ਮਾਈਨਿੰਗ ਪਲਾਂਟ ਦੇ ਮਹਿੰਗੇ ਟੈਂਡਰਾਂ ਦਾ ਮਾਮਲਾ ਲੋਕਲ ਬਾਡੀਜ਼ ਮੰਤਰੀ ਦੇ ਦਰਬਾਰ ’ਚ ਪਹੁੰਚਿਆ

01/06/2021 6:00:24 PM

ਜਲੰਧਰ (ਖੁਰਾਣਾ)— ਵਰਿਆਣਾ ਡੰਪ ’ਤੇ ਲੱਗਣ ਜਾ ਰਹੇ ਬਾਇਓ-ਮਾਈਨਿੰਗ ਪਲਾਂਟ ਦੇ ਮਹਿੰਗੇ ਟੈਂਡਰਾਂ ਵਿਰੁੱਧ ਮੋਰਚਾ ਖੋਲ੍ਹ ਕੇ ਬੈਠੇ ਹੈਲਥ ਐਂਡ ਸੈਨੀਟੇਸ਼ਨ ਕਮੇਟੀ ਦੇ ਮੈਂਬਰ ਕੌਂਸਲਰ ਜਗਦੀਸ਼ ਸਮਰਾਏ ਨੇ ਇਹ ਮਾਮਲਾ ਲੋਕਲ ਬਾਡੀਜ਼ ਮੰਤਰੀ ਬ੍ਰਹਮ ਮਹਿੰਦਰਾ ਦੇ ਦਰਬਾਰ ਵਿਚ ਪਹੁੰਚਾ ਦਿੱਤਾ ਹੈ, ਜਿੱਥੇ ਉਨ੍ਹਾਂ ਮੰਤਰੀ ਨੂੰ ਪਹਿਲੇ ਅਤੇ ਦੂਜੇ ਟੈਂਡਰ ’ਚ 31 ਕਰੋੜ ਰੁਪਏ ਦੇ ਫਰਕ ਬਾਰੇ ਵਿਸਥਾਰ ਨਾਲ ਦੱਸਿਆ।

ਇਹ ਵੀ ਪੜ੍ਹੋ : ਪਾਵਰਕਾਮ ਦੀ ਬਿਜਲੀ ਖ਼ਪਤਕਾਰਾਂ ਨੂੰ ਵੱਡੀ ਰਾਹਤ, ਹੁਣ ਸੋਸ਼ਲ ਮੀਡੀਆ ਜ਼ਰੀਏ ਵੀ ਕਰ ਸਕੋਗੇ ਸ਼ਿਕਾਇਤ

ਕੌਂਸਲਰ ਸਮਰਾਏ ਨੇ ਸੋਮਵਾਰ ਨੂੰ ਲੋਕਲ ਬਾਡੀਜ਼ ਮੰਤਰੀ ਬ੍ਰਹਮ ਮਹਿੰਦਰਾ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਦੱਸਿਆ ਕਿ ਨਿਗਮ ਦੇ ਅਧਿਕਾਰੀਆਂ ਨੇ ਪਿਛਲੇ ਸਾਲ ਜਨਵਰੀ ਮਹੀਨੇ ਬਾਇਓ-ਮਾਈਨਿੰਗ ਪਲਾਂਟ ਦਾ ਟੈਂਡਰ 72 ਕਰੋੜ ’ਚ ਲਾਇਆ ਸੀ ਪਰ ਜਦੋਂ ਉਨ੍ਹਾਂ ਇੰਨੇ ਮਹਿੰਗੇ ਟੈਂਡਰਾਂ ਦਾ ਵਿਰੋਧ ਕੀਤਾ ਤਾਂ ਕੁਝ ਮਹੀਨਿਆਂ ਬਾਅਦ ਨਿਗਮ ਦੇ ਉਨ੍ਹਾਂ ਅਧਿਕਾਰੀਆਂ ਨੇ ਹੀ ਦੂਜਾ ਟੈਂਡਰ 41 ਕਰੋੜ ਰੁਪਏ ਦਾ ਲਾ ਦਿੱਤਾ। ਉਨ੍ਹਾਂ ਮੰਤਰੀ ਨੂੰ ਕਿਹਾ ਕਿ ਜੇਕਰ ਉਹ ਪਹਿਲੇ ਟੈਂਡਰ ਦਾ ਵਿਰੋਧ ਨਾ ਕਰਦੇ ਤਾਂ ਜਲੰਧਰ ਨਿਗਮ ਨੂੰ 31 ਕਰੋੜ ਰੁਪਏ ਦਾ ਚੂਨਾ ਲੱਗ ਚੁੱਕਿਆ ਹੁੰਦਾ। ਉਨ੍ਹਾਂ ਦੱਸਿਆ ਕਿ ਹੁਣ ਲਾਏ ਗਏ ਟੈਂਡਰ ਨਾਲ ਨਿਗਮ ਨੇ ਕੰਪਨੀ ਨੂੰ ਕਰੀਬ 5 ਕਰੋੜ ਦੀ ਮਸ਼ੀਨਰੀ ਆਪਣੇ ਵੱਲੋਂ ਮੁਹੱਈਆ ਕਰਵਾਉਣੀ ਹੈ, ਜੋਕਿ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਨਵਾਂ ਲਾਇਆ ਗਿਆ ਟੈਂਡਰ ਵੀ ਬਹੁਤ ਮਹਿੰਗਾ ਹੈ, ਇਸ ਲਈ ਇਸ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਅਤੇ ਇਸ ’ਤੇ ਕੰਮ ਰੋਕਿਆ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਮੰਗ ਰੱਖੀ ਕਿ 72 ਕਰੋੜ ਦਾ ਟੈਂਡਰ ਤਿਆਰ ਕਰਨ ਵਾਲੇ ਅਧਿਕਾਰੀਆਂ ’ਤੇ ਵੀ ਉਚਿਤ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ : ਲੋਹੀਆਂ ਖ਼ਾਸ ’ਚ ਵੱਡੀ ਵਾਰਦਾਤ, ਲੁਟੇਰਿਆਂ ਵੱਲੋਂ ਗੂੰਗੀ ਮਾਂ ਸਣੇ ਅਪੰਗ ਪੁੱਤ ਦਾ ਬੇਰਰਿਮੀ ਨਾਲ ਕਤਲ

6 ਜਨਵਰੀ ਨੂੰ ਫਿਰ ਮੰਤਰੀ ਨੂੰ ਮਿਲਣਗੇ ਕੌਂਸਲਰ ਸਮਰਾਏ
ਕੌਂਸਲਰ ਸਮਰਾਏ ਨੇ ਦੱਸਿਆ ਕਿ ਮੰਤਰੀ ਨੇ ਬਾਇਓ-ਮਾਈਨਿੰਗ ਪਲਾਂਟ ਬਾਰੇ ਦੱਸੇ ਤੱਥਾਂ ਨੂੰ ਧਿਆਨ ਨਾਲ ਸੁਣਿਆ ਅਤੇ ਹੈਰਾਨੀ ਵੀ ਪ੍ਰਗਟ ਕੀਤੀ। ਉਨ੍ਹਾਂ ਦੱਸਿਆ ਕਿ ਹੁਣ ਉਹ ਇਸ ਮਾਮਲੇ ’ਤੇ ਹੋਰ ਦਸਤਾਵੇਜ਼ ਲੈ ਕੇ 6 ਜਨਵਰੀ ਨੂੰ ਫਿਰ ਚੰਡੀਗੜ੍ਹ ਵਿਚ ਲੋਕਲ ਬਾਡੀਜ਼ ਮੰਤਰੀ ਨੂੰ ਮਿਲਣਗੇ। ਇਸ ਦੌਰਾਨ ਉਨ੍ਹਾਂ ਨਾਲ ਹੈਲਥ ਐਂਡ ਸੈਨੀਟੇਸ਼ਨ ਕਮੇਟੀ ਦੇ ਬਾਕੀ ਮੈਂਬਰ ਅਤੇ ਕੁਝ ਕੌਂਸਲਰ ਵੀ ਹੋਣਗੇ। ਇਸ ਦੌਰਾਨ ਪਟਿਆਲਾ ਅਤੇ ਹੋਰ ਸ਼ਹਿਰਾਂ ਵਿਚ ਲੱਗੇ ਅਜਿਹੇ ਪਲਾਂਟ ਬਾਰੇ ਵੀ ਡਾਟਾ ਦਿੱਤਾ ਜਾਵੇਗਾ। ਕੌਂਸਲਰ ਸਮਰਾਏ ਨੇ ਦੱਸਿਆ ਕਿ ਮੰਤਰੀ ਬ੍ਰਹਮ ਮਹਿੰਦਰਾ ਨੇ ਇਸ ਮਾਮਲੇ ਵਿਚ ਜ਼ਰੂਰੀ ਕਾਰਵਾਈ ਦਾ ਭਰੋਸਾ ਦਿੱਤਾ ਹੈ।

ਇਹ ਵੀ ਪੜ੍ਹੋ : ਪਿਓ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਹਵਸ ਮਿਟਾਉਣ ਲਈ ਧੀ ਨਾਲ ਕੀਤਾ ਜਬਰ-ਜ਼ਿਨਾਹ


shivani attri

Content Editor

Related News