ਪਤਨੀ ਕੋਲੋਂ ਦਾਜ ਦੀ ਮੰਗ ਕਰਨ ਵਾਲਾ ਦਿੱਲੀ ਏਅਰਪੋਰਟ ਤੋਂ ਕਾਬੂ

10/10/2020 4:50:07 PM

ਜਲੰਧਰ (ਸ਼ੋਰੀ)— ਮਹਿਲਾ ਥਾਣੇ ਦੀ ਪੁਲਸ ਨੇ ਦਾਜ ਮੰਗਣ ਦੇ ਦੋਸ਼ੀ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਕੋਟ ਰਾਮ ਦਾਸ ਚੁਗਿੱਟੀ ਨਿਵਾਸੀ ਕੁਲਦੀਪ ਕੁਮਾਰ ਪੁੱਤਰ ਮੋਹਨ ਲਾਲ ਦਾ ਵਿਆਹ ਰਮਨਦੀਪ ਕੌਰ ਨਾਲ ਲਗਭਗ 2 ਸਾਲ ਪਹਿਲਾਂ ਹੋਇਆ ਸੀ ਅਤੇ ਕੁਲਦੀਪ ਦੇ ਘਰ ਬੇਟੀ ਪੈਦਾ ਹੋਈ।

ਰਮਨਦੀਪ ਨੇ ਪੁਲਸ ਅਧਿਕਾਰੀਆਂ ਅੱਗੇ ਪੇਸ਼ ਹੋ ਕੇ ਆਪਣੇ ਪਤੀ, ਸੱਸ ਮਹਿੰਦਰ ਕੌਰ ਅਤੇ ਤਰਸੇਮ ਲਾਲ ਖ਼ਿਲਾਫ਼ ਸ਼ਿਕਾਇਤ ਦਿੱਤੀ ਸੀ ਅਤੇ ਵਿਆਹ ਦੇ ਬਾਅਦ ਤੋਂ ਉਕਤ ਲੋਕ ਦਾਜ ਦੀ ਮੰਗ ਕਰਦਿਆਂ ਉਸ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਨਾਲ-ਨਾਲ ਕੁੱਟਮਾਰ ਵੀ ਕਰ ਚੁੱਕੇ ਹਨ।

ਇਹ ਵੀ ਪੜ੍ਹੋ: ਆਰਥਿਕ ਤੰਗੀ ਨੇ ਨੌਜਵਾਨ ਨੂੰ ਕਰ 'ਤਾ ਖ਼ੌਫ਼ਨਾਕ ਕਦਮ ਚੁੱਕਣ 'ਤੇ ਮਜਬੂਰ, ਵੇਖ ਪਤਨੀ ਦੇ ਉੱਡੇ ਹੋਸ਼

ਸੀਨੀਅਰ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਉਪਰੰਤ ਕੇਸ ਦਰਜ ਕਰਨ ਦੀ ਸਿਫਾਰਿਸ਼ ਕੀਤੀ, ਜਿਸ 'ਤੇ ਮਹਿਲਾ ਥਾਣੇ 'ਚ ਕੇਸ ਦਰਜ ਕੀਤਾ ਗਿਆ। ਇਸ ਮਾਮਲੇ 'ਚ ਮਹਿੰਦਰ ਕੌਰ ਅਤੇ ਤਰਸੇਮ ਲਾਲ ਨੂੰ ਪੁਲਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ, ਜਦੋਂ ਕਿ ਵਿਆਹੁਤਾ ਦਾ ਪਤੀ ਵਿਦੇਸ਼ ਚਲਾ ਗਿਆ ਸੀ। ਪੁਲਸ ਨੇ ਏਅਰਪੋਰਟ 'ਤੇ ਐੱਲ. ਓ. ਸੀ. ਜਾਰੀ ਕਰ ਦਿੱਤੀ ਸੀ। ਬੀਤੇ ਦਿਨੀਂ ਜਿਉਂ ਹੀ ਕੁਲਦੀਪ ਵਿਦੇਸ਼ੋਂ ਪਰਤਿਆ ਤਾਂ ਏਅਰਪੋਰਟ ਪੁਲਸ ਨੇ ਉਸ ਨੂੰ ਰੋਕ ਕੇ ਮਹਿਲਾ ਥਾਣੇ ਦੀ ਪੁਲਸ ਨਾਲ ਸੰਪਰਕ ਕਰਕੇ ਕੁਲਦੀਪ ਨੂੰ ਉਸ ਦੇ ਹਵਾਲੇ ਕਰ ਦਿੱਤਾ।
​​​​​​​ਇਹ ਵੀ ਪੜ੍ਹੋ:​​​​​​​ ਅੰਮ੍ਰਿਤਸਰ ਪੁਲਸ ਹੱਥ ਲੱਗੀ ਵੱਡੀ ਸਫ਼ਲਤਾ, ਹਥਿਆਰਾਂ ਤੇ ਸਾਥੀਆਂ ਸਣੇ ਗੈਂਗਸਟਰ ਕੀਤਾ ਕਾਬੂ


shivani attri

Content Editor shivani attri