ਨੋਟਾਂ ਦੇ ਢੇਰ ਦੇ ਮਾਲਕ ਬਣਨ ਜਾ ਰਹੇ ਇਹ ਰਾਸ਼ੀ ਦੇ ਲੋਕ, ਬਾਬਾ ਵੇਂਗਾ ਨੇ ਕੀਤੀ ਭਵਿੱਖਬਾਣੀ

Saturday, Dec 21, 2024 - 01:38 PM (IST)

ਨੋਟਾਂ ਦੇ ਢੇਰ ਦੇ ਮਾਲਕ ਬਣਨ ਜਾ ਰਹੇ ਇਹ ਰਾਸ਼ੀ ਦੇ ਲੋਕ, ਬਾਬਾ ਵੇਂਗਾ ਨੇ ਕੀਤੀ ਭਵਿੱਖਬਾਣੀ

ਵੈਬ ਡੈਸਕ : ਬਾਬਾ ਵੇਂਗਾ (Baba Vanga) ਇੱਕ ਬਲਗੇਰੀਅਨ ਧਾਰਮਿਕ ਸੂਫੀ ਸੰਤ ਅਤੇ ਭਵਿੱਖਬਾਣੀ ਕਰਨ ਵਾਲੀ ਪ੍ਰਸਿੱਧ ਔਰਤ ਸੀ। ਉਹ 31 ਜਨਵਰੀ 1911 ਨੂੰ ਬਲਗੇਰੀਆ ਦੇ ਇੱਕ ਛੋਟੇ ਪਿੰਡ "Strumica" ਵਿੱਚ ਜਨਮੀ ਸੀ (ਜੋ ਕਿ ਆਜ਼ਾਦੀ ਤੋਂ ਪਹਿਲਾਂ ਯੋਗੋਸਲਾਵੀਆ ਦਾ ਹਿੱਸਾ ਸੀ) ਅਤੇ 11 ਅਗਸਤ 1996 ਨੂੰ ਇਸ ਸੰਸਾਰ ਤੋਂ ਵਿਦਾ ਹੋ ਗਈ। ਉਸਨੇ ਆਪਣੇ ਜੀਵਨ ਵਿੱਚ ਕਈ ਮਹਾਨ ਅਤੇ ਵਿਸ਼ਾਲ ਭਵਿੱਖਬਾਣੀਆਂ ਕੀਤੀਆਂ, ਜੋ ਬਹੁਤ ਸਾਰੀਆਂ ਅਜੇ ਤੱਕ ਸੱਚੀ ਹੋਈਆਂ ਮੰਨੀ ਜਾਂਦੀਆਂ ਹਨ। ਬਾਬਾ ਵੇਂਗਾ ਬਾਰੇ ਆਖਿਆ ਜਾਂਦਾ ਹੈ ਕਿ ਉਸ ਨੇ 5079 ਤਕ ਦੀਆਂ ਭਵਿੱਖਬਾਣੀਆਂ ਪਹਿਲਾਂ ਤੋਂ ਹੀ ਕਰ ਦਿੱਤੀਆਂ ਸਨ। ਉਨ੍ਹਾਂ ਦੀਆਂ ਕਈ ਭਵਿੱਖਬਾਣੀਆਂ ਹਾਲੇ ਤਕ ਸੱਚ ਹੋ ਚੁੱਕੀਆਂ ਹਨ। ਜਿਨ੍ਹਾਂ ਵਿੱਚ ਮੁੱਖ ਤੌਰ 'ਤੇ ਸੋਵੀਅਤ ਸੰਘ ਦੇ ਟੁੱਟਣ, 9-11 ਦੇ ਹਮਲੇ ਅਤੇ ਟਰੰਪ ਦੇ ਅਮਰੀਕਾ ਦੇ ਰਾਸ਼ਟਰਪਤੀ ਬਣਨ ਸਣੇ ਅਨੇਕਾਂ ਭਵਿੱਖਬਾਣੀਆਂ ਹਨ, ਜੋ ਸੱਚ ਹੋ ਚੁੱਕੀਆਂ ਹਨ। ਪਰ ਕੀ ਤੁਸੀਂ ਜਾਣਦੇ ਹੋ ਬਾਬਾ ਵੇਂਗਾ ਨੇ ਤੁਹਾਡੇ ਬਾਰੇ ਵੀ ਕੀਤੀਆਂ ਹਨ ਕੁਝ ਭਵਿੱਖਬਾਣੀਆਂ। ਜੀ ਹਾਂ, ਬਾਬਾ ਵੇਂਗਾ ਨੇ ਸਾਲ 2025 ਦੌਰਾਨ ਵੱਖ-ਵੱਖ ਰਾਸ਼ੀਆਂ ਵਾਲੇ ਲੋਕਾਂ ਲਈ ਭਵਿੱਖਬਾਣੀਆਂ ਕੀਤੀਆਂ ਹਨ। ਆਓ ਤਹਾਨੂੰ ਦੱਸਦੇ ਹਾਂ, ਬਾਬਾ ਵੇਂਗਾਂ ਦੀਆਂ ਭਵਿੱਖਬਾਣੀਆਂ ਬਾਰੇ-

ਮੇਖ ਰਾਸ਼ੀ (Aries)

2025 ਵਿੱਚ ਮੇਖ ਰਾਸ਼ੀ ਵਾਲਿਆਂ ਲਈ ਕਰੀਅਰ ਦੇ ਮੌਕੇ ਖੁੱਲ੍ਹਣਗੇ। ਪਰਿਵਾਰਿਕ ਜੀਵਨ ਵਿੱਚ ਥੋੜ੍ਹਾ ਤਣਾਅ ਰਹੇਗਾ। ਖੁਦ 'ਤੇ ਵਿਸ਼ਵਾਸ ਰੱਖੋ ਅਤੇ ਪੂਰੀ ਤਾਕਤ ਨਾਲ ਕੰਮ ਕਰੋ।

ਬ੍ਰਿਖ ਰਾਸ਼ੀ (Taurus)

ਬ੍ਰਿਖ ਰਾਸ਼ੀ ਵਾਲੇ ਲੋਕਾਂ ਦੀ ਵਿੱਤੀ ਹਾਲਾਤਾਂ ਵਿੱਚ ਸੁਧਾਰ ਆਵੇਗਾ। ਸਾਲ 2025 ਦੌਰਾਨ ਪਿਆਰ ਦੇ ਮਾਮਲਿਆਂ ਵਿੱਚ ਸੰਭਲ ਕੇ ਚੱਲਣ ਦੀ ਲੋੜ ਹੈ। ਸਿਹਤ 'ਤੇ ਵੀ ਧਿਆਨ ਦਿਓ।

ਮਿਥੁਨ ਰਾਸ਼ੀ (Gemini)

ਬਾਬਾ ਵੇਂਗਾ ਦੀ ਭਵਿੱਖਬਾਣੀ ਮੁਤਾਬਕ ਮਿਥੁਨ ਰਾਸ਼ੀ ਵਾਲੇ ਲੋਕਾਂ ਦੇ ਸਬੰਧਾਂ ਵਿੱਚ ਮਜ਼ਬੂਤੀ ਆਵੇਗੀ। ਨਵੀਆਂ ਦੋਸਤੀ ਅਤੇ ਸਾਂਝੇਦਾਰੀਆਂ ਬਣਣਗੀਆਂ। ਸਫਲਤਾ ਮਿਥੁਨ ਰਾਸ਼ੀ ਵਾਲੇ ਲੋਕਾਂ ਦੇ ਕਦਮ ਚੁੰਮੇਗੀ।

ਕਰਕ ਰਾਸ਼ੀ (Cancer)

ਕਰਕ ਰਾਸ਼ੀ ਵਾਲੇ ਲੋਕਾਂ ਲਈ ਸਾਲ 2025 ਕਾਫੀ ਖੁਸ਼ੀਆਂ ਭਰਿਆ ਰਹਿਣ ਵਾਲਾ ਹੈ। ਇਸ ਸਾਲ ਕਰਕ ਵਾਲਿਆਂ ਨੂੰ ਪਰਿਵਾਰ ਨਾਲ ਸੰਬੰਧਿਤ ਖੁਸ਼ੀਆਂ ਮਿਲਣਗੀਆਂ। ਸਫਰ ਤੋਂ ਨਵੀਆਂ ਸਿਖਲਾਈ ਹੋਵੇਗੀ। ਵਿੱਤੀ ਸਥਿਤੀ ਮਜ਼ਬੂਤ ਹੋਵੇਗੀ।

ਸਿੰਘ ਰਾਸ਼ੀ (Leo)

ਨਵੇਂ ਮੌਕੇ ਸਿੰਘ ਰਾਸ਼ੀ ਵਾਲੇ ਲੋਕਾਂ ਦਾ ਇੰਤਜ਼ਾਰ ਕਰ ਰਹੇ ਹਨ। ਆਪਣੇ ਕੰਮ ਨੂੰ ਲੈ ਕੇ ਸਚੇ ਰਹੋ। ਖ਼ੁਸ਼ੀਆਂ ਅਤੇ ਸਫਲਤਾਵਾਂ ਤੁਹਾਡੇ ਦਰਵਾਜੇ  'ਤੇ ਦਸਤਕ ਦੇਣਗੀਆਂ। 

ਕੰਨਿਆ ਰਾਸ਼ੀ (Virgo)

ਕੰਨਿਆ ਰਾਸ਼ੀ ਵਾਲੇ ਲੋਕਾਂ ਦੀ ਲਾਟਰੀ ਲੱਗਣ ਵਾਲੀ ਹੈ, ਭਾਵ ਸਾਲ 2025 'ਚ ਵਿਸ਼ੇਸ਼ ਧਨ ਲਾਭ ਦੇ ਸੰਕੇਤ ਹਨ। ਪਿਆਰ ਦੇ ਮਾਮਲਿਆਂ 'ਚ ਗਹਿਰਾਈ ਆਵੇਗੀ। ਸਫਲਤਾ ਲਈ ਨਵੀਆਂ ਯੋਜਨਾਵਾਂ ਬਣਾਓ।

ਤੁਲਾ ਰਾਸ਼ੀ (Libra)

2025 ਤੁਹਾਡੇ ਲਈ ਤਰੱਕੀ ਦਾ ਸਾਲ ਹੈ। ਦੋਸਤਾਂ ਨਾਲ ਨਵੀਆਂ ਯੋਜਨਾਵਾਂ ਬਣਨਗੀਆਂ। ਪਰਿਵਾਰ 'ਤੇ ਧਿਆਨ ਦਿਓ।

ਬ੍ਰਿਸ਼ਚਿਕ ਰਾਸ਼ੀ (Scorpio)

ਨਵੀਆਂ ਸਫਲਤਾਵਾਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਹਨ। ਦਿਲ ਦੇ ਮਾਮਲਿਆਂ ਵਿਚ ਸੋਚ ਸਮਝ ਕੇ ਕਦਮ ਚੁੱਕੋ।

ਧਨੁ ਰਾਸ਼ੀ (Sagittarius)

ਸਫਲਤਾ ਲਈ ਨਵੇਂ ਮੌਕੇ ਮਿਲਣਗੇ। ਪਰਿਵਾਰ ਵਿੱਚ ਸ਼ਾਂਤੀ ਅਤੇ ਸਹਿਯੋਗ ਰਹੇਗਾ। ਸਫਰ ਤੋਂ ਵਧੀਆ ਨਤੀਜੇ ਮਿਲਣਗੇ।

ਮਕਾਰ ਰਾਸ਼ੀ (Capricorn)

ਕਠਿਨ ਮਿਹਨਤ ਦੇ ਸਾਰੇ ਨਤੀਜੇ ਸਹੀ ਨਿਕਲਣਗੇ। ਵਿੱਤੀ ਹਾਲਾਤਾਂ ਵਿੱਚ ਸੁਧਾਰ ਹੋਵੇਗਾ। ਪਿਆਰ ਵਿੱਚ ਖੁਸ਼ੀਆਂ ਮਿਲਣਗੀਆਂ।

ਕੁੰਭ ਰਾਸ਼ੀ (Aquarius)

ਸਫਲਤਾ ਦੇ ਮੌਕੇ ਤੁਹਾਡਾ ਇੰਤਜ਼ਾਰ ਕਰ ਰਹੇ ਹਨ। ਨਵੀਆਂ ਦੋਸਤੀਆਂ ਬਣਨਗੀਆਂ। ਸਿਹਤ ਸਥਿਰ ਰਹੇਗੀ।

ਮੀਨ ਰਾਸ਼ੀ (Pisces)

ਪਿਆਰ ਦੇ ਮਾਮਲਿਆਂ ਵਿੱਚ ਖੁਸ਼ੀਆਂ ਮਿਲਣਗੀਆਂ। ਨਵੀਆਂ ਸਿੱਖਣੀਆਂ ਤੇ ਮੌਕੇਆਂ ਦਾ ਲਾਭ ਲਵੋ। ਵਿੱਤੀ ਮਾਮਲਿਆਂ ਵਿੱਚ ਸੁਧਾਰ ਆਵੇਗਾ।

ਇਹ ਤਾਂ ਉਹ ਭਵਿੱਖਬਾਣੀਆਂ ਹਨ ਜੋ ਬਾਬਾ ਵੇਂਗਾ ਵਲੋਂ ਸਾਲ 2025 ਲਈ ਕੀਤੀਆਂ ਗਈਆਂ ਹਨ। ਖੈਰ ਇਹ ਭਵਿੱਖਬਾਣੀਆਂ ਸੱਚ ਹਨ ਜਾਂ ਨਹੀਂ, ਅਸੀਂ ਇਸ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦੇ। 


author

DILSHER

Content Editor

Related News