ਕਪੂਰਥਲਾ ਵਿਖੇ ਮਾਤਾ ਭੱਦਰਕਾਲੀ ਦੇ ਮੇਲੇ ਮੌਕੇ ਹਜ਼ਾਰਾਂ ਸ਼ਰਧਾਲੂ ਹੋਏ ਨਤਮਸਤਕ

Thursday, May 14, 2026 - 02:46 PM (IST)

ਕਪੂਰਥਲਾ ਵਿਖੇ ਮਾਤਾ ਭੱਦਰਕਾਲੀ ਦੇ ਮੇਲੇ ਮੌਕੇ ਹਜ਼ਾਰਾਂ ਸ਼ਰਧਾਲੂ ਹੋਏ ਨਤਮਸਤਕ

ਕਪੂਰਥਲਾ (ਸੇਖੜੀ/ਹਨੀਸ਼)- ਸ਼ੇਖੂਪੁਰ ਵਿਖੇ ਮਾਤਾ ਭੱਦਰਕਾਲੀ ਦਾ 79ਵਾਂ ਸਲਾਨਾ ਮੇਲਾ ਬੀਤੇ ਦਿਨ ਧੂਮਧਾਮ ਨਾਲ ਮਨਾਇਆ ਗਿਆ। ਸਾਰਾ ਦਿਨ ਹਜ਼ਾਰਾਂ ਸ਼ਰਧਾਲੂਆਂ ਨੇ ਲਾਈਨਾਂ ਵਿਚ ਲੱਗ ਕੇ ਮੰਦਰ ਵਿਚ ਮੱਥਾ ਟੇਕਿਆ ਅਤੇ ਮਾਤਾ ਭੱਦਰਕਾਲੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ 'ਤੇ ਖ਼ਾਸ ਕਰਕੇ ਮੰਦਰ ਵਾਲੇ ਇਲਾਕੇ ਵਿਚ ਬਹੁਤ ਭੀੜ ਭਾੜ ਸੀ ਅਤੇ ਲੋਕਾਂ ਵੱਲੋਂ ਦੁਕਾਨਾਂ ਤੇ ਖਰੀਦਾਰੀ, ਝੂਲਿਆਂ ਵਾਲੇ ਪਾਰਕ ਵਿੱਚ 20 ਰੁਪਏ ਐਂਟਰੀ ਟਿਕਟ ਕਟਾ ਕੇ ਝੂਲੇ ਲੈਣ ਦੀ ਭੀੜ ਅਤੇ ਹੋਰ ਲੋਕਾਂ ਦੀ ਮਹਾਂਮਾਈ ਦੇ ਦਰਸ਼ਨ ਕਰਨ ਲਈ ਭਗਤਾਂ ਦਾ ਉਤਸ਼ਾਹ ਵੇਖਣ ਯੋਗ ਸੀ।

PunjabKesari

ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਧਾਰਮਿਕ ਸੰਸਥਾਵਾਂ ਅਤੇ ਗਊਸ਼ਾਲਾ ਕਮੇਟੀਆਂ ਵੱਲੋਂ ਇਸ ਮੇਲੇ ਵਿਚ ਸਹਿਯੋਗ ਕੀਤਾ ਗਿਆ ਅਤੇ ਹੁਮ-ਹੁਮਾ ਕੇ ਆਪਣੇ ਵਲੰਟੀਅਰਾਂ ਨੂੰ ਸੇਵਾ ਵਿੱਚ ਲਗਾਇਆ। ਕਪੂਰਥਲਾ ਪੁਲਸ ਵੱਲੋਂ ਵੀ ਅਤੇ ਟ੍ਰੈਫਿਕ ਪੁਲਸ ਵੱਲੋਂ ਵੀ ਮੇਲੇ 'ਚ ਭਰਪੂਰ ਸਹਿਯੋਗ ਦਿੱਤਾ ਗਿਆ।

PunjabKesariਇਹ ਵੀ ਪੜ੍ਹੋ: ਜਲੰਧਰ: BSF ਹੈੱਡਕੁਆਰਟਰ ਨੇੜੇ ਹੋਏ ਧਮਾਕਾ ਮਾਮਲੇ 'ਚ ਵੱਡੀ ਅਪਡੇਟ! ਸ਼ਹਿਜ਼ਾਦ ਭੱਟੀ ਨਾਲ ਜੁੜੇ ਤਾਰ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News