ਮਹਾਵੀਰ ਮਾਰਗ ਦੀ ਸੜਕ ਬੇਹੱਦ ਖ਼ਰਾਬ ਹਾਲਤ ’ਚ, ਨਿਗਮ ਨਹੀਂ ਦੇ ਰਿਹਾ ਕੋਈ ਧਿਆਨ
Thursday, Jan 15, 2026 - 05:33 PM (IST)
ਜਲੰਧਰ (ਖੁਰਾਣਾ)-ਜਲੰਧਰ ਸ਼ਹਿਰ ਦੀ ਲਾਈਫ ਲਾਈਨ ਕਹੀ ਜਾਣ ਵਾਲੀ ਮਹਾਵੀਰ ਮਾਰਗ ਦੀ ਹਾਲਤ ਜਲੰਧਰ ਨਗਰ ਨਿਗਮ ਦੀ ਲਾਪਰਵਾਹੀ ਨੂੰ ਉਜਾਗਰ ਕਰ ਰਹੀ ਹੈ। ਕਰੀਬ ਛੇ ਮਹੀਨੇ ਪਹਿਲਾਂ ਨਗਰ ਨਿਗਮ ਪ੍ਰਸ਼ਾਸਨ ਨੇ ਇਸ ਸੜਕ ਨੂੰ ਤੋੜ ਕੇ ਪਾਣੀ ਦੇ ਵੱਡੇ-ਵੱਡੇ ਪਾਈਪ ਪੁਆਏ ਸਨ ਅਤੇ ਦਾਅਵਾ ਕੀਤਾ ਗਿਆ ਸੀ ਕਿ ਸਾਲ 2025 ਦੀ ਦੀਵਾਲੀ ਤੱਕ ਸੜਕ ਦਾ ਨਿਰਮਾਣ ਪੂਰਾ ਕਰ ਲਿਆ ਜਾਵੇਗਾ ਪਰ ਨਿਗਮ ਆਪਣੇ ਇਸ ਦਾਅਵੇ ’ਤੇ ਖ਼ਰਾ ਨਹੀਂ ਉਤਰ ਸਕਿਆ। ਪਿਛਲੇ ਕਈ ਮਹੀਨਿਆਂ ਤੋਂ ਮਹਾਵੀਰ ਮਾਰਗ ਦੀ ਹਾਲਤ ਬੇਹੱਦ ਖ਼ਸਤਾ ਬਣੀ ਹੋਈ ਹੈ। ਬਰਸਾਤ ਦੇ ਮੌਸਮ ’ਚ ਇੱਥੇ ਹਾਲਾਤ ਇੰਨੇ ਖ਼ਰਾਬ ਸਨ ਕਿ ਕਰੀਬ ਇਕ ਦਰਜਨ ਭਾਰੀ ਵਾਹਨ ਜਾਂ ਤਾਂ ਪਲਟ ਗਏ ਜਾਂ ਫਿਰ ਚਿੱਕੜ ’ਚ ਧੱਸ ਗਏ। ਇਸ ਦੇ ਬਾਵਜੂਦ ਨਗਰ ਨਿਗਮ ਨੇ ਸਮਾਂ ਰਹਿੰਦੇ ਕੋਈ ਠੋਸ ਕਦਮ ਨਹੀਂ ਚੁੱਕਿਆ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਦਿਨ-ਦਿਹਾੜੇ ਗੋਲ਼ੀਆਂ ਨਾਲ ਭੁੰਨ 'ਤਾ ਦੁਕਾਨ 'ਤੇ ਬੈਠਾ ਵਿਅਕਤੀ

ਕੁਝ ਮਹੀਨੇ ਪਹਿਲਾਂ ਮੇਅਰ ਵਨੀਤ ਧੀਰ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨਿਤਿਨ ਕੋਹਲੀ ਨੇ ਨਿਗਮ ਦੇ ਬੀ. ਐਂਡ ਆਰ. ਵਿਭਾਗ ਦੇ ਅਧਿਕਾਰੀਆਂ ਨੂੰ ਬੁਲਾ ਕੇ ਮਹਾਵੀਰ ਮਾਰਗ ’ਤੇ ਤੇਜ਼ੀ ਨਾਲ ਕੰਮ ਸ਼ੁਰੂ ਕਰਨ ਦੇ ਸਪੱਸ਼ਟ ਨਿਰਦੇਸ਼ ਦਿੱਤੇ ਸਨ, ਪਰ ਇਨ੍ਹਾਂ ਹੁਕਮਾਂ ਦਾ ਵੀ ਅਧਿਕਾਰੀਆਂ ’ਤੇ ਕੋਈ ਅਸਰ ਨਹੀਂ ਪਿਆ। ਅੱਜ ਵੀ ਇਹ ਸੜਕ ਬਦਹਾਲੀ ਦੀ ਕਹਾਣੀ ਬਿਆਨ ਕਰ ਰਹੀ ਹੈ। ਜਿੱਥੇ-ਜਿੱਥੇ ਪਾਈਪ ਪਾਏ ਗਏ ਸਨ, ਉੱਥੇ ਡਾ. ਅੰਬੇਡਕਰ ਚੌਕ ਤੋਂ ਲੈ ਕੇ ਫੁੱਟਬਾਲ ਚੌਕ ਤੱਕ ਸੜਕ ਦਾ ਕੁਝ ਹਿੱਸਾ ਹੀ ਸਮਤਲ ਕੀਤਾ ਗਿਆ ਹੈ, ਜਦਕਿ ਚਿਕ-ਚਿਕ ਚੌਕ ਕੋਲ ਸੜਕ ਦੀ ਹਾਲਤ ਬੇਹੱਦ ਖ਼ਰਾਬ ਬਣੀ ਹੋਈ ਹੈ। ਇਹ ਸਾਫ਼ ਦਰਸਾਉਂਦਾ ਹੈ ਕਿ ਜਲੰਧਰ ਨਗਰ ਨਿਗਮ ਦੇ ਅਧਿਕਾਰੀ ਅਤੇ ਸਬੰਧਤ ਠੇਕੇਦਾਰ ਮਹਾਵੀਰ ਮਾਰਗ ਵੱਲ ਗੰਭੀਰਤਾ ਨਾਲ ਧਿਆਨ ਨਹੀਂ ਦੇ ਰਹੇ, ਜਦਕਿ ਇਹ ਸੜਕ ਸ਼ਹਿਰ ਦੀ ਸਭ ਤੋਂ ਰੁਝੇਵਿਆਂ ਵਾਲੀ ਅਤੇ ਮਹੱਤਵਪੂਰਨ ਸੜਕਾਂ ’ਚ ਗਿਣੀ ਜਾਂਦੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਹੋਏ ਵੱਡੇ ਬਦਲਾਅ, ਨਵੇਂ ਹੁਕਮ ਜਾਰੀ

ਨਿਗਮ ਦਾ ਕੰਮ ਟ੍ਰੈਫਿਕ ਪੁਲਸ ਨੂੰ ਕਰਨਾ ਪਿਆ
ਆਮ ਆਦਮੀ ਪਾਰਟੀ ਦੇ ਅਕਸ ਨੂੰ ਨੁਕਸਾਨ ਪਹੁੰਚਾ ਰਹੀ ਨਿਗਮ ਅਧਿਕਾਰੀਆਂ ਦੀ ਲਾਪਰਵਾਹੀ ਦਾ ਆਲਮ ਇਹ ਹੈ ਕਿ ਮਹਾਵੀਰ ਮਾਰਗ ਦੇ ਉਸ ਹਿੱਸੇ ’ਤੇ ਵੀ ਕੋਈ ਧਿਆਨ ਨਹੀਂ ਦਿੱਤਾ ਗਿਆ, ਜਿੱਥੇ ਟ੍ਰੈਫਿਕ ਲਗਾਤਾਰ ਚਲਦਾ ਰਹਿੰਦਾ ਹੈ। ਇਸ ਹਿੱਸੇ ’ਚ ਸੜਕ ’ਤੇ ਡੂੰਘੇ ਟੋਏ ਬਣੇ ਹੋਏ ਹਨ, ਜਿਨ੍ਹਾਂ ਦੀ ਵਜ੍ਹਾ ਨਾਲ ਦਿਨ ’ਚ ਕਈ ਵਾਹਨ ਪਲਟ ਜਾਂਦੇ ਹਨ, ਪਰ ਨਿਗਮ ਨੇ ਕਦੇ ਉਨ੍ਹਾਂ ’ਚ ਮਿੱਟੀ ਜਾਂ ਮਲਬਾ ਭਰਨ ਤੱਕ ਦੀ ਜ਼ਹਿਮਤ ਨਹੀਂ ਉਠਾਈ।
ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਟ੍ਰੈਫਿਕ ਪੁਲਸ ਜ਼ੋਨ ਨੰਬਰ-3 ਦੇ ਇੰਚਾਰਜ ਸੁਖਜਿੰਦਰ ਸਿੰਘ ਗੋਡਾਨੀ ਨੇ ਪਹਿਲ ਕੀਤੀ ਅਤੇ ਜੇ. ਸੀ. ਬੀ. ਮੰਗਵਾ ਕੇ ਡਾ. ਅੰਬੇਡਕਰ ਚੌਕ ਦੇ ਅਤਿਅੰਤ ਖ਼ਰਾਬ ਹਿੱਸੇ ਨੂੰ ਠੀਕ ਕਰਵਾਇਆ। ਚੌਕ ’ਤੇ ਬਣੇ ਡੂੰਘੇ ਟੋਇਆਂ ਨੂੰ ਮਿੱਟੀ-ਮਲਬੇ ਨਾਲ ਭਰਵਾਇਆ ਗਿਆ ਅਤੇ ਡਿਵਾਈਡਰ ਦੇ ਕਿਨਾਰਿਆਂ ਨੂੰ ਤੋੜ ਕੇ ਵਾਹਨਾਂ ਦੇ ਯੂ-ਟਰਨ ਲਈ ਰਸਤੇ ਬਣਾਏ ਗਏ। ਇਸ ਤੋਂ ਸਪੱਸ਼ਟ ਹੈ ਕਿ ਜੋ ਕੰਮ ਜਲੰਧਰ ਨਗਰ ਨਿਗਮ ਨੂੰ ਕਰਨਾ ਚਾਹੀਦਾ ਸੀ, ਉਹ ਟ੍ਰੈਫਿਕ ਪੁਲਸ ਨੂੰ ਕਰਨਾ ਪੈ ਰਿਹਾ ਹੈ। ਨਿਗਮ ਦੀ ਨਾਕਾਮੀ ਦਾ ਸਾਰਾ ਬੋਝ ਸਰਕਾਰ ਅਤੇ ਸੱਤਾ ਧਿਰ ’ਤੇ ਪਾਇਆ ਜਾ ਰਿਹਾ ਹੈ, ਜਿਸ ਕਾਰਨ ਜਲੰਧਰ ਨੂੰ ਹੁਣ ਟੁੱਟੀਆਂ ਸੜਕਾਂ ਵਾਲਾ ਸ਼ਹਿਰ ਕਿਹਾ ਜਾਣ ਲੱਗਾ ਹੈ।
ਇਹ ਵੀ ਪੜ੍ਹੋ: ਪਾਵਨ ਸਰੂਪਾਂ ਬਾਰੇ CM ਮਾਨ ਦੇ ਖੁਲਾਸੇ ਦੀ ਡੇਰਾ ਪ੍ਰਬੰਧਕਾਂ ਨੇ ਕੱਢੀ ਫੂਕ, ਕੀ ਝੂਠ ਬੋਲ ਰਹੇ ਨੇ ਮਾਨ ?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
