ਅੰਮ੍ਰਿਤਸਰ ਹਾਈਵੇਅ ''ਤੇ ਵੱਡਾ ਹਾਦਸਾ, ਮੌਕੇ ''ਤੇ ਭਿਆਨਕ ਬਣੇ ਹਾਲਾਤ
Monday, Apr 21, 2025 - 01:55 PM (IST)

ਅੰਮ੍ਰਿਤਸਰ (ਗੁਰਪ੍ਰੀਤ) : ਅੰਮ੍ਰਿਤਸਰ-ਬਟਾਲਾ ਹਾਈਵੇਅ 'ਤੇ ਬਾਈਪਾਸ ਨੇੜੇ ਛੋਟੇ ਹਾਥੀ ਨਾਲ ਵਾਪਰੇ ਭਿਆਨਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਵਿਅਕਤੀ ਵਿਆਹ ਸਮਾਗਮ ਵਿਚ ਕੈਟਰਿੰਗ ਦਾ ਕੰਮ ਕਰਨ ਜਾ ਰਿਹਾ ਸੀ। ਇਸ ਹਾਦਸੇ ਵਿਚ ਕਈ ਲੋਕ ਜ਼ਖਮੀ ਹੋਏ ਹਨ। ਗੱਡੀ ਸਵਾਰ ਰਸ਼ਪਾਲ ਸਿੰਘ ਦਾ ਕਹਿਣਾ ਹੈ ਕਿ ਉਹ ਵਿਆਹਾਂ 'ਚ ਫਾਸਟਫੂਡ ਦਾ ਸਟਾਲ ਲਗਾਉਂਦੇ ਹਨ ਅਤੇ ਅੱਜ ਵੀ ਇਕ ਵਿਆਹ ਦੇ ਫੰਕਸ਼ਨ ਲਈ ਛੋਟੇ ਹਾਥੀ 'ਤੇ ਸਾਮਾਨ ਲੈ ਕੇ 7 ਲੋਕ ਅੰਮ੍ਰਿਤਸਰ ਤੋਂ ਗੁਰਦਾਸਪੁਰ ਜਾ ਰਹੇ ਸਨ ਕਿ ਅਚਾਨਕ ਗੱਡੀ ਦਾ ਸਟੇਅਰਿੰਗ ਫ੍ਰੀ ਹੋ ਗਿਆ ਅਤੇ ਗੱਡੀ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ ਅਤੇ ਪਲਟ ਗਈ।
ਇਹ ਵੀ ਪੜ੍ਹੋ : ਡਿਪੂਆਂ ਤੋਂ ਮੁਫ਼ਤ ਰਾਸ਼ਨ ਲੈਣ ਵਾਲਿਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਸਰਕਾਰ ਨੇ ਲਿਆ ਫ਼ੈਸਲਾ
ਇਸ ਹਾਦਸੇ ਵਿਚ ਗੋਪਾਲ (50) ਦੀ ਮੌਤ ਹੋ ਗਈ ਜਦਕਿ ਬਾਕੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਉੱਥੇ ਹੀ ਇਸ ਮਾਮਲੇ 'ਚ ਏ. ਐੱਸ. ਆਈ ਅਸ਼ਵਨੀ ਕੁਮਾਰ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵੱਧ ਰਹੀ ਪਰਵਾਸੀਆਂ ਦੀ ਗਿਣਤੀ ਤੋਂ ਬਾਅਦ ਪਿੰਡ ਅਰਨੌਲੀ ਦੀ ਪੰਚਾਇਤ ਦਾ ਸਖ਼ਤ ਫ਼ਰਮਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e