32 ਸਾਲਾ ਨੌਜਵਾਨ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

Thursday, Jan 16, 2020 - 06:05 PM (IST)

32 ਸਾਲਾ ਨੌਜਵਾਨ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

ਜਲੰਧਰ (ਵਰੁਣ)— ਖੁਰਲਾ ਕਿੰਗਰਾ 'ਚ ਸਥਿਤ ਰੈੱਡ ਰੋਜ਼ ਕਾਲੋਨੀ 'ਚ ਇਕ 32 ਸਾਲਾ ਨੌਜਵਾਨ ਵੱਲੋਂ ਫਾਹਾ ਲਗਾ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਅਕਤੀ ਦੀ ਪਛਾਣ ਅਰੁਣ ਪੁੱਤਰ ਸੋਮਨਾਥ ਵਾਸੀ ਰੇਡ ਰੋਜ਼ ਕਾਲੋਨੀ ਦੇ ਰੂਪ 'ਚ ਹੋਈ ਹੈ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਥਾਣਾ ਨੰਬਰ-7 ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਦੇ ਇੰਚਾਰਜ ਨਵੀਨ ਪਾਲ ਸਿੰਘ ਨੇ ਦੱਸਿਆ ਕਿ ਅਰੁਣ ਨੂੰ ਉਸ ਦੇ ਪਰਿਵਾਰ ਵਾਲੇ ਅਰੁਣ ਨੂੰ ਸ਼ਰਾਬ ਪੀਣ ਤੋਂ ਰੋਕਦੇ ਸਨ, ਜਿਸ ਦੇ ਚਲਦਿਆਂ ਘਰ 'ਚ ਹੋਏ ਝਗੜੇ ਦੌਰਾਨ ਬੀਤੇ ਦਿਨ ਉਸ ਦੀ ਪਤਨੀ ਪੇਕੇ ਚਲੀ ਗਈ ਸੀ। ਪਤਨੀ ਵਾਪਸ ਨਹੀਂ ਆਈ ਤਾਂ ਅਰੁਣ ਨੇ ਵੀਰਵਾਰ ਨੂੰ ਆਪਣੇ ਕਮਰੇ 'ਚ ਫਾਹਾ ਲਗਾ ਕੇ ਜੀਵਨਲੀਲਾ ਖਤਮ ਕਰ ਦਿੱਤੀ।


author

shivani attri

Content Editor

Related News