ਘਰੋਂ ਬਰਗਰ ਲੈਣ ਗਈ ਨਾਬਾਲਗ ਕੁੜੀ ਸ਼ੱਕੀ ਹਾਲਾਤ 'ਚ ਲਾਪਤਾ

Monday, Oct 14, 2024 - 05:19 AM (IST)

ਘਰੋਂ ਬਰਗਰ ਲੈਣ ਗਈ ਨਾਬਾਲਗ ਕੁੜੀ ਸ਼ੱਕੀ ਹਾਲਾਤ 'ਚ ਲਾਪਤਾ

ਬੰਗਾ (ਰਾਕੇਸ਼ ਅਰੋੜਾ)- ਥਾਣਾ ਸਿਟੀ ਬੰਗਾ ਪੁਲਸ ਵੱਲੋਂ ਘਰ ਤੋਂ ਬਰਗਰ ਲੈਣ ਗਈ ਲਾਪਤਾ ਹੋਈ ਨਾਬਾਲਗਾ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਹੈ। ਬੰਗਾ ਸਿਟੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਨਾਬਾਲਗਾ ਦੇ ਪਿਤਾ ਜਗਤਾਰ ਸਿੰਘ ਨੇ ਦੱਸਿਆ ਕਿ ਉਸ ਦੀਆਂ ਦੋ ਲੜਕੀਆਂ ਅਤੇ ਲੜਕਾ ਹੈ, ਜਿਨ੍ਹਾਂ ਵਿਚੋਂ ਇਕ ਕੁੜੀ ਮੰਦਬੁੱਧੀ ਹੈ ਜਦਕਿ ਦੂਜੀ ਲੜਕੀ ਅਤੇ ਲੜਕਾ ਨਾਬਾਲਗ ਹਨ।

ਉਸ ਦੱਸਿਆ ਕਿ ਉਸ ਦੀ ਨਬਾਲਗ ਕੁੜੀ ਗੁੜੀਆਂ (ਕਾਲਪਨਿਕ ਨਾਮ) (15) ਬੀਤੀ 11 ਅਕਤੂਬਰ ਨੂੰ ਦੁਪਿਹਰ 1 ਵਜੇ ਦੇ ਕਰੀਬ ਘਰ ਤੋਂ ਆਪਣੀ ਮਾਂ ਨੂੰ ਬਰਗਰ ਲੈਣ ਦਾ ਕਹਿ ਕੇ ਗਈ ਸੀ ਪਰ ਘਰ ਵਾਪਸ ਨਹੀ ਪਰਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਰਿਸ਼ਤੇਦਾਰੀ ਅਤੇ ਹੋਰ ਸਥਾਨਾ ’ਤੇ ਆਪਣੇ ਤੌਰ ’ਤੇ ਕਾਫ਼ੀ ਭਾਲ ਕੀਤੀ ਪਰ ਉਹ ਨਹੀ ਮਿਲੀ। ਉਨ੍ਹਾਂ ਦੱਸਿਆ ਕਿ ਲੱਗਦਾ ਹੈ ਕਿ ਕੋਈ ਅਣਜਾਣ ਵਿਅਕਤੀ ਉਨ੍ਹਾਂ ਦੀ ਨਾਬਾਲਗ ਕੁੜੀ ਨੂੰ ਵਰਗਲਾ ਫੁਸਲਾ ਕੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਨਾਲ ਲੈ ਗਿਆ ਹੈ।

ਇਹ ਵੀ ਪੜ੍ਹੋ- ਮੁੜ ਵਿਵਾਦਾਂ 'ਚ ਘਿਰਿਆ ਕੁੱਲ੍ਹੜ ਪਿੱਜ਼ਾ ਕੱਪਲ, ਲਾਈਵ ਹੋ ਕੇ ਨਿਹੰਗ ਸਿੰਘ ਨੇ ਫਿਰ ਦਿੱਤੀ ਧਮਕੀ

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਲੜਕੀ ਦਾ ਆਧਾਰ ਕਾਰਡ ਵੀ ਘਰ ਤੋਂ ਗਾਇਬ ਹੈ। ਬੰਗਾ ਸਿਟੀ ਦੇ ਐੱਸ. ਐੱਚ. ਓ. ਸਤਨਾਮ ਸਿੰਘ ਨੇ ਮਿਲੀ ਸ਼ਿਕਾਇਤ ’ਤੇ ਸਾਰਾ ਮਾਮਲਾ ਆਪਣੇ ਉੱਚ ਅਧਿਕਾਰੀਆਂ ਦੇ ਧਿਆਨ ਹਿੱਤ ਲਿਆਂਦਾ ਤੇ ਉਨਾਂ ਦੁਆਰਾ ਮਿਲੇ ਹੁਕਮਾਂ ਅਨੁਸਾਰ ਕਾਰਵਾਈ ਕਰਦੇ ਹੋਏ ਪਿਤਾ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ- ਜਲੰਧਰ 'ਚ ਬੱਸ ਤੇ ਸਕੂਟਰੀ ਦੀ ਹੋਈ ਭਿਆਨਕ ਟੱਕਰ, 2 ਲੋਕਾਂ ਦੀ ਦਰਦਨਾਕ ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News