ਸ਼ਰਾਰਤੀ ਤੱਤਾਂ ਨੇ ਦੋ ਖ਼ੋਖ਼ਿਆਂ ਸਮੇਤ ਇਕ ਦੁਕਾਨ ਨੂੰ ਲਾਈ ਅੱਗ

02/05/2021 2:28:14 PM

ਜਲੰਧਰ (ਵਰੁਣ, ਸੋਨੂੰ)— ਇਥੋਂ ਦੇ ਥਾਣਾ ਨੰਬਰ ਇਕ ਅਧੀਨ ਆਉਂਦੇ ਗਦਈਪੁਰ ’ਚ ਸਵਰਣ ਪਾਰਕ ਨੇਡ਼ੇ ਰਾਤ ਨੂੰ ਕੁਝ ਸ਼ਰਾਰਤੀ ਤੱਤਾਂ ਨੇ ਦੋ ਪਾਨ ਦੇ ਖ਼ੋਖ਼ਿਆਂ ਸਮੇਤ ਇਕ ਦੁਕਾਨ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਲੱਗੀ ਅੱਗ ਦੌਰਾਨ ਮੀਟ ਦੀ ਦੁਕਾਨ ਦਾ ਤਾਂ ਬਚਾਅ ਹੋ ਗਿਆ ਪਰ ਪਾਨ ਦੇ ਖ਼ੋਖ਼ੇ ਪੁਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਗਏ। ਹਾਲਾਂਕਿ ਖ਼ੋਖ਼ੇ ’ਚ ਜ਼ਰੂਰੀ ਸਾਮਾਨ ਨਹÄ ਪਿਆ ਸੀ ਪਰ ਅੰਦਰ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਕ ਖ਼ੋਖ਼ੇ ਦੋ ਮਹੀਨੇ ਪਹਿਲਾਂ ਹੀ ਖੁੱਲਿ੍ਹਆ ਸੀ। 

ਇਹ ਵੀ ਪੜ੍ਹੋ : ਸੰਘਰਸ਼ ’ਚ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਲਈ ਪ੍ਰਵਾਸੀ ਭਾਰਤੀਆਂ ਦਾ ਵਿਸ਼ੇਸ਼ ਉਪਰਾਲਾ

PunjabKesari

ਜਾਣਕਾਰੀ ਦਿੰਦੇ ਹੋਏ ਖ਼ੋਖ਼ੇ ਦੇ ਮਾਲਕ ਰਾਜੀਵ ਮਿਸ਼ਰਾ ਨੇ ਦੱਸਿਆ ਕਿ 3 ਸਾਲ ਤੋਂ ਪਾਨ ਦਾ ਕੰਮ ਕਰ ਰਹੇ ਹਨ। ਅੱਜ ਸਵੇਰੇ ਉਨ੍ਹਾਂ ਦੇ ਪਛਾਣ ਵਾਲੇ ਨੇ ਉਨ੍ਹਾਂ ਨੂੰ ਫੋਨ ਕਰਕੇ ਸੂਚਨਾ ਦਿੱਤੀ ਕਿ ਗਦਈਪੁਰ ਚੌਂਕ ’ਚ ਉਨ੍ਹਾਂ ਦੇ ਪਾਨ ਦੇ ਖ਼ੋਖ਼ੋ ਨੂੰ ਅੱਗ ਲਗਾ ਦਿੱਤੀ ਗਈ ਹੈ। ਜਦੋਂ ਉਨ੍ਹਾਂ ਨੇ ਜਾ ਕੇ ਵੇਖਿਆ ਤਾਂ ਪਾਨ ਦੇ ਖ਼ੋਖ਼ੇ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਦੁਕਾਨ ਦੀ ਤ੍ਰਿਪਾਲ ਨੂੰ ਵੀ ਅੱਗ ਲਗਾ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਭੋਗਪੁਰ ਵਿਖੇ ਵਿਆਹ ਦੀ ਜਾਗੋ ’ਚ ਚੱਲੀਆਂ ਗੋਲੀਆਂ, ਫੈਲੀ ਦਹਿਸ਼ਤ


shivani attri

Content Editor

Related News