ਸ਼ਰਾਬ ਕਾਰਨ ਹਰ ਸਾਲ ਹੁੰਦੀਆਂ ਨੇ 30 ਲੱਖ ਮੌਤਾਂ,ਫਿਰ ਵੀ ਨਹੀਂ ਛੱਡਦੇ ਲੋਕ, ਜਾਣੋ ਕਿਵੇਂ ਪੈਂਦੀ ਹੈ ਆਦਤ

10/27/2023 3:09:30 PM

ਜਲੰਧਰ : ਸ਼ਰਾਬ ਪੀਣ ਨਾਲ ਹਰ ਸਾਲ ਬਹੁਤ ਸਾਰੇ ਲੋਕ ਆਪਣੀ ਜਾਨ ਗੁਆ ਦਿੰਦੇ ਹਨ। ਇਕ ਸਟੱਡੀ ਮੁਤਾਬਕ ਦੁਨੀਆ 'ਚ ਹਰ ਸਾਲ ਲਗਭਗ 30 ਲੱਖ ਲੋਕਾਂ ਦੀ ਸ਼ਰਾਬ ਪੀਣ ਕਾਰਨ ਮੌਤ ਹੋ ਜਾਂਦੀ ਹੈ। ਕਈ ਲੋਕ ਸ਼ਰਾਬ ਨੂੰ ਇੰਨਾ ਪਸੰਦ ਕਰਦੇ ਹਨ ਕਿ ਲਾਕਡਾਊਨ 'ਚ ਜਦੋਂ ਸ਼ਰਾਬ ਦੇ ਠੇਕੇ ਬੰਦ ਸਨ ਤਾਂ ਉਨ੍ਹਾਂ ਨੇ ਆਫਟਰ ਸ਼ੇਵਿੰਗ ਲੋਸ਼ਨ ਤੇ ਸੈਨੇਟਾਈਜ਼ਰ ਪੀ ਕੇ ਆਪਣੀ ਤਲਬ ਮਿਟਾਈ। ਪਰ ਲੋਕ ਆਖਿਰ ਇਸ ਹੱਦ ਤੱਕ ਸ਼ਰਾਬ ਨੂੰ ਪਿਆਰ ਕਰਦੇ ਹੀ ਕਿਉਂ ਹਨ?, ਕਿਉਂ ਉਨ੍ਹਾਂ ਨੂੰ ਸ਼ਰਾਬ ਇੰਨੀ ਜ਼ਰੂਰੀ ਲੱਗਦੀ ਹੈ ਕਿ ਉਸ ਬਿਨ੍ਹਾਂ ਰਹਿਣਾ ਉਨ੍ਹਾਂ ਲਈ ਔਖਾ ਹੋ ਜਾਂਦਾ ਹੈ? 

ਇਸ ਰਿਸਰਚ ਅਨੁਸਾਰ ਸ਼ਰਾਬ ਵਿਅਕਤੀ ਦੇ ਸਰੀਰ ਅਤੇ ਮਨ ਨੂੰ ਇਕ ਅਵਾਸਤਵਿਕ ਦੁਨੀਆ 'ਚ ਜੀਣ ਦੀ ਆਦਤ ਲਗਾ ਦਿੰਦੀ ਹੈ। ਉਸ ਨੂੰ ਆਮ ਜ਼ਿੰਦਗੀ ਫਿੱਕੀ ਤੇ ਬੇਰੰਗ ਲੱਗਣ ਲੱਗਦੀ ਹੈ, ਜਿਸ ਕਾਰਨ ਉਹ ਵਾਪਸ ਆਪਣੀ ਉਸੇ ਰੰਗੀਨ ਦੁਨੀਆ 'ਚ ਵਾਪਸ ਜਾਣ ਲਈ ਸ਼ਰਾਬ ਦਾ ਸਹਾਰਾ ਲੈਂਦਾ ਹੈ। ਇਸ ਤਰ੍ਹਾਂ ਉਸ ਦੀ ਮਜ਼ਾ ਲੈਣ ਦੀ ਇਹ ਆਦਤ ਕਦੋਂ ਸ਼ਰਾਬ ਪੀਣ ਦੀ ਲਤ 'ਚ ਬਦਲ ਜਾਂਦੀ ਹੈ, ਉਸ ਨੂੰ ਖੁਦ ਪਤਾ ਨਹੀਂ ਲੱਗਦਾ।

ਇਹ ਵੀ ਪੜ੍ਹੋ :  ਦੀਵਾਲੀ ਤੋਂ ਪਹਿਲਾਂ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫ਼ਾ

ਸ਼ਰਾਬ ਦਾ ਦਿਮਾਗ 'ਤੇ ਕੀ ਹੁੰਦਾ ਹੈ ਅਸਰ?
ਇਨਸਾਨ ਦੇ ਸਰੀਰ 'ਚਲ 75 ਫ਼ੀਸਦੀ ਤੱਕ ਪਾਣੀ ਹੁੰਦਾ ਹੈ ਤੇ ਅਲਕੋਹਲ ਪਾਣੀ 'ਚ ਬਹੁਤ ਜਲਦੀ ਹੀ ਘੁਲ ਜਾਂਦੀ ਹੈ। ਇਸ ਲਈ 20 ਮਿੰਟ ਦੇ ਅੰਦਰ ਹੀ ਸ਼ਰਾਬ ਸਰੀਰ 'ਚ ਜਾ ਕੇ ਆਪਣਾ ਜਾਦੂ ਦਿਖਾਉਣਾ ਸ਼ੁਰੂ ਕਰ ਦਿੰਦੀ ਹੈ। ਸ਼ਰਾਬ ਸਰੀਰ ਦੀ ਮੁੱਖ ਕੰਮਕਾਜੀ ਪ੍ਰਨਾਲੀ ਦੇ ਨਿਊਰੋਟ੍ਰਾਂਸਮੀਟਰਸ ਸਿਸਟਮ ਨੂੰ ਪ੍ਰਭਾਵਿਤ ਕਰਦੀ ਹੈ। ਇਹ ਪ੍ਰਨਾਲੀ ਸਰੀਰ ਦੇ ਤੁਰਨ-ਫਿਰਨ, ਉੱਠਣ-ਬੈਠਣ, ਬੋਲਣ ਆਦਿ ਲਈ ਜ਼ਿੰਮੇਵਾਰ ਹੁੰਦੀ ਹੈ। ਇਸੇ ਕਾਰਨ ਸ਼ਰਾਬ ਪੀ ਕੇ ਲੋਕ ਤੁਰਨ ਲੱਗੇ ਲੜਖੜਾਉਂਦੇ ਹਨ ਤੇ ਬੋਲਣ ਲੱਗੇ ਹਕਲਾਉਂਦੇ ਹਨ। ਪਰ ਜਦੋਂ ਲੋਕ ਰੋਜ਼ਾਨਾ ਤੌਰ 'ਤੇ ਸ਼ਰਾਬ ਪੀਣ ਲੱਗ ਪੈਂਦੇ ਹਨ ਤਾਂ ਸਰੀਰ 'ਚ ਟੈਟ੍ਰਾ ਹਾਈਡ੍ਰੋ ਆਈਸੋਕੁਈਨੋਲਿਨ ਨਾਂ ਦਾ ਹਾਰਮੋਨ ਬਣਨ ਲੱਗਦਾ ਹੈ, ਜਿਸ ਨਾਲ ਸਰੀਰ ਨੂੰ ਸ਼ਰਾਬ ਪੀਣ ਦੀ ਤਲਬ ਲੱਗਣ ਲੱਗਦੀ ਹੈ। 

ਸ਼ੌਂਕੀਆ ਤੌਰ 'ਤੇ ਸ਼ਰਾਬ ਪੀਣਾ ਸ਼ੁਰੂ ਕਰਨ ਵਾਲੇ ਲੋਕਾਂ ਦਾ ਦਿਮਾਗ ਥੋੜ੍ਹੇ ਦਿਨ ਬਾਅਦ ਦੁਬਾਰਾ ਸ਼ਰਾਬ ਪੀਣ ਦਾ ਸੰਕੇਤ ਭੇਜਦਾ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਉਨ੍ਹਾਂ ਨੂੰ ਸ਼ਾਂਤੀ ਅਤੇ ਰਿਵਾਰਡ ਮਿਲ ਜਾਵੇਗਾ, ਭਾਵ ਸ਼ਰਾਬ ਪੀਣ ਨਾਲ ਉਨ੍ਹਾਂ ਦੀ ਟੈਨਸ਼ਨ ਖ਼ਤਮ ਹੋ ਜਾਵੇਗੀ। ਇਸੇ ਚੱਕਰ 'ਚ ਉਸ ਨੂੰ ਸ਼ਰਾਬ ਦੀ ਲਤ ਲੱਗ ਜਾਂਦੀ ਹੈ ਤੇ ਉਸ ਨੂੰ ਸਮੇਂ ਅਨੁਸਾਰ ਸ਼ਰਾਬ ਦੀ ਤਲਬ ਲੱਗਣ ਲਗਦੀ ਹੈ। 

ਮਿੱਠਾ ਖਾਣ ਨਾਲ ਦਿਮਾਗ ਨੂੰ ਕਰ ਸਕਦੇ ਹੋ ਕਾਬੂ
ਜੋ ਅਸਰ ਦਿਮਾਗ 'ਤੇ ਸ਼ਰਾਬ ਕਰਦੀ ਹੈ, ਲਗਭਗ ਉਹੀ ਅਸਰ ਮਿੱਠਾ ਖਾਣ ਨਾਲ ਵੀ ਹੁੰਦਾ ਹੈ, ਬਸ ਨੁਕਸਾਨ ਸ਼ਰਾਬ ਜਿੰਨਾ ਨਹੀਂ ਹੁੰਦਾ। ਸ਼ਰਾਬ ਪੀਣ ਨਾਲ ਵੀ ਖੁਸ਼ੀ ਦਾ ਅਹਿਸਾਸ ਹੁੰਦਾ ਹੈ, ਤੇ ਮਿੱਠਾ ਖਾਣ ਨਾਲ ਵੀ ਦਿਮਾਗ 'ਚ ਖੁਸ਼ੀ ਦਾ ਅਹਿਸਾਸ ਕਰਵਾਉਣ ਵਾਲੇ ਹਾਰਮੋਨਜ਼ ਪੈਦਾ ਹੁੰਦੇ ਹਨ। ਇਸ ਤਰ੍ਹਾਂ ਸ਼ੂਗਰ ਵਾਲੀਆਂ ਚੀਜ਼ਾਂ ਦਾ ਸੇਵਨ ਕਰਨ ਨਾਲ ਸ਼ਰਾਬ ਦੀ ਆਦਤ 'ਤੇ ਕਾਬੂ ਪਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਨਵੀਂ ਮੁਸੀਬਤ, ਚੰਡੀਗੜ੍ਹ ਤੋਂ ਬੰਦ ਹੋਵੇਗੀ ਇਹ ਅੰਤਰਰਾਸ਼ਟਰੀ ਉਡਾਣ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anuradha

Content Editor

Related News