ਕਿੰਨੂਆਂ ਨਾਲ ਭਰੀ ਹੋਈ ਮਹਿੰਦਰਾ ਪਿੱਕਅਪ ਗੱਡੀ ਹਾਈਵੇਅ ’ਤੇ ਪਲਟੀ
Wednesday, Feb 05, 2025 - 02:44 PM (IST)
![ਕਿੰਨੂਆਂ ਨਾਲ ਭਰੀ ਹੋਈ ਮਹਿੰਦਰਾ ਪਿੱਕਅਪ ਗੱਡੀ ਹਾਈਵੇਅ ’ਤੇ ਪਲਟੀ](https://static.jagbani.com/multimedia/2025_2image_14_43_591963507untitled-10copy.jpg)
ਕਾਠਗੜ੍ਹ (ਰਾਜੇਸ਼ ਸ਼ਰਮਾ)-ਰੋਪੜ-ਨਵਾਂਸ਼ਹਿਰ ਨੈਸ਼ਨਲ ਹਾਈਵੇਅ ਮਾਰਗ ਪਿੰਡ ਪਨਿਆਲੀ ਖ਼ੁਰਦ ਨਜ਼ਦੀਕ ਇਕ ਮਹਿੰਦਰਾ ਪਿੱਕਅਪ ਗੱਡੀ ਪਲਟ ਗਈ। ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਐੱਫ਼. ਟੀਮ ਦੇ ਇੰਚਾਰਜ ਏ. ਐੱਸ. ਆਈ. ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰ ਤੋਂ ਸੂਚਨਾ ਮਿਲੀ ਸੀ ਇਕ ਮਹਿੰਦਰਾ ਪਿੱਕਅਪ ਗੱਡੀ ਪਿੰਡ ਪਨਿਆਲੀ ਖ਼ੁਰਦ ਨਜ਼ਦੀਕ ਪਲਟੀ ਹੋਈ ਹੈ, ਜਿਸ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਜਾ ਕੇ ਵੇਖਿਆ ਤਾਂ ਕਿੰਨੂਆਂ ਨਾਲ ਭਰੀ ਹੋਈ ਗੱਡੀ ਹਾਦਸਾ ਗ੍ਰਸਤ ਹੋਈ ਸੀ। ਉਕਤ ਗੱਡੀ ਨੂੰ ਰਵੀ ਪੁੱਤਰ ਅੰਗਦ ਪਿੰਡ ਭਵਾਤ ਜ਼ਿਲ੍ਹਾ ਮੋਹਾਲੀ ਚਲਾ ਰਿਹਾ ਸੀ ਅਤੇ ਉਸ ਨਾਲ ਉਸ ਦਾ ਸਾਥੀ ਅਰਸ਼ਿਤ ਪੁੱਤਰ ਅਕਰਾਰ ਅਹਿਮਦ ਦਸ਼ਮੇਸ਼ ਨਗਰ ਘਨੌਲੀ ਜੋ ਮਹਿੰਦਰਾ ਪਿਕਅਪ ਗੱਡੀ ਵਿਚ ਕਿੰਨੂ ਲੋਡ ਕਰਕੇ ਘਨੌਲੀ ਤੋਂ ਨਵਾਂਸ਼ਹਿਰ ਜਾ ਰਹੇ ਸੀ ।
ਇਹ ਵੀ ਪੜ੍ਹੋ : ਖੇਤਾਂ 'ਚ ਪਾਣੀ ਲਾਉਣ ਗਏ ਕਿਸਾਨ ਨੂੰ ਮੌਤ ਨੇ ਪਾ ਲਿਆ ਘੇਰਾ, ਤੜਫ਼-ਤੜਫ਼ ਕੇ ਨਿਕਲੀ ਜਾਨ
ਜਦੋਂ ਇਹ ਪਿੰਡ ਪਨਿਆਲੀ ਨੇੜੇ ਪਹੁੰਚੇ ਤਾਂ ਡਰਾਈਵਰ ਨੂੰ ਨੀਂਦ ਦੀ ਝਪਕੀ ਲੱਗਣ ਕਾਰਨ ਮਹਿੰਦਰਾ ਪਿੱਕਅਪ ਗੱਡੀ ਦਾ ਸੰਤੁਲਨ ਵਿਗੜ ਗਿਆ, ਜਿਸ ਕਰਕੇ ਗੱਡੀ ਡਿਵਾਈਡਰ ’ਤੇ ਜਾ ਚੜ੍ਹੀ ਅਤੇ ਪਲਟ ਗਈ। ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਐੱਸ. ਐੱਸ. ਐੱਫ਼. ਦੀ ਟੀਮ ਵੱਲੋਂ ਮਹਿੰਦਰਾ ਪਿੱਕਅਪ ਨੂੰ ਸਾਈਡ ’ਤੇ ਕਰਵਾ ਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਬਹਾਲ ਕਰਵਾਇਆ ਗਿਆ।
ਇਹ ਵੀ ਪੜ੍ਹੋ : Alert 'ਤੇ ਪੰਜਾਬ, ਥਾਣਿਆਂ ਦੀਆਂ ਕੰਧਾਂ ਕਰ 'ਤੀਆਂ ਉੱਚੀਆਂ, ਰਾਤ ਸਮੇਂ ਇਹ ਰਸਤੇ ਰਹਿਣਗੇ ਬੰਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e