ਤੇਜ਼ ਰਫ਼ਤਾਰ ਬ੍ਰਿਜ਼ਾ ਕਾਰ ਨੇ ਪੈਦਲ ਜਾ ਰਹੇ ਕੋਰੀਅਰ ਕੰਪਨੀ ਦੇ ਡਰਾਈਵਰ ਨੂੰ ਕੁਚਲਿਆ, ਹੋਈ ਮੌਤ

Wednesday, Jan 24, 2024 - 01:51 PM (IST)

ਤੇਜ਼ ਰਫ਼ਤਾਰ ਬ੍ਰਿਜ਼ਾ ਕਾਰ ਨੇ ਪੈਦਲ ਜਾ ਰਹੇ ਕੋਰੀਅਰ ਕੰਪਨੀ ਦੇ ਡਰਾਈਵਰ ਨੂੰ ਕੁਚਲਿਆ, ਹੋਈ ਮੌਤ

ਜਲੰਧਰ (ਵਰੁਣ)- ਪਠਾਨਕੋਟ ਚੌਕ 'ਤੇ ਸੜਕ ਪਾਰ ਕਰਦੇ ਸਮੇਂ ਕੋਰੀਅਰ ਕੰਪਨੀ ਦੇ ਡਰਾਈਵਰ ਦੀ ਦਰਦਨਾਕ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਚਾਲਕ ਪਠਾਨਕੋਟ ਚੌਕ ’ਤੇ ਆਪਣੇ ਦਫ਼ਤਰ ਨੇੜੇ ਆਪਣੀ ਕਾਰ ਪਾਰਕ ਕਰਕੇ ਚਾਹ ਪੀਣ ਲਈ ਪੈਦਲ ਸੜਕ ਪਾਰ ਕਰ ਰਿਹਾ ਸੀ ਕਿ ਤੇਜ਼ ਰਫ਼ਤਾਰ ਬ੍ਰਿਜ਼ਾ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ। ਡਰਾਈਵਰ ਦਾ ਸਿਰ ਕਾਰ ਦੇ ਫਰੰਟ ਸ਼ੀਸ਼ੇ ਨਾਲ ਟਕਰਾ ਗਿਆ।

ਹਾਦਸੇ ਤੋਂ ਬਾਅਦ ਕਾਰ ਵਿੱਚ ਸਵਾਰ ਚਾਰੇ ਨੌਜਵਾਨ ਕਾਰ ਛੱਡ ਕੇ ਫ਼ਰਾਰ ਹੋ ਗਏ। ਲੋਕਾਂ ਨੇ ਬੁਰੀ ਤਰ੍ਹਾਂ ਜ਼ਖ਼ਮੀ ਡਰਾਈਵਰ ਨੂੰ ਕਪੂਰ ਹਸਪਤਾਲ 'ਚ ਦਾਖ਼ਲ ਕਰਵਾਇਆ ਪਰ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ 'ਚ ਮ੍ਰਿਤਕ ਦੀਆਂ ਦੋਵੇਂ ਲੱਤਾਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ ਅਤੇ ਸਿਰ 'ਤੇ ਸੱਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਥਾਣਾ 8 ਦੀ ਪੁਲਸ ਨੇ ਵਾਹਨ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰਕੇ ਲਾਸ਼ ਨੂੰ ਸਿਵਲ ਹਸਪਤਾਲ ਵਿੱਚ ਰਖਵਾਇਆ।

ਇਹ ਵੀ ਪੜ੍ਹੋ : ਜਲੰਧਰ 'ਚ ਸ਼ਰਮਸਾਰ ਘਟਨਾ, ਕਿੰਨਰ ਨੂੰ ਨਗਨ ਕਰਕੇ ਕੀਤੀ ਕੁੱਟਮਾਰ, ਫਿਰ ਵੀਡੀਓ ਬਣਾ ਕੀਤੀ ਵਾਇਰਲ
 

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News