NIT ਜਲੰਧਰ ਦੇ 20 ਫੈਕਲਟੀ ਮੈਂਬਰ ਹੋਏ ਦੁਨੀਆ ਦੇ ਮੁੱਢਲੇ 2 ਫ਼ੀਸਦੀ ਵਿਗਿਆਨੀਆਂ ''ਚ ਸ਼ਾਮਲ

Monday, Sep 22, 2025 - 05:36 PM (IST)

NIT ਜਲੰਧਰ ਦੇ 20 ਫੈਕਲਟੀ ਮੈਂਬਰ ਹੋਏ ਦੁਨੀਆ ਦੇ ਮੁੱਢਲੇ 2 ਫ਼ੀਸਦੀ ਵਿਗਿਆਨੀਆਂ ''ਚ ਸ਼ਾਮਲ

ਜਲੰਧਰ- ਡਾ. ਬੀ. ਆਰ. ਅੰਬੇਡਕਰ ਨੈਸ਼ਨਲ ਇੰਸਟਿਊਟ ਆਫ਼ ਟੈਕਨਾਲੋਜੀ ਜਲੰਧਰ ਨੇ ਇਕ ਵਾਰੀ ਫਿਰ ਵਿਸ਼ਵ ਪੱਧਰ 'ਤੇ ਆਪਣੀ ਪ੍ਰਤਿਸ਼ਠਾ ਸਾਬਿਤ ਕੀਤੀ ਹੈ। ਸੰਸਥਾਨ ਦੇ 20 ਫੈਕਲਟੀ ਜਿਨ੍ਹਾਂ ਵਿੱਚ ਨਿਰਦੇਸ਼ਕ ਪ੍ਰੋ. ਵਿਨੋਦ ਕੁਮਾਰ ਕਨੌਜੀਆ ਵੀ ਸ਼ਾਮਲ ਹਨ, ਦੁਨੀਆ ਦੇ ਸਿਰਫ਼ 2 ਫ਼ੀਸਦੀ ਪ੍ਰਮੁੱਖ ਵਿਗਿਆਨੀਆਂ ਦੀ ਸੂਚੀ ਵਿੱਚ ਸ਼ਾਮਲ ਹੋਣ ਵਿੱਚ ਸਫ਼ਲ ਰਹੇ ਹਨ। ਇਹ ਪ੍ਰਤਿਸ਼ਠਿਤ ਰੈਂਕਿੰਗ ਸਟੈਨਫੋਰਡ ਯੂਨੀਵਰਸਿਟੀ ਅਤੇ ਗਲੋਬਲ ਪ੍ਰਕਾਸ਼ਨ ਸੰਸਥਾਨ ਐਲਸੇਵੀਅਰ ਦੇ ਸਹਿਯੋਗ ਨਾਲ ਤਿਆਰ ਕੀਤੀ ਜਾਂਦੀ ਹੈ ਅਤੇ ਇਸ ਨੂੰ ਵਿਗਿਆਨਕ ਅਨੁਸੰਧਾਨ ਦੇ ਪ੍ਰਭਾਵ, ਗੁਣਵੱਤਾ ਅਤੇ ਵਿਸ਼ਵ ਪੱਧਰ ਦੀ ਮਾਨਤਾ ਨੂੰ ਮਾਪਣ ਵਾਲੇ ਸਭ ਤੋਂ ਭਰੋਸੇਯੋਗ ਅੰਕੜਿਆਂ ਵਿੱਚੋਂ ਇਕ ਮੰਨਿਆ ਜਾਂਦਾ ਹੈ। 

ਇਹ ਵੀ ਪੜ੍ਹੋ: ਪ੍ਰਵਾਸੀਆਂ ਨੂੰ ਅੱਤਵਾਦੀ ਪੰਨੂੰ ਦੀ ਧਮਕੀ, ਕਿਹਾ-19 ਅਕਤੂਬਰ ਤੱਕ ਛੱਡੋ ਪੰਜਾਬ

ਇਸ ਵਿੱਚ 22 ਮੁੱਖ ਖੇਤਰਾਂ ਅਤੇ 174 ਉਪ-ਖੇਤਰਾਂ ਦੇ ਵਿਗਿਆਨੀ ਸ਼ਾਮਲ ਹਨ। ਇਸ ਦੌਰਾਨ ਉਨ੍ਹਾਂ ਦੇ ਅਨੁਸੰਧਾਨ ਦੀ ਪੈਦਾਵਾਰ, ਸੰਦਰਭ, ਐਚ-ਇੰਡੈਕਸ, ਸਹਿ-ਲੇਖਕਤਾ ਅਤੇ ਲੇਖਕ ਦੀ ਸਥਿਤੀ ਦਾ ਅੰਦਾਜ਼ਾ ਲਾਇਆ ਜਾਂਦਾ ਹੈ। ਵਿਗਿਆਨੀਆਂ ਨੂੰ ਉਨ੍ਹਾਂ ਦੇ ਪੂਰੇ ਕਰੀਅਰ ਦੇ ਯੋਗਦਾਨ ਦੇ ਨਾਲ-ਨਾਲ ਹਾਲੀਆ ਸਾਲਾਂ ਵਿੱਚ ਕੀਤੇ ਗਏ ਅਨੁਸੰਧਾਨ ਲਈ ਵੀ ਸਨਮਾਨਤ ਕੀਤਾ ਜਾਂਦਾ ਹੈ। ਇਹ ਮੁਲਾਂਕਣ ਉਨ੍ਹਾਂ ਦੇ ਲਗਾਤਾਰ ਉਤਕ੍ਰਿਸ਼ਟ ਅਨੁਸੰਧਾਨ ਅਤੇ ਵਿਸ਼ਵ ਪੱਧਰ ਦੇ ਪ੍ਰਭਾਵ ਨੂੰ ਦਰਸਾਉਂਦਾ ਹੈ।

ਇਸ ਰੈਂਕਿੰਗ ਵਿੱਚ ਸ਼ਾਮਲ ਫੈਕਲਟੀ ਮੈਂਬਰ, ਜਿਨ੍ਹਾਂ ਵਿੱਚ ਨਿਰਦੇਸ਼ਕ ਪ੍ਰੋ. ਵਿਨੋਦ ਕੁਮਾਰਕ ਨੌਜੀਆ ਦੇ ਨਾਲ-ਨਾਲ ਪ੍ਰੋ. ਬਲਵਿੰਦਰ ਰਾਜ, ਪ੍ਰੋ. ਵਿਸ਼ਾਲ ਐੱਸ. ਸ਼ਰਮਾ, ਪ੍ਰੋ. ਬਲਬੀਰ ਸਿੰਘ ਕੈਥ, ਪ੍ਰੋ. ਮਹਿੰਦਰ ਕੁਮਾਰ, ਪ੍ਰੋ. ਜੇ. ਐੱਨ. ਚਕਰਵਰਤੀ, ਡਾ. ਸਮਯਵੀਰ ਸਿੰਘ, ਡਾ. ਮੋਹਿਤ ਕੁਮਾਰ, ਡਾ. ਅੰਮ੍ਰਿਤਪਾਲ ਸਿੰਘ, ਡਾ. ਸਤਯੇਂਦਰ ਸਿੰਘ, ਡਾ. ਪ੍ਰਾਂਗਯਰੰਜ਼ਨਰਾਊਟ, ਡਾ. ਹਰਪ੍ਰੀਤ ਸਿੰਘ, ਡਾ. ਉਮਾਸ਼ੰਕਰ, ਡਾ. ਰੰਚਨਚੋਹਾਨ, ਡਾ. ਪ੍ਰੀਤਮ ਕੁਮਾਰ ਦਿਕਸ਼ਿਤ, ਡਾ. ਆਰ. ਸ਼ਿਵਰਾਜ, ਡਾ. ਅਫ਼ਜ਼ਲ ਸਿਕੰਦਰ, ਡਾ. ਕਰਨਵੀਰ, ਡਾ. ਅਰਵਿੰਦਰਜੀਤ ਸਿੰਘ ਅਤੇ ਡਾ. ਵਿਜੈ ਰਾਕੇਸ਼ ਕੁਮਾਰ ਸ਼ਾਮਲ ਸਨ। ਉਨ੍ਹਾਂ ਦੇ ਯੋਗਦਾਨ ਅਤੇ ਮਿਹਨਤ ਨੇ ਐੱਨ. ਆਈ. ਟੀ. ਜਲੰਧਰ ਨੂੰ ਵਿਸ਼ਵ ਪੱਧਰ ‘ਤੇ ਮਾਨਤਾ ਦਿਵਾਈ ਹੈ।

ਇਹ ਵੀ ਪੜ੍ਹੋ: ਮਹਿੰਦਰ ਕੇਪੀ ਦੇ ਪੁੱਤਰ ਰਿੱਚੀ ਕੇਪੀ ਦੀ ਮੌਤ ਦੇ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ, ਰਿਸ਼ਤੇਦਾਰਾਂ ਨੂੰ...

ਇਸ ਮੌਕੇ ‘ਤੇ ਸੰਸਥਾਨ ਦੇ ਫੈਕਲਟੀ ਮੈਂਬਰਾਂ ਨੂੰ ਵਧਾਈ ਦਿੰਦੇ ਨਿਰਦੇਸ਼ਕ ਪ੍ਰੋ. ਵਿਨੋਦ ਕੁਮਾਰ ਕਨੌਜੀਆ ਨੇ ਕਿਹਾ ਕਿ ਇਹ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਕਿ 20 ਫੈਕਲਟੀ ਮੈਂਬਰ ਦੁਨੀਆ ਦੇ 2 ਫ਼ੀਸਦੀ ਪ੍ਰਮੁੱਖ ਵਿਗਿਆਨੀਆਂ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਦੱਸਿਆ ਕਿ ਇਹ ਸਨਮਾਨ ਸਿਰਫ਼ ਵਿਅਕਤੀਗਤ ਉਪਲੱਬਧੀ ਨਹੀਂ, ਸਗੋਂ ਐੱਨ. ਆਈ. ਟੀ. ਜਲੰਧਰ ਦੇ ਮਜ਼ਬੂਤ ਅਨੁਸੰਧਾਨ ਵਾਤਾਵਰਣ ਅਤੇ ਅਕਾਦਮਿਕ ਪ੍ਰਤਿਬੱਧਤਾ ਦਾ ਵੀ ਸਬੂਤ ਹੈ। ਐੱਨ. ਆਈ. ਟੀ. ਜਲੰਧਰ ਹਮੇਸ਼ਾ ਅਜਿਹੇ ਉਤਕ੍ਰਿਸ਼ਟ ਅਨੁਸੰਧਾਨ ਅਤੇ ਨਵੀਨਤਾ ਨੂੰ ਉਤਸ਼ਾਹਤ ਕਰਦਾ ਹੈ ਜੋ ਵਿਸ਼ਵ ਪੱਧਰ ਦੀਆਂ ਚੁਣੌਤੀਆਂ ਦੇ ਹੱਲ ਵਿੱਚ ਯੋਗਦਾਨ ਪਾਉਂਦਾ ਹੈ। ਇਸ ਮੌਕੇ ‘ਤੇ ਰਜਿਸਟ੍ਰਾਰ ਪ੍ਰੋ. ਅਜੇ ਬੰਸਲ ਨੇ ਵੀ ਇਸ ਉਪਲੱਬਧੀ ਦੀ ਪ੍ਰਸ਼ੰਸਾ ਕੀਤੀ ਅਤੇ ਫੈਕਲਟੀ ਮੈਂਬਰਾਂ ਅਤੇ ਨਿਰਦੇਸ਼ਕ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਫੈਕਲਟੀ ਦੇ ਯਤਨ ਅਤੇ ਸਮਰਪਿਤ ਅਨੁਸੰਧਾਨ ਨੇ ਸੰਸਥਾਨ ਦੀ ਪ੍ਰਤਿਸ਼ਠਾ ਨੂੰ ਹੋਰ ਮਜ਼ਬੂਤ ਕੀਤਾ ਹੈ। ਸਾਰੇ ਡੀਨ ਅਤੇ ਫੈਕਲਟੀ ਵੱਲੋਂ ਵੀ ਉਨ੍ਹਾਂ ਨੇ ਇਸ ਅਦਭੁਤ ਉਪਲੱਬਧੀ ਦੀ ਪ੍ਰਸ਼ੰਸਾ ਕੀਤੀ। ਇਹ ਸਫ਼ਲਤਾ ਐੱਨ. ਆਈ. ਟੀ. ਜਲੰਧਰ ਨੂੰ ਵਿਸ਼ਵ ਅਨੁਸੰਧਾਨ ਖੇਤਰ ਵਿੱਚ ਮਜ਼ਬੂਤ ਬਣਾਉਂਦੀ ਹੈ ਅਤੇ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ ਵਿੱਚ ਸੰਸਥਾਨ ਦੇ ਦ੍ਰਿਸ਼ਟਿਕੋਣ ਨੂੰ ਹੋਰ ਸ਼ਕਤੀਸ਼ਾਲੀ ਬਣਾਉਂਦੀ ਹੈ।

ਇਹ ਵੀ ਪੜ੍ਹੋ: ਦੀਵਾਲੀ ਮੌਕੇ ਜਲੰਧਰ 'ਚ ਇਨ੍ਹਾਂ ਥਾਵਾਂ 'ਤੇ ਵਿਕਣਗੇ ਪਟਾਕੇ, DC ਨੇ ਜਾਰੀ ਕੀਤੇ ਹੁਕਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News