ਮਕਸੂਦਾਂ ਪੁਲਸ ਨੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਨੇਪਾਲੀ ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ

06/11/2021 6:25:29 PM

ਜਲੰਧਰ (ਮਾਹੀ, ਸੁਨੀਲ)— ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਨੇਪਾਲੀ ਨੌਜਵਾਨ ਨੂੰ ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਗਿ੍ਰਫ਼ਤਾਰ ਕੀਤੇ ਗਏ ਨੌਜਵਾਨ ਕੋਲੋਂ ਵੱਡੀ ਮਾਤਰਾ ’ਚ ਸੋਨਾ-ਚਾਂਦੀ ਦੇ ਗਹਿਣੇ ਬਰਾਮਦ ਕੀਤੇ ਗਏ ਹਨ।

ਇਹ ਵੀ ਪੜ੍ਹੋ: ਕਹਿਰ ਬਣ ਕੇ ਵਰ੍ਹੀ ਇਸ ਪਰਿਵਾਰ 'ਤੇ ਅਸਮਾਨੀ ਬਿਜਲੀ, ਘਰ ਦੇ ਮੁਖੀ ਦੀ ਹੋਈ ਮੌਤ

ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਮਕਸੂਦਾਂ ਥਾਣੇ ਦੇ ਐੱਸ.ਐੱਚ.ਓ. ਕੰਵਲਜੀਤ ਸਿੰਘ ਬੱਲ ਨੇ ਦੱਸਿਆ ਕਿ ਮੇਜਰ ਸਿੰਘ ਆਪਣੀ ਪਾਰਟੀ ਦੇ ਨਾਲ ਗਸ਼ਤ ਕਰ ਰਹੇ ਸਨ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਹਰਗੋਬਿੰਦ ਨਗਰ ਧੋਗੜੀ ਰੋਡ ’ਤੇ ਇਕ ਨੇਪਾਲੀ ਨੂੰ ਘਰ ’ਚੋਂ ਚੋਰੀ ਕਰਦੇ ਫੜਿਆ ਹੈ। ਪੁਲਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਨੇਪਾਲੀ ਨੌਜਵਾਨ ਨੂੰ ਗਿ੍ਰਫ਼ਤਾਰ ਕਰ ਲਿਆ। ਗਿ੍ਰਫ਼ਤਾਰ ਕੀਤੇ ਗਏ ਨੌਜਵਾਨ ਦੀ ਪਛਾਣ ਸੂਰਜ ਪੁੱਤਰ ਨੀਮ ਬਹਾਦਰ ਵਾਸੀ ਬੁਲੰਦਪੁਰ ਦੇ ਰੂਪ ’ਚ ਹੋਈ ਹੈ। ਫਿਲਹਾਲ ਪੁਲਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਜਲੰਧਰ ’ਚ ਪੁਲਸ ਦੀ ਗੁੰਡਾਗਰਦੀ, ਰਿਸ਼ਵਤ ਨਾ ਦੇਣ ’ਤੇ ASI ਨੇ ਦਿਵਿਆਂਗ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ


shivani attri

Content Editor

Related News