ਕੁਝ ਘੰਟਿਆਂ ''ਚ ਹੀ ਲੱਖਾਂ ਦੀ ਚੋਰੀ ਕੀਤੀ ਟਰੇਸ, ਸ਼ਾਤਿਰ ਚੋਰ ਗੈਂਗ ਦੇ 2 ਮੈਂਬਰ ਗ੍ਰਿਫਤਾਰ

03/04/2020 5:41:08 PM

ਜਲੰਧਰ (ਜ.ਬ.) : ਬੀਤੇ ਦਿਨ ਗੁਰੂ ਨਾਨਕ ਮਿਸ਼ਨ ਚੌਕ ਸਥਿਤ ਜੇ. ਜੇ. ਆਰਕੇਡ 3 ਮੰਜ਼ਿਲਾ ਇਲੈਕਟ੍ਰਾਨਿਕ ਸ਼ੋਅਰੂਮ 'ਚ ਹੋਈ ਲੱਖਾਂ ਦੀ ਚੋਰੀ ਦੀ ਵਾਰਦਾਤ ਨੂੰ ਪੁਲਸ ਨੇ ਕੁਝ ਹੀ ਘੰਟਿਆਂ 'ਚ ਹੱਲ ਕਰ ਕੇ ਚੋਰੀ ਕੀਤਾ ਸਾਮਾਨ ਬਰਾਮਦ ਕਰ ਲਿਆ ਹੈ। ਪੁਲਸ ਨੇ ਚੋਰ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂਕਿ 2 ਹੋਰ ਅਜੇ ਫਰਾਰ ਹਨ। ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਰਾਜੂ ਪ੍ਰਸਾਦ ਉਰਫ ਰਾਜੂ ਪੁੱਤਰ ਰਾਜਿੰਦਰ ਭਗਤ, ਵਾਸੀ ਸੰਤੋਸ਼ੀ ਨਗਰ ਅਤੇ ਗਣੇਸ਼ ਉਰਫ ਬੱਕਰਾ ਪੁੱਤਰ ਬਬਲੂ ਵਾਸੀ ਸੰਤੋਸ਼ੀ ਨਗਰ ਦੇ ਤੌਰ 'ਤੇ ਹੋਈ ਹੈ, ਜਦੋਂਕਿ ਫਰਾਰ ਸੋਨੂੰ ਪੁੱਤਰ ਸ਼ੰਕਰ ਅਤੇ ਪ੍ਰਕਾਸ਼ ਵਾਸੀ ਸੰਤੋਸ਼ੀ ਨਗਰ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਡੀ. ਸੀ. ਪੀ. ਬਲਕਾਰ ਸਿੰਘ, ਗੁਰਮੀਤ ਸਿੰਘ ਏ. ਡੀ. ਸੀ. ਪੀ., ਏ. ਸੀ. ਪੀ. ਹਰਸਿਮਰਤ ਸਿੰਘ ਤੇ ਥਾਣਾ ਨੰ. 4 ਦੇ ਇੰਚਾਰਜ ਰਛਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਬੀਤੇ ਦਿਨੀਂ ਸ਼ੋਅਰੂਮ ਮਾਲਕ ਚੇਤਨ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਦੇ ਇਲੈਕਟ੍ਰਾਨਿਕ ਸ਼ੋਅਰੂਮ 'ਚ ਵਾਸ਼ਿੰਗ ਮਸ਼ੀਨ, ਐੱਲ. ਈ. ਡੀ., ਮਾਈਕ੍ਰੋਵੇਵ, ਮੋਬਾਇਲ ਫੋਨ ਆਦਿ ਸਾਮਾਨ ਪਿਆ ਸੀ। ਸ਼ਾਤਿਰ ਚੋਰਾਂ ਨੇ ਬਿਲਡਿੰਗ ਦਾ ਪਿਛਲਾ ਦਰਵਾਜ਼ਾ ਤੋੜ ਕੇ ਸ਼ੋਅਰੂਮ 'ਚੋਂ ਲੱਖਾਂ ਦਾ ਸਾਮਾਨ ਚੋਰੀ ਕਰ ਲਿਆ। ਪੁਲਸ ਨੇ ਅਣਪਛਾਤੇ ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਸੀ। ਥਾਣਾ ਨੰਬਰ 4 ਦੀ ਪੁਲਸ ਨੇ ਸਿਰਫ ਕੁਝ ਹੀ ਘੰਟਿਆਂ 'ਚ ਚੋਰ ਗਿਰੋਹ ਦੇ 2 ਮੈਂਬਰਾਂ ਨੂੰ ਦੋਮੋਰੀਆ ਪੁਲ ਤੋਂ ਗ੍ਰਿਫਤਾਰ ਕਰ ਲਿਆ। ਪੁੱਛਗਿੱਛ ਦੌਰਾਨ ਪੁਲਸ ਨੇ ਦੋਵਾਂ ਕੋਲੋਂ ਚੋਰੀ ਕੀਤਾ ਸਾਮਾਨ ਵਾਸ਼ਿੰਗ ਮਸ਼ੀਨ, ਏ. ਸੀ., ਐੱਲ. ਈ. ਡੀ., 4 ਆਊਟਡੋਰ ਕੰਪ੍ਰੈਸ਼ਰ ਆਦਿ ਬਰਾਮਦ ਕੀਤਾ ਹੈ। ਪੁਲਸ ਨੇ ਦੱਸਿਆ ਕਿ ਗ੍ਰਿਫਤਾਰ ਦੋਵੇਂ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰ ਕੇ 2 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ।


Anuradha

Content Editor

Related News