ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ, ਸਹੁਰਿਆਂ ''ਤੇ ਲੱਗੇ ਗੰਭੀਰ ਇਲਜ਼ਾਮ
Friday, Feb 14, 2025 - 12:19 PM (IST)
![ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ, ਸਹੁਰਿਆਂ ''ਤੇ ਲੱਗੇ ਗੰਭੀਰ ਇਲਜ਼ਾਮ](https://static.jagbani.com/multimedia/2025_2image_15_08_019589305suicide.jpg)
ਹੁਸ਼ਿਆਰਪੁਰ (ਰਾਕੇਸ਼)-ਸਦਰ ਥਾਣਾ ਪੁਲਸ ਨੇ ਵਿਅਕਤੀ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿਚ ਚਮਨ ਲਾਲ ਪੁੱਤਰ ਸ਼ਾਰਦਾ ਰਾਮ, ਵਾਸੀ ਮਾਣਕੋ, ਆਦਮਪੁਰ ਥਾਣਾ ਜਲੰਧਰ ਨੇ ਕਿਹਾ ਕਿ ਉਹ ਏਅਰ ਫੋਰਸ ਸਟੇਸ਼ਨ, ਆਦਮਪੁਰ ਵਿਭਾਗ ਤੋਂ ਪੈਨਸ਼ਨ ’ਤੇ ਆਇਆ ਹੈ। ਉਨ੍ਹਾਂ ਦੀ ਵੱਡੀ ਧੀ ਨੀਲਕਮਲ 52 ਸਾਲ ਦੀ ਹੈ। ਉਸ ਦੇ ਛੋਟੇ ਜਵਾਈ ਰਾਕੇਸ਼ ਕੁਮਾਰ ਨੇ ਉਸ ਨੂੰ ਫੋਨ ਰਾਹੀਂ ਦੱਸਿਆ ਕਿ ਨੀਲਕਮਲ ਬਾਰੇ ਪਤਾ ਲੱਗਾ ਹੈ ਕਿ ਉਸ ਨੇ ਆਪਣੇ ਘਰ ਵਿਚ ਫਾਹਾ ਲੈ ਲਿਆ ਹੈ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਮਹਾਕੁੰਭ ਗਏ ਪੰਜਾਬ ਦੇ ਸ਼ਰਧਾਲੂਆਂ ਨਾਲ ਵਾਪਰਿਆ ਵੱਡਾ ਹਾਦਸਾ, ਦੋ ਦੀ ਮੌਤ, ਮਚਿਆ ਚੀਕ-ਚਿਹਾੜਾ
ਜਿਸ ’ਤੇ ਉਹ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨਾਲ ਪਿੰਡ ਕਾਇਮਪੁਰ ਸਥਿਤ ਕੁੜੀ ਦੇ ਸਹੁਰੇ ਘਰ ਆਇਆ। ਜਦੋਂ ਉਸ ਨੇ ਖ਼ੁਦ ਪਿੰਡ ਵਿਚ ਪੁੱਛਗਿੱਛ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਪਿਛਲੀ ਰਾਤ ਉਸ ਦੀ ਕੁੜੀ ਦੇ ਪਤੀ ਰਾਜ ਕੁਮਾਰ ਨੇ ਨੀਲਕਮਲ ਨਾਲ ਲੜਾਈ ਕੀਤੀ ਸੀ। ਇਸ ਤੋਂ ਪ੍ਰੇਸ਼ਾਨ ਹੋ ਕੇ ਉਸ ਦੀ ਧੀ ਨੀਲਕਮਲ ਨੇ ਆਪਣੇ ਕਮਰੇ ਵਿਚ ਛੱਤ ਵਾਲੇ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਸ ਨੇ ਮ੍ਰਿਤਕਾ ਦੇ ਪਤੀ ਰਾਜ ਕੁਮਾਰ ਵਿਰੁੱਧ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਪੰਜਾਬ 'ਚ ਮੋਬਾਇਲ ਕੰਪਨੀ ਦਾ ਟਾਵਰ ਲਾਉਂਦੇ ਵਾਪਰਿਆ ਵੱਡਾ ਹਾਦਸਾ, ਮੁਲਾਜ਼ਮ ਦੀ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e