ਟਰੇਨ ਦੀ ਲਪੇਟ ''ਚ ਆਉਣ ਕਰਕੇ ਵਿਅਕਤੀ ਦੀ ਮੌਤ
Thursday, Feb 27, 2020 - 06:19 PM (IST)

ਜਲੰਧਰ (ਮਜ਼ਹਰ)— ਇਥੋਂ ਦੇ ਸ਼ਿਵਨਗਰ ਨਾਗਰਾ ਨੇੜੇ ਪੈਂਦੇ ਰੇਲਵੇ ਟਰੈਕ ਹੇਠਾਂ ਆਉਣ ਕਰਕੇ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਿਕੰਦਰ ਨਾਂ ਦੇ ਰੂਪ 'ਚ ਹੋਈ ਹੈ। ਰੇਲਵੇ ਟਰੈਕ 'ਤੇ ਲਾਸ਼ ਨੂੰ ਦੇਖ ਕੇ ਤੁਰੰਤ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।