ ਨੂੰ ਵੀ ਸ਼ੁੱਕਰਵਾਰ ਮੁੜ ਪੁੱਛਗਿੱਛ ’ਚ ਸ਼ਾਮਲ ਕੀਤਾ ਗਿਆ ਸੀ ਪਰ ਦੋਨਾਂ ਵੱਲੋਂ ਪੁਲਸ ਸਾਹਮਣੇ ਰਮਨ ਅਰੋੜਾ ਬਾਰੇ ਕਿਸੇ ਵੀ ਤਰ੍ਹਾਂ ਦਾ ਕੋਈ ਖੁਲਾਸਾ ਨਹੀਂ ਕੀਤਾ ਗਿਆ। ਉਨ੍ਹਾਂ ਨੇ ਸਿਰਫ਼ ਇੰਨਾ ਹੀ ਕਿਹਾ ਕਿ ਉਹ ਕਾਫ਼ੀ ਸਮੇਂ ਤੋਂ ਉਸ ਦੇ ਸੰਪਰਕ ਵਿਚ ਨਹੀਂ ਸਨ। ਇਸ ਤੋਂ ਇਲਾਵਾ ਪੁਲਸ ਵੱਲੋਂ ਰਮਨ ਅਰੋੜਾ ਦੇ ਕਈ ਕਰੀਬੀਆਂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ ਪਰ ਉਨ੍ਹਾਂ ਬਾਰੇ ਪੁਲਸ ਅਧਿਕਾਰੀਆਂ ਨੇ ਕੋਈ ਪੁਸ਼ਟੀ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ: ਗ੍ਰੰਥੀ ਤੇ ਸੇਵਾਦਾਰ ਖ਼ਿਲਾਫ਼ ਪੰਜਾਬ ਪੁਲਸ ਦਾ ਵੱਡਾ ਐਕਸ਼ਨ, ਕਾਰਨਾਮਾ ਜਾਣ ਹੋਵੋਗੇ ਹੈਰਾਨ
ਪੁਲਸ ਵੱਲੋਂ ਪੁੱਛਗਿੱਛ ਲਈ ਹਰ ਰੋਜ਼ ਬੁਲਾਏ ਜਾ ਰਹੇ ਲੋਕਾਂ ਨੂੰ ਲੈ ਕੇ ਹਰ ਕਿਸੇ ਦੇ ਮਨ ਵਿਚ ਪੁਲਸ ਦਾ ਡਰ ਬਣਿਆ ਹੋਇਆ ਹੈ ਕਿ ਉਨ੍ਹਾਂ ਨੂੰ ਵੀ ਪੁਲਸ ਨੋਟਿਸ ਭੇਜ ਕੇ ਕਦੇ ਵੀ ਬੁਲਾ ਸਕਦੀ ਹੈ। ਰਮਨ ਅਰੋੜਾ ਵੱਲੋਂ ਜਲੰਧਰ ਦੇ ਬਾਹਰ ਪੰਜਾਬ ਦੇ ਹੋਰ ਸ਼ਹਿਰਾਂ ਅਤੇ ਦੂਜੇ ਸੂਬਿਆਂ ਵਿਚ ਬਣਾਈ ਗਈ ਨਾਜਾਇਜ਼ ਪ੍ਰੋਪਰਟੀ ਨੂੰ ਲੈ ਕੇ ਵੀ ਪੁੱਛਗਿੱਛ ਕੀਤੀ ਗਈ ਪਰ ਉਸ ਨੇ ਇਸ ਵਿਚ ਪੁਲਸ ਨੂੰ ਕੋਈ ਖਾਸ ਸਹਿਯੋਗ ਨਹੀਂ ਦਿੱਤਾ।
ਇਹ ਵੀ ਪੜ੍ਹੋ: ਪੰਜਾਬ 'ਚ ਫਿਰ ਬਦਲੇਗਾ ਮੌਸਮ ! ਇਨ੍ਹਾਂ ਜ਼ਿਲ੍ਹਿਆਂ ਲਈ ਹੋਈ ਵੱਡੀ ਭਵਿੱਖਬਾਣੀ, ਸਾਵਧਾਨ ਰਹਿਣ ਲੋਕ
ਪੁਲਸ ਨੇ ਸ਼ਾਮ ਨੂੰ ਫਿਰ ਰਮਨ ਅਰੋੜਾ ਦਾ ਮੈਡੀਕਲ ਚੈਕਅਪ ਸਿਵਲ ਹਸਪਤਾਲ ਤੋਂ ਕਰਵਾਇਆ ਅਤੇ ਸਾਰੇ ਉਨ੍ਹਾਂ ਦੇ ਟੈਸਟ ਸਹੀ ਪਾਏ ਗਏ। ਪੁਲਸ ਸ਼ਨੀਵਾਰ ਨੂੰ ਰਮਨ ਅਰੋੜਾ ਦਾ ਹੋਰ ਪੁਲਸ ਰਿਮਾਂਡ ਮੰਗ ਸਕਦੀ ਹੈ ਕਿਉਂਕਿ ਅਜੇ ਤੱਕ ਤਾਂ ਤਿੰਨ ਵਾਰ ਦੇ ਪੁਲਸ ਰਿਮਾਂਡ ਦੌਰਾਨ ਕੋਈ ਖਾਸ ਸਬੂਤ ਰਮਨ ਅਰੋੜਾ ਦੇ ਖਿਲਾਫ ਹਾਸਲ ਨਹੀਂ ਹੋ ਸਕਿਆ ਹੈ, ਜਿਸ ਨੂੰ ਲੈ ਕੇ ਪੁਲਸ ਦਾ ਇਹ ਕਹਿਣਾ ਹੈ ਕਿ ਰਮਨ ਅਰੋੜਾ ਵੱਲੋਂ ਪੁੱਛਗਿਛ ਵਿਚ ਸਹਿਯੋਗ ਨਹੀਂ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਪ੍ਰਵਾਸੀਆਂ ਨੂੰ ਨਹੀਂ ਦਿੱਤਾ ਜਾਵੇਗਾ ਕੋਈ ਪਲਾਟ ਤੇ ਮਕਾਨ, ਪੰਚਾਇਤ ਦਾ ਵੱਡਾ ਫ਼ੈਸਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e