ਸੜਕ ਹਾਦਸੇ ’ਚ ਪ੍ਰਵਾਸੀ ਮਜ਼ਦੂਰ ਦੇ ਪੁੱਤਰ ਦੀ ਮੌਤ, 2 ਜ਼ਖਮੀ

Wednesday, Oct 21, 2020 - 11:35 PM (IST)

ਸੜਕ ਹਾਦਸੇ ’ਚ ਪ੍ਰਵਾਸੀ ਮਜ਼ਦੂਰ ਦੇ ਪੁੱਤਰ ਦੀ ਮੌਤ, 2 ਜ਼ਖਮੀ

ਟਾਂਡਾ ਉਡ਼ਮੁਡ਼, (ਪੰਡਿਤ, ਕੁਲਦੀਸ਼, ਮੋਮੀ)- ਬੀਤੇ ਦਿਨ ਜਾਜਾ ਬਾਈਪਾਸ ਚੌਕ ਨਜ਼ਦੀਕ ਵਾਪਰੇ ਹਾਦਸੇ ਵਿਚ ਇਕ ਪ੍ਰਵਾਸੀ ਮਜ਼ਦੂਰ ਦੇ 7 ਵਰ੍ਹਿਆਂ ਦੇ ਪੁੱਤਰ ਦੀ ਮੌਤ ਹੋ ਗਈ, ਜਦਕਿ ਉਸਦਾ ਪਿਤਾ ਅਤੇ ਗੁਆਂਢੀ ਜ਼ਖਮੀ ਹੋ ਗਏ। ਪੁਲਸ ਨੇ ਇਸ ਹਾਦਸੇ ਲਈ ਜ਼ਿੰਮੇਵਾਰ ਟਰੱਕ ਚਾਲਕ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਹਾਦਸਾ 19 ਅਕਤੂਬਰ ਸਵੇਰੇ 8 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਜਦੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਟਾਂਡਾ ਤੋਂ ਬਾਈਪਾਸ ਅੱਡੇ ਵੱਲ ਜਾ ਰਹੇ ਮੋਟਰਸਾਈਕਲ ਸਵਾਰਾਂ ਵਿਚ ਟਰੱਕ ਨੇ ਟੱਕਰ ਮਾਰ ਦਿੱਤੀ ਅਤੇ ਮੋਟਰਸਾਈਕਲ ’ਤੇ ਸਵਾਰ ਇਤਬਾਰੀ ਲਾਲ ਪੁੱਤਰ ਪੂਰਨ ਲਾਲ ਮੂਲ ਨਿਵਾਸੀ ਭਰਤਪੁਰ (ਰਾਮਪੁਰ) ਉੱਤਰ ਪ੍ਰਦੇਸ਼, ਉਸਦਾ ਪੁੱਤਰ ਗੋਲੂ (7) ਅਤੇ ਗੁਆਂਢੀ ਅਕਾਸ਼ ਪੁੱਤਰ ਸ਼ਿਵ ਰਾਮ ਸਡ਼ਕ ’ਤੇ ਡਿੱਗਣ ਕਾਰਣ ਜ਼ਖਮੀ ਹੋ ਗਏ।

ਉਨ੍ਹਾਂ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੋਂ ਗੋਲੂ ਦੀ ਹਾਲਤ ਗੰਭੀਰ ਹੋਣ ਕਾਰਣ ਉਸਨੂੰ ਹੁਸ਼ਿਆਰਪੁਰ ਰੈਫਰ ਕੀਤਾ ਗਿਆ। ਬਾਅਦ ਵਿਚ ਉਸਦੀ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਜਿਸ ਤੋਂ ਬਾਅਦ ਟਾਂਡਾ ਪੁਲਸ ਨੇ ਮ੍ਰਿਤਕ ਗੋਲੂ ਦੇ ਪਿਤਾ ਦੇ ਬਿਆਨ ਦੇ ਅਾਧਾਰ ’ਤੇ ਟਰੱਕ ਚਾਲਕ ਇੰਦਰਜੀਤ ਸਿੰਘ ਪੁੱਤਰ ਮੱਖਣ ਸਿੰਘ ਨਿਵਾਸੀ ਠੱਠੀਖਾਰਾ (ਤਰਨਤਾਰਨ) ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐੱਸ.ਆਈ. ਸਾਹਿਲ ਚੌਧਰੀ ਹਾਦਸੇ ਦੀ ਜਾਂਚ ਕਰ ਰਹੇ ਹਨ।


author

Bharat Thapa

Content Editor

Related News