ਨਸ਼ੇ ਦਾ ਸੇਵਨ ਕਰਦਾ ਚੜ੍ਹਿਆ ਪੁਲਸ ਅੜਿੱਕੇ, ਮਾਮਲਾ ਦਰਜ

Monday, Sep 22, 2025 - 07:18 PM (IST)

ਨਸ਼ੇ ਦਾ ਸੇਵਨ ਕਰਦਾ ਚੜ੍ਹਿਆ ਪੁਲਸ ਅੜਿੱਕੇ, ਮਾਮਲਾ ਦਰਜ

ਬੰਗਾ (ਰਾਕੇਸ਼ ਅਰੋੜਾ)-ਥਾਣਾ ਸਿਟੀ ਬੰਗਾ ਪੁਲਸ ਵੱਲੋਂ ਨਸ਼ੇ ਦਾ ਸੇਵਨ ਕਰਦੇ ਇਕ ਵਿਅਕਤੀ ਨੂੰ ਕਾਬੂ ਕਰ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਸਿਟੀ ਬੰਗਾ ਦੇ ਐੱਸ. ਐੱਚ. ਓ. ਐੱਸ. ਆਈ. ਚੋਧਰੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਏ. ਐੱਸ. ਆਈ. ਵਿਜੈ ਕੁਮਾਰ ਸਮੇਤ ਹੋਰ ਪੁਲਸ ਪਾਰਟੀ ਜਰਨਲ ਚੈਕਿੰਗ ਅਤੇ ਗਸ਼ਤ ਦੌਰਾਨ ਥਾਣਾ ਸਿਟੀ ਬੰਗਾ ਤੋਂ ਪਿੰਡ ਹੱਪੋਵਾਲ ਪੁਲੀ ਵੱਲ ਨੂੰ ਜਾ ਰਹੇ ਸੀ। ਉਨ੍ਹਾਂ ਦੱਸਿਆ ਜਦੋਂ ਉਨ੍ਹਾਂ ਦੀ ਪੁਲਸ ਪਾਰਟੀ ਹੱਪੋਵਾਲ ਪੁੱਲੀ ਸੂਆ ਪਾਸ ਪੁੱਜੀ ਤਾਂ ਪੁਲੀ ਨੇੜੇ ਬਣੇ ਇਕ ਬੱਸ ਸਟੈਂਡ ਨੁਮਾ ਬਣੇ ਕਮਰੇ ’ਚ ਇਕ ਨੌਜਵਾਨ ਬੈਠਾ ਵਿਖਾਈ ਦਿੱਤਾ।

ਇਹ ਵੀ ਪੜ੍ਹੋ: ਫਗਵਾੜਾ 'ਚ ਬੇਨਕਾਬ ਸਾਈਬਰ ਫਰਾਡ ਸੈਂਟਰ ਦੇ ਮਾਮਲੇ 'ਚ ਪੁਲਸ ਦੇ ਵੱਡੇ ਖ਼ੁਲਾਸੇ, ਰੋਜ਼ਾਨਾ ਹੁੰਦੀ ਸੀ ...

ਉਨ੍ਹਾਂ ਦੱਸਿਆ ਏ. ਐੱਸ. ਆਈ. ਵਿਜੇ ਕੁਮਾਰ ਨੇ ਗੱਡੀ ਰੁਕਵਾ ਕੇ ਜਦੋਂ ਸ਼ੱਕ ਦੇ ਬਿਨਾਂ ਉਕਤ ਵਿਅਕਤੀ ਦਾ ਨਾਮ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਪਰਵਿੰਦਰ ਸਿੰਘ ਪੁੱਤਰ ਸੋਹਣ ਲਾਲ ਨਿਵਾਸੀ ਪਿੰਡ ਭੂਤਾ ਦੱਸਿਆ। ਉਨ੍ਹਾਂ ਦੱਸਿਆ ਜਦੋਂ ਏ. ਐੱਸ. ਆਈ. ਵੱਲੋਂ ਉਸ ਨੂੰ ਉੱਥੇ ਬੈਠਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਨਸ਼ਾ ਕਰਨ ਦਾ ਆਦੀ ਹੈ ਅਤੇ ਉਹ ਕਮਰੇ ਅੰਦਰ ਬੈਠ ਕੇ ਨਸ਼ਾ ਕਰ ਰਿਹਾ ਹੈ। 

ਉਨ੍ਹਾਂ ਦੱਸਿਆ ਜਦੋਂ ਪੁਲਸ ਪਾਰਟੀ ਵੱਲੋਂ ਉਸ ਦੀ ਜਾਂਚ ਕੀਤੀ ਤਾਂ ਉਸ ਕੋਲੋਂ ਇਕ ਸਿਲਵਰ ਹੈਰੋਇਨ ਅਲੂਦ ਪੰਨੀ, ਇਕ ਲਾਈਟਰ ,ਇਕ ਪਾਣੀ ਦੀ ਛੋਟੀ ਬੋਤਲ ਅਤੇ 10 ਰੁਪਏ ਦੀ ਬਣਾਈ ਹੋਈ ਪਾਈਪ ਬਰਾਮਦ ਹੋਈ, ਜਿਸ ਤੋਂ ਬਾਅਦ ਉਸ ਨੂੰ ਕਾਬੂ ਕਰਕੇ ਥਾਣਾ ਲਿਆਂਦਾ ਗਿਆ ਅਤੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ: ਸੰਭਲ ਜਾਓ ਪੰਜਾਬੀਓ ! ਪਾਵਰਕਾਮ ਨੇ ਖਿੱਚੀ ਤਿਆਰੀ, ਇਨ੍ਹਾਂ ਬਿਜਲੀ ਖ਼ਪਤਕਾਰਾਂ 'ਤੇ ਹੋਇਆ ਵੱਡਾ ਐਕਸ਼ਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News