ਧਾਰਮਿਕ ਪੋਸਟਰ ਪਾੜਨ ਵਾਲਾ ਗ੍ਰਿਫ਼ਤਾਰ, ਐੱਫ਼. ਆਈ. ਆਰ. ਦਰਜ

Monday, Oct 06, 2025 - 07:02 PM (IST)

ਧਾਰਮਿਕ ਪੋਸਟਰ ਪਾੜਨ ਵਾਲਾ ਗ੍ਰਿਫ਼ਤਾਰ, ਐੱਫ਼. ਆਈ. ਆਰ. ਦਰਜ

ਜਲੰਧਰ (ਮਹੇਸ਼)-ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸਬੰਧੀ ਲਾਏ ਗਏ ਧਾਰਮਿਕ ਪੋਸਟਰ ਨੂੰ ਪਾੜਨ ਵਾਲੇ ਨੂੰ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਸ਼ਾਮ ਲਾਲ ਪੁੱਤਰ ਦੇਸ ਰਾਜ ਵਾਸੀ ਸੰਤੋਸ਼ੀ ਨਗਰ ਕਾਜ਼ੀ ਮੰਡੀ, ਥਾਣਾ ਰਾਮਾ ਮੰਡੀ, ਜਲੰਧਰ ਵਜੋਂ ਹੋਈ ਹੈ।
ਥਾਣਾ ਰਾਮਾ ਮੰਡੀ ਦੇ ਐੱਸ. ਐੱਚ. ਓ. ਮਨਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਸ਼ਾਮ ਲਾਲ ਖ਼ਿਲਾਫ਼ ਸਿਕੰਦਰ ਗਿੱਲ ਪੁੱਤਰ ਮੋਹਨ ਲਾਲ ਨਿਵਾਸੀ ਮਕਾਨ ਨੰਬਰ 177/13 ਗੁਲਮੋਹਰ ਸਿਟੀ ਐਕਸਟੈਨਸ਼ਨ ਜਲੰਧਰ ਦੇ ਬਿਆਨਾਂ ’ਤੇ 299 ਬੀ. ਐੱਨ. ਐੱਸ . ਤਹਿਤ ਐੱਫ਼. ਆਈ. ਆਰ. ਨੰਬਰ 285 ਦਰਜ ਕੀਤੀ ਗਈ ਹੈ। ਸਿਕੰਦਰ ਗਿੱਲ ਅਨੁਸਾਰ ਦੋਸ਼ੀ ਸ਼ਾਮ ਲਾਲ ਨੇ ਚਾਹ ਦੀ ਦੁਕਾਨ ਖੋਲ੍ਹੀ ਹੋਈ ਹੈ ਅਤੇ ਉਸ ਦੀ ਦੁਕਾਨ ’ਤੇ ਅਕਸਰ ਨਸ਼ੇੜੀ ਕਿਸਮ ਦੇ ਲੋਕ ਬੈਠੇ ਰਹਿੰਦੇ ਹਨ ਤੇ ਉਹ ਖ਼ੁਦ ਵੀ ਨਸ਼ੇ ਕਰਨ ਦਾ ਆਦੀ ਹੈ। ਉਸ ਨੇ ਸ਼ਾਮ 7.30 ਵਜੇ ਹਨ੍ਹੇਰੇ ਦਾ ਫਾਇਦਾ ਉਠਾਉਂਦੇ ਹੋਏ ਧਾਰਮਿਕ ਪੋਸਟਰ ਪਾੜ ਦਿੱਤਾ, ਜਿਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਏ ਜਾਣ ਦੇ ਨਾਲ-ਨਾਲ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਥਾਣਾ ਇੰਚਾਰਜ ਨੇ ਕਿਹਾ ਕਿ ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: Punjab: ਲਾਟਰੀ ਦੇ ਲਾਲਚ 'ਚ ਫਸਿਆ ਗ੍ਰੰਥੀ ਸਿੰਘ, ਮੋਬਾਇਲ ਦੀ ਐਡ ਕਰਕੇ ਹੋ ਗਈ ਜੱਗੋ ਤੇਹਰਵੀਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News