ਜਲੰਧਰ: PPR ਮਾਲ ''ਚ ਟਰੈਕਟਰ ’ਤੇ ਉੱਚੀ ਗਾਣੇ ਲਾ ਕੇ ਹੁੱਲੜਬਾਜ਼ੀ ਕਰਨੀ ਪਈ ਮਹਿੰਗੀ, ਹੋਇਆ ਗ੍ਰਿਫ਼ਤਾਰ

Monday, Jan 02, 2023 - 06:11 PM (IST)

ਜਲੰਧਰ: PPR  ਮਾਲ ''ਚ ਟਰੈਕਟਰ ’ਤੇ ਉੱਚੀ ਗਾਣੇ ਲਾ ਕੇ ਹੁੱਲੜਬਾਜ਼ੀ ਕਰਨੀ ਪਈ ਮਹਿੰਗੀ, ਹੋਇਆ ਗ੍ਰਿਫ਼ਤਾਰ

ਜਲੰਧਰ (ਬਿਊਰੋ)-ਪੀ. ਪੀ. ਆਰ. ਮਾਰਕੀਟ ਵਿਚ ਦੇਰ ਰਾਤ ਨਵੇਂ ਸਾਲ ਦੇ ਜਸ਼ਨ ਦੀ ਪਾਰਟੀ ਦੌਰਾਨ ਟਰੈਕਟਰ ’ਤੇ ਉੱਚੀ ਆਵਾਜ਼ ਵਿਚ ਗਾਣੇ ਲਾ ਕੇ ਹੁੱਲੜਬਾਜ਼ੀ ਕਰਨ ਵਾਲੇ ਇਕ ਨੌਜਵਾਨ ਨੂੰ ਥਾਣਾ ਨੰ. 7 ਦੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਟਰੈਕਟਰ ਕਬਜ਼ੇ ਵਿਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਨਵੇਂ ਸਾਲ ਦਾ ਜਸ਼ਨ ਮਨਾ ਕੇ ਚਾਈਂ-ਚਾਈਂ ਕਾਲਜ ਜਾ ਰਹੇ ਸਨ ਵਿਦਿਆਰਥੀ, ਵਾਪਰੀ ਅਣਹੋਣੀ ਨੇ 4 ਘਰਾਂ 'ਚ ਪੁਆਏ ਵੈਣ

PunjabKesari

ਥਾਣਾ ਇੰਚਾਰਜ ਰਾਜੇਸ਼ ਕੁਮਾਰ ਨੇ ਦੱਸਿਆ ਕਿ ਗ੍ਰਿਫ਼ਤਾਰ ਨੌਜਵਾਨ ਦੀ ਪਛਾਣ ਕਮਲਪ੍ਰੀਤ ਸਿੰਘ ਪੁੱਤਰ ਬਲਜਿੰਦਰ ਸਿੰਘ ਪਿੰਡ ਤਲਵੰਡੀ ਦੇ ਰੂਪ ਵਿਚ ਹੋਈ ਹੈ, ਜਿਹੜਾ ਦੇਰ ਰਾਤ ਟਰੈਕਟਰ ’ਤੇ ਉੱਚੀ ਆਵਾਜ਼ ਵਿਚ ਗਾਣੇ ਲਾ ਕੇ ਹੁੱਲੜਬਾਜ਼ੀ ਕਰਦਿਆਂ ਲੋਕਾਂ ਦਾ ਜਸ਼ਨ ਖਰਾਬ ਕਰ ਕਰ ਰਿਹਾ ਸੀ। ਪੁਲਸ ਟੀਮ ਨੇ ਉਸ ਨੂੰ ਮੌਕੇ ’ਤੇ ਵਾਰਨਿੰਗ ਵੀ ਦਿੱਤੀ ਪਰ ਉਸ ਨੇ ਮੁੜ ਉੱਚੀ ਆਵਾਜ਼ ਵਿਚ ਗਾਣੇ ਲਾ ਦਿੱਤੇ। ਪੁਲਸ ਨੇ ਮੌਕੇ ’ਤੇ ਹੀ ਨੌਜਵਾਨ ਨੂੰ ਕਾਬੂ ਕਰ ਲਿਆ। ਪੁਲਸ ਨੇ ਗ੍ਰਿਫ਼ਤਾਰ ਨੌਜਵਾਨ ਖ਼ਿਲਾਫ਼ ਪਰਚਾ ਦਰਜ ਕਰ ਲਿਆ ਸੀ। ਜ਼ਮਾਨਤੀ ਧਾਰਾਵਾਂ ਕਾਰਨ ਉਸ ਨੂੰ ਛੱਡ ਦਿੱਤਾ ਗਿਆ।

 

ਇਹ ਵੀ ਪੜ੍ਹੋ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜਲੰਧਰ 'ਚ ਸਜਾਇਆ ਗਿਆ ਅਲੌਕਿਕ ਨਗਰ ਕੀਰਤਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News