ਵੱਡੀ ਲਾਪ੍ਰਵਾਹੀ : ਗੇਟਮੈਨ ਸੁੱਤਾ ਰਿਹਾ, ਖੁੱਲ੍ਹੇ ਫਾਟਕ ’ਤੇ ਆਈਆਂ ਦੋ ਟਰੇਨਾਂ

Tuesday, Mar 22, 2022 - 10:54 AM (IST)

ਜਲੰਧਰ (ਗੁਲਸ਼ਨ) : ਅੱਡਾ ਹੁਸ਼ਿਆਰਪੁਰ ਰੇਲਵੇ ਫਾਟਕ ’ਤੇ ਸੋਮਵਾਰ ਦੇਰ ਰਾਤ ਗੇਟਮੈਨ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ, ਪਰ ਚੰਗੇ ਕਰਮਾਂ ਨੂੰ ਵੱਡਾ ਹਾਦਸਾ ਹੋਣੋਂ ਟਲ਼ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 11.15 ਵਜੇ ਜੋਧਪੁਰ-ਜੰਮੂ ਤਵੀ ਐਕਸਪ੍ਰੈੱਸ ਰੇਲ ਗੱਡੀ (19225) ਅਤੇ ਫੂਡਗ੍ਰੇਨ ਮਾਲ ਗੱਡੀ ਜਲੰਧਰ ਸਿਟੀ ਰੇਲਵੇ ਸਟੇਸ਼ਨ ਵੱਲ ਆ ਰਹੀਆਂ ਸਨ। ਜਦੋਂ ਮਾਲ ਗੱਡੀ ਹੁਸ਼ਿਆਰਪੁਰ ਫਾਟਕ ਨੇੜੇ ਪੁੱਜੀ ਤਾਂ ਡਰਾਈਵਰ ਨੇ ਦੇਖਿਆ ਕਿ ਫਾਟਕ ਖੁੱਲ੍ਹਾ ਹੈ ਤਾਂ ਉਸ ਨੇ ਗੱਡੀ ਰੋਕ ਦਿੱਤੀ। ਇਸ ਦੌਰਾਨ ਟਰੇਨ ਦੂਜੀ ਲਾਈਨ ’ਤੇ ਵੀ ਰੁਕ ਗਈ। ਖੁੱਲ੍ਹੇ ਫਾਟਕ ’ਤੇ ਦੋ ਗੱਡੀਆਂ ਆਉਣ ’ਤੇ ਹਫੜਾ-ਦਫੜੀ ਮੱਚ ਗਈ। ਜਦੋਂ ਕਾਫੀ ਦੇਰ ਤੱਕ ਫਾਟਕ ਬੰਦ ਨਾ ਹੋਇਆ ਤਾਂ ਟਰੇਨ ਦੇ ਗਾਰਡ ਨੇ ਇਸ ਦੀ ਸੂਚਨਾ ਡਿਪਟੀ ਐੱਸ. ਐੱਸ. ਨੂੰ ਦਿੱਤੀ ਗਈ।

ਇਹ ਵੀ ਪੜ੍ਹੋ : ਰਾਜ ਸਭਾ ਲਈ ਕਿਹੜੇ ਮੈਂਬਰ ਚੁਣੇ ਜਾਣਗੇ, ਇਹ ਵਿਰੋਧੀ ਪਾਰਟੀਆਂ ਤੈਅ ਨਹੀਂ ਕਰਨਗੀਆਂ : ਅਮਨ ਅਰੋੜਾ

ਡਿਪਟੀ ਐੱਸ. ਐੱਸ. ਹਰੀ ਲਾਲ ਮੀਨਾ ਨੇ ਤੁਰੰਤ ਪਾਵਰ ਦੇ ਕੈਬਿਨ ਨਾਲ ਸੰਪਰਕ ਕੀਤਾ ਤਾਂ ਉੱਥੇ ਤਾਇਨਾਤ ਸਟਾਫ਼ ਨੇ ਉਨ੍ਹਾਂ ਨੂੰ ਦੱਸਿਆ ਕਿ ਗੇਟਮੈਨ ਫ਼ੋਨ ਨਹੀਂ ਚੁੱਕ ਰਿਹਾ। ਇਸ ਤੋਂ ਬਾਅਦ ਉਸ ਨੇ ਇਸ ਦੀ ਸੂਚਨਾ ਆਰ. ਪੀ. ਐੱਫ. ਨੂੰ ਦਿੱਤੀ। ਪਹਿਲਾਂ ਕੁਝ ਲੋਕਾਂ ਨੇ ਗੇਟਮੈਨ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਉੱਠ ਕੇ ਫਿਰ ਸੌਂ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੀ. ਸੀ. ਆਰ. ਮੁਲਾਜ਼ਮ ਵੀ ਮੌਕੇ ’ਤੇ ਪੁੱਜੇ ਅਤੇ ਗੇਟਮੈਨ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਗੇਟਮੈਨ ਨੇ ਉਠ ਕੇ ਫਾਟਕ ਬੰਦ ਕਰ ਦਿੱਤਾ ਅਤੇ ਦੋਵੇਂ ਟਰੇਨਾਂ ਨੂੰ ਲੰਘਾਇਆ। ਜਦੋਂ ਇਕ ਮੀਡੀਆ ਵਾਲੇ ਨੇ ਉਸ ਨੂੰ ਪੁੱਛਿਆ ਕਿ ਕੀ ਤੁਸੀਂ ਕੋਈ ਨਸ਼ਾ ਕੀਤਾ ਹੈ ਤਾਂ ਗੇਟਮੈਨ ਨੇ ਕਿਹਾ ਕਿ ਉਸ ਨੇ ਦਵਾਈ ਪੀ ਲਈ ਹੈ। ਗੇਟਮੈਨ ਦਾ ਨਾਂ ਹਰਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮੰਡਲ ਅਧਿਕਾਰੀਆਂ ਤੱਕ ਵੀ ਪਹੁੰਚ ਗਈ ਹੈ। ਦੇਰ ਰਾਤ ਖ਼ਬਰ ਲਿਖੇ ਜਾਣ ਤੱਕ ਵਿਭਾਗੀ ਕਾਰਵਾਈ ਦੀ ਸੂਚਨਾ ਨਹੀਂ ਮਿਲ ਸਕੀ ਸੀ।

ਇਹ ਵੀ ਪੜ੍ਹੋ : ਕੌਮੀ ਸ਼ਾਹ ਮਾਰਗ ਮੁੱਦਕੀ ਵਿਖੇ ਹੋਏ ਹਾਦਸੇ ’ਚ ਨੌਜਵਾਨ ਦੀ ਮੌਤ , 1 ਜ਼ਖ਼ਮੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News