ਟਰੇਨ ਦੀ ਲਪੇਟ ’ਚ ਆਏ ਵਿਅਕਤੀ ਦੀ ਹਸਪਤਾਲ ’ਚ ਮੌਤ

Wednesday, Jan 27, 2021 - 02:12 PM (IST)

ਟਰੇਨ ਦੀ ਲਪੇਟ ’ਚ ਆਏ ਵਿਅਕਤੀ ਦੀ ਹਸਪਤਾਲ ’ਚ ਮੌਤ

ਜਲੰਧਰ (ਗੁਲਸ਼ਨ)– ਐਤਵਾਰ ਨੂੰ ਗਾਜ਼ੀ-ਗੁੱਲਾ ਫਾਟਕ ਦੇ ਨੇੜੇ ਟਰੇਨ ਦੀ ਲਪੇਟ ਵਿਚ ਆ ਕੇ ਇਕ ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ, ਜਿਸ ਨੂੰ 108 ਐਂਬੂਲੈਂਸ ਵਿਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਉਕਤ ਵਿਅਕਤੀ ਦੀ ਸੋਮਵਾਰ ਇਲਾਜ ਦੌਰਾਨ ਮੌਤ ਹੋ ਗਈ।

ਜਾਣਕਾਰੀ ਦਿੰਦਿਆਂ ਜੀ. ਆਰ. ਪੀ. ਦੇ ਸਬ-ਇੰਸਪੈਕਟਰ ਗੁਲਜ਼ਾਰ ਸਿੰਘ ਨੇ ਦੱਸਿਆ ਕਿ ਮਾਰੇ ਗਏ ਵਿਅਕਤੀ ਦੀ ਉਮਰ ਕਰੀਬ 50 ਸਾਲ ਹੈ ਅਤੇ ਉਹ ਕਲੀਨਸ਼ੇਵ ਹੈ। ਰੇਲਵੇ ਲਾਈਨਾਂ ਪਾਰ ਕਰਨ ਸਮੇਂ ਅਣਪਛਾਤੀ ਟਰੇਨ ਦੀ ਲਪੇਟ ਵਿਚ ਆਉਣ ਨਾਲ ਉਸ ਦੀ ਮੌਤ ਹੋ ਗਈ ਹੈ। ਉਸ ਕੋਲੋਂ ਕੋਈ ਵੀ ਆਈ. ਡੀ. ਪਰੂਫ ਨਹੀਂ ਮਿਲ ਸਕਿਆ, ਜਿਸ ਨਾਲ ਉਸ ਦੀ ਪਛਾਣ ਹੋ ਸਕੇ। ਉਨ੍ਹਾਂ ਕਿਹਾ ਕਿ ਪਛਾਣ ਨਾ ਹੋਣ ਕਾਰਨ ਲਾਸ਼ ਨੂੰ 72 ਘੰਟਿਆਂ ਵਾਸਤੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ।


author

shivani attri

Content Editor

Related News