ਡੀ. ਐੱਮ. ਯੂ. ਦੀ ਲਪੇਟ ''ਚ ਆਉਣ ਨਾਲ ਵਿਅਕਤੀ ਦੀ ਮੌਤ

Monday, Jan 06, 2020 - 12:07 PM (IST)

ਡੀ. ਐੱਮ. ਯੂ. ਦੀ ਲਪੇਟ ''ਚ ਆਉਣ ਨਾਲ ਵਿਅਕਤੀ ਦੀ ਮੌਤ

ਹੁਸ਼ਿਆਰਪੁਰ (ਅਮਰਿੰਦਰ)— ਹੁਸ਼ਿਆਰਪੁਰ-ਜਲੰਧਰ ਰੇਲਵੇ ਟਰੈਕ 'ਤੇ ਮੰਡਿਆਲਾ ਪਿੰਡ ਨੇੜੇ ਸ਼ਨੀਵਾਰ ਦੇਰ ਸ਼ਾਮ ਡੀ. ਐੱਮ. ਯੂ. ਦੀ ਲਪੇਟ 'ਚ ਆਉਣ ਨਾਲ 37 ਸਾਲਾ ਰਾਕੇਸ਼ ਕੁਮਾਰ ਪੁੱਤਰ ਬਲਰਾਮ ਰਾਜ ਨਿਵਾਸੀ ਪਿੰਡ ਸਾਹਰੀ ਦੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਹੁਸ਼ਿਆਰਪੁਰ ਰੇਲਵੇ ਸਟੇਸ਼ਨ 'ਤੇ ਸਥਿਤ ਜੀ. ਆਰ. ਪੀ. ਪੁਲਸ ਚੌਕੀ ਦੇ ਇੰਚਾਰਜ ਏ. ਐੱਸ. ਆਈ. ਹਰਦੀਪ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਪੰਚਨਾਮਾ ਕਰ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ।
ਚੌਕੀ ਇੰਚਾਰਜ ਹਰਦੀਪ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਮ੍ਰਿਤਕ ਰਾਕੇਸ਼ ਕੁਮਾਰ ਮਿਹਨਤ-ਮਜ਼ਦੂਰੀ ਕਰਦਾ ਸੀ। ਕੱਲ ਸ਼ਾਮੀਂ ਘਰ ਪਰਤਦਿਆਂ ਰੇਲਵੇ ਟਰੈਕ ਪਾਰ ਕਰਨ ਦੌਰਾਨ ਡੀ. ਐੱਮ. ਯੂ. ਦੀ ਲਪੇਟ 'ਚ ਆਉਣ ਨਾਲ ਉਸ ਦੀ ਮੌਤ ਹੋ ਗਈ। ਇਸ ਮਾਮਲੇ 'ਚ ਪੁਲਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ 'ਤੇ ਧਾਰਾ 174 ਅਧੀਨ ਕਾਰਵਾਈ ਪੂਰੀ ਕਰ ਕੇ ਲਾਸ਼ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਹੈ।


author

shivani attri

Content Editor

Related News