ਲੁਟੇਰਿਆਂ ਨੇ ਪ੍ਰਵਾਸੀ ਮਜ਼ਦੂਰ ਨੂੰ ਲੁੱਟ ਦੀ ਨੀਯਤ ਨਾਲ ਹਮਲਾ ਕਰਕੇ ਕੀਤਾ ਜ਼ਖ਼ਮੀ

Sunday, Nov 24, 2024 - 06:07 PM (IST)

ਲੁਟੇਰਿਆਂ ਨੇ ਪ੍ਰਵਾਸੀ ਮਜ਼ਦੂਰ ਨੂੰ ਲੁੱਟ ਦੀ ਨੀਯਤ ਨਾਲ ਹਮਲਾ ਕਰਕੇ ਕੀਤਾ ਜ਼ਖ਼ਮੀ

ਦਸੂਹਾ (ਝਾਵਰ)-ਥਾਣਾ ਦਸੂਹਾ ਦੇ ਪਿੰਡ ਝਿੰਗੜ ਖੁਰਦ ਦੇ ਪ੍ਰਵਾਸੀ ਮਜ਼ਦੂਰ ਗੰਭੀਰ ਪੁੱਤਰ ਲੁੱਧਾ ਮੁੰਡਾ ਉਮਰ 45 ਸਾਲ ਨੂੰ ਦੋ ਮੋਟਰਸਾਈਕਲ ਸਵਾਰਾਂ ਨੇ ਲੁੱਟਣ ਦੀ ਨੀਯਤ ਨਾਲ ਉਸ ਦੇ ਗਲੇ ਵਿਚ ਤੇਜ਼ ਹਥਿਆਰਾਂ ਨਾਲ ਵਾਰ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਜਿਸ ਨੂੰ ਸਿਵਲ ਹਸਪਤਾਲ ਦਸੂਹਾ ਵਿਖੇ ਦਾਖ਼ਲ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਪ੍ਰਵਾਸੀ ਮਜ਼ਦੂਰ ਗੰਭੀਰ ਨੇ ਦੱਸਿਆ ਕਿ ਕਿ ਉਹ ਸੜਕ ’ਤੇ ਜਾ ਰਿਹਾ ਸੀ ਕਿ ਦੋ ਮੋਟਰਸਾਈਕਲ ਸਵਾਰ ਉਸ ਨੂੰ ਮਕੈਨਿਕ ਦੀ ਦੁਕਾਨ ਪੁੱਛਣ ਲੱਗੇ। ਇਸ ਦੌਰਾਨ ਉਸ ਦੀ ਜੇਬ ਵਿਚੋਂ ਉਨ੍ਹਾਂ ਨੇ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਅਤੇ ਉਸ ਦੇ ਗਲ ਵਿਚ ਤੇਜ਼ ਹਥਿਆਰ ਨਾਲ ਵਾਰ ਕੀਤੇ। ਰੌਲਾ ਪਾਉਣ ’ਤੇ ਇਹ ਮੋਟਰਸਾਈਕਲ ਸਵਾਰ ਲੁਟੇਰੇ ਭੱਜ ਗਏ।

ਇਹ ਵੀ ਪੜ੍ਹੋ- ਬਠਿੰਡਾ ਤੋਂ ਵੱਡੀ ਖ਼ਬਰ, ਦੋ ਮੰਜ਼ਿਲਾਂ ਰੈਸਟੋਰੈਂਟ 'ਚ ਧਮਾਕਾ, ਲੱਗੀ ਭਿਆਨਕ ਅੱਗ

ਸਿਵਲ ਹਸਪਤਾਲ ਦੇ ਐਮਰਜੈਂਸੀ ਡਿਊਟੀ ਡਾਕਟਰ ਨੇ ਦੱਸਿਆ ਕਿ ਇਸ ਪ੍ਰਵਾਸੀ ਮਜ਼ਦੂਰ ਦੇ ਗਲ ਵਿਚ 15 ਟਾਂਕੇ ਲੱਗੇ ਹਨ ਅਤੇ ਇਸ ਦਾ ਇਲਾਜ ਚੱਲ ਰਿਹਾ ਹੈ। ਇਸ ਸਬੰਧੀ ਜਦੋਂ ਥਾਣਾ ਮੁਖੀ ਹਰਪ੍ਰੇਮ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਮਾਮਲਾ ਲੁੱਟਖੋਹ ਦਾ ਹੈ ਜਾਂ ਫਿਰ ਆਪਸੀ ਰੰਜਿਸ਼ ਦਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਘਟਨਾ: ਸ਼ਰਾਬ ਨੇ ਮਰਵਾ 'ਤਾ ਮਾਪਿਆਂ ਦਾ ਸੋਹਣਾ-ਸੁਨੱਖਾ ਮੁੰਡਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

shivani attri

Content Editor

Related News