ਘਰ ''ਚ ਜਬਰੀ ਦਾਖਲ ਹੋ ਕੇ ਵਿਆਹੁਤਾ ਨਾਲ ਕੁੱਟਮਾਰ ਕਰਨ ਵਾਲਾ ਦੋਸ਼ੀ ਕਾਬੂ

Tuesday, Aug 21, 2018 - 05:02 PM (IST)

ਘਰ ''ਚ ਜਬਰੀ ਦਾਖਲ ਹੋ ਕੇ ਵਿਆਹੁਤਾ ਨਾਲ ਕੁੱਟਮਾਰ ਕਰਨ ਵਾਲਾ ਦੋਸ਼ੀ ਕਾਬੂ

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਪਿੰਡ ਮਿਆਣੀ ਆਪਣੇ ਪੇਕੇ ਘਰ ਰਹਿ ਰਹੀ ਵਿਆਹੁਤਾ ਦੇ ਘਰ ਜ਼ਬਰਦਸਤੀ ਦਾਖਲ ਹੋ ਕੇ ਕੁੱਟਮਾਰ ਕਰਨ ਵਾਲੇ ਦੋਸ਼ੀ ਨੂੰ ਟਾਂਡਾ ਪੁਲਸ ਨੇ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਥਾਣਾ ਮੁਖੀ ਇੰਸਪੈਕਟਰ ਪ੍ਰਦੀਪ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਅਜੀਤ ਸਿੰਘ ਦੀ ਟੀਮ ਵੱਲੋਂ ਗ੍ਰਿਫਤਾਰ ਕੀਤੇ ਗਏ ਦੋਸ਼ੀ ਸੁਖਰਾਜ ਸਿੰਘ ਰਾਜੂ ਕੋਲੋਂ ਦੇਸੀ ਪਿਸਤੌਲ ਵੀ ਬਰਾਮਦ ਕਰ ਲਿਆ ਹੈ। 

ਕੀ ਹੈ ਮਾਮਲਾ 
ਪੁਲਸ ਨੇ ਇਹ ਮਾਮਲਾ ਕੁੱਟਮਾਰ ਦੀ ਸ਼ਿਕਾਰ ਹੋਈ ਰਵਿੰਦਰ ਕੌਰ ਪਤਨੀ ਸਵਰਨ ਸਿੰਘ ਨਿਵਾਸੀ ਵਾਰਡ 3 ਮਿਆਣੀ ਦੇ ਬਿਆਨ ਦੇ ਆਧਾਰ 'ਤੇ ਦਰਜ ਕੀਤਾ ਹੈ। ਰਵਿੰਦਰ ਨੇ ਦੱਸਿਆ ਕਿ ਉਸ ਦੇ ਸਹੁਰੇ ਪਿੰਡ ਆਲਮਵਾਲ ਕਲਾ (ਮੋਗਾ) ਦਾ ਨਿਵਾਸੀ ਸੁਖਰਾਜ ਸਿੰਘ ਰਾਜੂ ਉਸ ਦੇ ਪੇਕੇ ਘਰ ਜਬਰੀ ਦਾਖਲ ਹੋਇਆ ਅਤੇ ਉਸ ਨੇ ਉਸ ਨਾਲ ਧੱਕਾਮੁੱਕੀ ਕਰਦੇ ਉਸ ਦੇ ਕੱਪੜੇ ਪਾੜ ਦਿੱਤੇ ਅਤੇ ਚਪੇੜਾ ਮਾਰੀਆਂ। ਇਸ ਦੇ ਨਾਲ ਹੀ ਉਸ ਦੀ ਮਾਂ ਸਵਰਨੋ ਅਤੇ ਜੀਜਾ ਦਲਜੀਤ ਨਾਲ ਵੀ ਕੁੱਟਮਾਰ ਕੀਤੀ। ਉਸ ਸਮੇਂ ਲੋਕਾਂ ਨੇ ਰਾਜੂ ਦੀ ਕਾਫੀ ਕੁੱਟਮਾਰ ਕੀਤੀ ਅਤੇ ਉਹ ਬੱਚ ਕੇ ਬਾਹਰ ਭੱਜ ਗਿਆ ਜਦਕਿ ਉਸ ਦੇ ਪਿਸਤੌਲ ਦਾ ਮੈਗਜੀਨ ਉੱਥੇ ਡਿੱਗ ਗਿਆ ਸੀ। |  ਆਪਣੇ ਬਿਆਨ 'ਚ ਰਵਿੰਦਰ ਕੌਰ ਨੇ ਦੱਸਿਆ ਕਿ ਦੋਸ਼ੀ ਉਸ ਨਾਲ ਜ਼ਬਰਦਸਤੀ ਨਾਜਾਇਜ਼ ਸੰਬੰਧ ਬਨਾਉਣਾ ਚਾਹੁੰਦਾ ਸੀ ਪਰ ਉਹ ਮਨਾ ਕਰਦੀ ਸੀ। ਪੁਲਸ ਨੇ ਮਾਮਲਾ ਦਰਜ ਕਰਨ ਉਪਰੰਤ ਤਫਤੀਸ਼ ਦੌਰਾਨ ਉਕਤ ਦੋਸ਼ੀ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ।


Related News