ਮਲੇਸ਼ੀਆ ਏਅਰ ਲਾਈਨਜ਼ ਨੇ ਟ੍ਰੈਵਲ ਏਜੰਟਾਂ ਲਈ ਕਰਵਾਈ ਵਰਕਸ਼ਾਪ

Saturday, Apr 13, 2024 - 10:35 AM (IST)

ਮਲੇਸ਼ੀਆ ਏਅਰ ਲਾਈਨਜ਼ ਨੇ ਟ੍ਰੈਵਲ ਏਜੰਟਾਂ ਲਈ ਕਰਵਾਈ ਵਰਕਸ਼ਾਪ

ਜਲੰਧਰ (ਸਲਵਾਨ)–ਮਲੇਸ਼ੀਆ ਏਅਰਲਾਈਨਜ਼ ਲਈ ਪੰਜਾਬ ਪੂਰੇ ਉੱਤਰ ਭਾਰਤ ਵਿਚ ਸਭ ਤੋਂ ਮਹੱਤਵਪੂਰਨ ਸਥਾਨ ਰੱਖਦਾ ਹੈ ਅਤੇ ਇਸ ਨੂੰ ਕਿਸੇ ਵੀ ਕੀਮਤ ’ਤੇ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿਉਂਕਿ ਪੰਜਾਬ ਐੱਨ. ਆਰ. ਆਈਜ਼ ਦਾ ਹੱਬ ਹੈ। ਇਸ ਕਾਰਨ ਭਾਰਤੀ ਯਾਤਰੀਆਂ ਨੂੰ ਮਲੇਸ਼ੀਆ ਏਅਰਲਾਈਨਜ਼ ਪ੍ਰਤੀ ਆਕਰਸ਼ਿਤ ਕਰਨ ਲਈ ਵੱਖ-ਵੱਖ ਥਾਵਾਂ ’ਤੇ ਵਰਕਸ਼ਾਪ ਕਰਵਾਈ ਜਾ ਰਹੀ ਹੈ ਤਾਂ ਕਿ ਲੋਕਾਂ ਨੂੰ ਏਅਰਲਾਈਨਜ਼ ਦੀਆਂ ਨਵੀਆਂ ਸਹੂਲਤਾਂ ਤੋਂ ਜਾਣੂੰ ਕਰਵਾਇਆ ਜਾ ਸਕੇ।

ਇਸੇ ਲੜੀ ਤਹਿਤ ਇਕ ਵਰਕਸ਼ਾਪ ਜਲੰਧਰ ਦੇ ਇਕ ਹੋਟਲ ਵਿਚ ਕਰਵਾਈ ਗਈ, ਜਿਸ ਵਿਚ ਵਿਸ਼ੇਸ਼ ਰੂਪ ਨਾਲ ਮਲੇਸ਼ੀਆ ਏਅਰਲਾਈਨਜ਼ ਦੇ ਖੇਤਰੀ ਮੈਨੇਜਰ ਦੱਖਣੀ ਏਸ਼ੀਆ ਮੱਧ ਪੂਰਬ ਅਤੇ ਅਫਰੀਕਾ ਅਮਿਤ ਮਹਿਤਾ, ਮਾਰਕੀਟ ਮੈਨੇਜਰ ਦੱਖਣੀ ਏਸ਼ੀਆ ਮੱਧ ਪੂਰਬ ਨੀਤੂ ਬੱਤਰਾ, ਸੇਲਜ਼ ਮੈਨੇਜਰ ਉੱਤਰ ਭਾਰਤ ਲਲਿਤ ਸ਼ਰਮਾ ਅਤੇ ਸੀਨੀਅਰ ਸੇਲਜ਼ ਐਗਜ਼ੀਕਿਊਟਿਵ ਦੀਪਿਕਾ ਵੇਣੂਗੋਪਾਲ ਪਹੁੰਚੇ ਸਨ। ਇਸ ਦੌਰਾਨ ਵੱਡੀ ਗਿਣਤੀ ਵਿਚ ਪੰਜਾਬ ਦੇ ਏਅਰ ਟਿਕਟਿੰਗ ਅਤੇ ਹਾਲੀਡੇ ਪੈਕੇਜ ਦਾ ਕੰਮ ਕਰਨ ਵਾਲੇ ਟ੍ਰੈਵਲ ਏਜੰਟ ਕਾਰੋਬਾਰੀਆਂ ਨੇ ਇਸ ਵਰਕਸ਼ਾਪ ਵਿਚ ਹਿੱਸਾ ਲਿਆ।

ਇਹ ਵੀ ਪੜ੍ਹੋ-  74 ਸਾਲਾ ਬਜ਼ੁਰਗ ਨੂੰ ਕੁੜੀ ਨੇ ਫੋਨ ਕਰਕੇ ਬਣਾਈ ਅਸ਼ਲੀਲ ਵੀਡੀਓ, ਫਿਰ ਜੋ ਹੋਇਆ ਵੇਖ ਸਾਰੇ ਟੱਬਰ ਦੇ ਉੱਡੇ ਹੋਸ਼

ਖੇਤਰੀ ਮੈਨੇਜਰ ਅਮਿਤ ਮਹਿਤਾ ਨੇ ਸਾਰੇ ਟ੍ਰੈਵਲ ਏਜੰਟ ਕਾਰੋਬਾਰੀਆ ਨੂੰ ਕਿਹਾ ਕਿ ਪਿਛਲੇ ਕੁਝ ਸਮੇਂ ਦੌਰਾਨ ਪੰਜਾਬ ਤੋਂ ਉਨ੍ਹਾਂ ਦੀ ਕੰਪਨੀ ਨੂੰ ਕਾਫ਼ੀ ਬਿਜ਼ਨੈੱਸ ਮਿਲਿਆ ਹੈ, ਜਿਸ ਦੇ ਲਈ ਉਹ ਉਨ੍ਹਾਂ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਏਅਰਲਾਈਨਜ਼ ਭਵਿੱਖ ਵਿਚ ਯਾਤਰੀਆਂ ਨੂੰ ਬਿਹਤਰ ਸੇਵਾ ਮੁਹੱਈਆ ਕਰੇਗੀ। ਇਸ ਦੌਰਾਨ ਕਾਰੋਬਾਰੀਆਂ ਨੇ ਆਪਣੀਆਂ ਦਿੱਕਤਾਂ ਏਅਰਲਾਈਨਜ਼ ਅਫਸਰਾਂ ਅੱਗੇ ਰੱਖੀਆਂ ਸਨ, ਜਿਨ੍ਹਾਂ ਨੂੰ ਕੰਪਨੀ ਦੇ ਅਫ਼ਸਰਾਂ ਨੇ ਦੂਰ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਮਲੇਸ਼ੀਆ ਟੂਰਿਜ਼ਮ ਦੇ ਡਿਪਟੀ ਡਾਇਰੈਕਟਰ ਉੱਤਰ ਐਂਡ ਪੂਰਬੀ ਭਾਰਤ ਮੁਹੰਮਦ ਅਕਮਲ ਹਾਫਿਜ਼ ਅਬਦੁਲ ਅਜ਼ੀਜ਼, ਮਾਰਕੀਟਿੰਗ ਮੈਨੇਜਰ ਉੱਤਰ ਐਂਡ ਪੂਰਬੀ ਭਾਰਤ ਪੂਨਮ ਨੌਟਿਆਲ, ਕੰਧਾਰੀ ਗਰੁੱਪ ਦੇ ਐੱਮ. ਡੀ. ਅਨਿਲ ਕੁਮਾਰ ਕੰਧਾਰੀ, ਪ੍ਰਥਮ ਕੰਧਾਰੀ, ਰਾਮ ਘਈ, ਦਵਿੰਦਰ ਸ਼ਰਮਾ, ਵਰੁਣ ਰਾਣਾ, ਮਦਨ, ਵਿਨੀਤ, ਸੁਮਿਤ ਗਾਂਧੀ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਨੂੰ ਲੈ ਕੇ 'ਯੈਲੋ ਅਲਰਟ' ਜਾਰੀ, ਇਨ੍ਹਾਂ ਦਿਨਾਂ ਨੂੰ ਪਵੇਗਾ ਭਾਰੀ ਮੀਂਹ ਤੇ ਆਵੇਗਾ ਝੱਖੜ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News