ਚਾਲੂ ਭੱਠੀ, 35 ਕਿਲੋ ਲਾਹਣ, 3000 ਐੱਮ. ਐੱਲ. ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ

Saturday, Jan 21, 2023 - 11:08 AM (IST)

ਚਾਲੂ ਭੱਠੀ, 35 ਕਿਲੋ ਲਾਹਣ, 3000 ਐੱਮ. ਐੱਲ. ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ

ਸੁਲਤਾਨਪੁਰ ਲੋਧੀ (ਧੀਰ, ਸੋਢੀ)-ਪੁਲਸ ਵੱਲੋਂ ਮਾਡ਼ੇ ਅਨਸਰਾਂ ਵਿਰੁੱਧ ਛੇਡ਼ੀ ਮੁਹਿਮ ਤਹਿਤ ਹਰਵਿੰਦਰ ਸਿੰਘ ਐੱਸ. ਪੀ. (ਡੀ.) ਕਪੂਰਥਲਾ ਅਤੇ ਸੁਖਵਿੰਦਰ ਸਿੰਘ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਦੀਆਂ ਹਦਾਇਤਾਂ ’ਤੇ ਐੱਸ. ਆਈ. ਲਖਵਿੰਦਰ ਸਿੰਘ, ਥਾਣਾ ਮੁਖੀ ਕਬੀਰਪੁਰ ਨੇ ਏ. ਐੱਸ. ਆਈ. ਜਰਨੈਲ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਸਰਕਾਰੀ ਗੱਡੀ ਰਾਹੀਂ ਮਾਡ਼ੇ ਅਨਸਰਾਂ ਦੀ ਭਾਲ ਦੇ ਸਬੰਧ ’ਚ ਪਿੰਡ ਚੱਕ ਪੱਤੀ ਬਾਲੂ ਬਹਾਦਰ, ਪੰਡੋਰੀ ਜਗੀਰ, ਮਹਿਜੀਤਪੁਰ, ਉੱਚਾ ਬੋਹਡ਼ਵਾਲਾ ਆਦਿ ਨੂੰ ਜਾ ਰਹੇ ਸੀ। ਇਸ ਦੌਰਾਨ ਜਦ ਪੁਲਸ ਪਾਰਟੀ ਪਿੰਡ ਪਰਮਜੀਤਪੁਰ ਪੁੱਜੀ ਤਾਂ ਮੁਖਬਰ ਖਾਸ ਨੇ ਏ. ਐੱਸ. ਆਈ. ਨੂੰ ਗੱਡੀ ਰੁਕਵਾ ਕੇ ਇਤਲਾਹ ਦਿੱਤੀ ਕਿ ਕਸ਼ਮੀਰਾ ਪੁੱਤਰ ਰਹਿਮੂ ਵਾਸੀ ਉੱਚਾ ਬੋਹਡ਼ਵਾਲਾ ਥਾਣਾ ਕਬੀਰਪੁਰ ਜ਼ਿਲਾ ਕਪੂਰਥਲਾ, ਜੋ ਨਾਜਾਇਜ਼ ਸ਼ਰਾਬ ਕੱਢ ਕੇ ਵੇਚਣ ਦਾ ਧੰਦਾ ਕਰਦਾ ਹੈ, ਜੋ ਅੱਜ ਵੀ ਆਪਣੇ ਘਰ ਦੇ ਅੰਦਰ ਭੱਠੀ ਲਗਾ ਕੇ ਨਾਜਾਇਜ਼ ਸ਼ਰਾਬ ਕੱਢ ਰਿਹਾ ਹੈ, ਜੇਕਰ ਹੁਣੇ ਹੀ ਰੇਡ ਕੀਤਾ ਜਾਵੇ ਤਾਂ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ, ਚਾਲੂ ਭੱਠੀ ਅਤੇ ਹੋਰ ਸਾਮਾਨ ਸਮੇਤ ਕਾਬੂ ਆ ਸਕਦਾ ਹੈ।

ਇਹ ਵੀ ਪੜ੍ਹੋ :ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਵੰਡਣ ਮੌਕੇ ਬੋਲੇ CM ਭਗਵੰਤ ਮਾਨ, 'ਆਰੇ' ਤੋਂ ਡਰਦੇ ਭਾਜਪਾ 'ਚ ਜਾ ਰਹੇ ਨੇ ਲੀਡਰ

ਉਕਤ ਇਤਲਾਹ ’ਤੇ ਪੁਲਸ ਪਾਰਟੀ ਨੇ ਮੁਲਜ਼ਮ ਕਸ਼ਮੀਰਾ ਪੁੱਤਰ ਰਹਿਮੂ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਚਾਲੂ ਭੱਠੀ, ਇਕ ਸਿਲਵਰ ਪਤੀਲਾ ਜਿਸ ਵਿਚ 35 ਕਿਲੋ ਲਾਹਣ, 3000 ਐੱਮ. ਐੱਲ. ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਮੁਕੱਦਮਾ ਨੰ. 2 ਮਿਤੀ 19-1-23 ਅ/ਧ 61-1-14 ਐਕਸਾਈਜ਼ ਐਕਟ ਤਹਿਤ ਥਾਣਾ ਕਬੀਰਪੁਰ ’ਚ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਲਤੀਫਪੁਰਾ ਮਾਮਲੇ 'ਚ ਵੱਡਾ ਖ਼ੁਲਾਸਾ, ਸੁਲਤਾਨਪੁਰ ਲੋਧੀ ਦੀ ਧੀਰ ਫੈਮਿਲੀ ਦਾ ਨਾਂ ਆਇਆ ਸਾਹਮਣੇ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News