''ਜੈ ਸ਼ਿਵ ਭੋਲੇ'' ਦੇ ਜੈਕਾਰਿਆਂ ਨਾਲ ਗੂੰਜਿਆ ਕਾਲੇਸ਼ਵਰ ਮੰਦਿਰ

03/04/2019 4:12:05 PM

ਸ੍ਰੀ ਆਨੰਦਪੁਰ ਸਾਹਿਬ (ਸੱਜਣ ਸੈਣੀ)— ਪੂਰੇ ਦੇਸ਼ ਭਰ 'ਚ ਅੱਜ ਮਹਾਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸ੍ਰੀ ਆਨੰਦਪੁਰ ਸਾਹਿਬ ਵਿਖੇ ਸਥਿਤ ਪ੍ਰਾਚੀਨ ਕਾਲੇਸ਼ਵਰ ਮਹਾਦੇਵ ਮੰਦਿਰ 'ਚ ਪੂਰੀ ਰਾਤ ਸ਼ਿਵ ਭਗਤਾਂ ਦਾ ਜਮਾਵੜਾ ਲੱਗਾ ਰਿਹਾ। ਹਰ-ਹਰ ਮਹਾਦੇਵ ਦੇ ਜੈਕਾਰਿਆਂ ਨਾਲ ਮਾਹੌਲ ਪੂਰਾ ਸ਼ਿਵ ਦੀ ਭਗਤੀ 'ਚ ਰੰਗਿਆ ਦਿੱਸਿਆ। ਸ਼ਿਵਾਲਿਕ ਪਹਾੜੀਆਂ ਦੀਆਂ ਲੜੀਆਂ 'ਚ ਪਿੰਡ ਨੰਗਲੀ 'ਚ ਸਥਿਤ ਪ੍ਰਾਚੀਨ ਕਾਲੇਸ਼ਵਰ ਮਹਾਦੇਵ ਮੰਦਿਰ 'ਚ ਸ਼ਿਵ ਰਾਤ ਦੇ ਸਮੇਂ ਸ਼ਿਵ ਦੀ ਭਗਤੀ ਕਰਨਾ ਸ਼ੁੱਭ ਮੰਨਿਆ ਜਾਂਦਾ ਹੈ। 

PunjabKesari

ਅਜਿਹਾ ਮੰਨਿਆ ਜਾਂਦਾ ਹੈ ਕਿ ਦਵਾਪਰ ਯੁੱਗ 'ਚ ਪਾਂਡਵਾਂ ਨੇ ਆਪਣੇ ਬਣਵਾਸ ਦੇ ਸਮੇਂ ਇਥੇ ਆ ਕੇ ਧਾਰਮਿਕ ਪ੍ਰੋਗਰਾਮ ਦਾ ਆਯੋਜਨ ਕੀਤਾ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਪੂਰੇ ਭਾਰਤ 'ਚ 5 ਮੰਦਿਰਾਂ ਦਾ ਨਿਰਮਾਣ ਕੀਤਾ। ਇਨ੍ਹਾਂ ਮੰਦਿਰਾਂ 'ਚੋਂ ਕਾਲੇਸ਼ਵਰ ਮਹਾਦੇਵ ਮੰਦਿਰ ਵੀ ਇਕ ਹੈ। ਇਸ ਮੰਦਿਰ 'ਚ ਸ਼ਿਵਰਾਤਰੀ ਦੇ ਦੋ ਦਿਨਾਂ ਦਾ ਬਹੁਤ ਵੱਡਾ ਮੇਲਾਵੀ ਲੱਗਦਾ ਹੈ। ਸ਼ਿਵਰਾਤਰੀ ਦੀ ਰਾਤ ਨੂੰ ਚਾਰ ਪਹਿਰ ਦੀ ਪੂਜਾ ਕਰਕੇ ਪੂਰਨ ਅਹੂਤੀ ਪਾਉਣ ਨਾਲ ਲਾਭ ਮਿਲਦਾ ਹੈ। ਇਸ ਦਿਨ ਸਾਰੇ ਸ਼ਿਵ ਮੰਦਿਰਾਂ ਨੂੰ ਦੁਲਹਣ ਵਾਂਗ ਸਜਾਇਆ ਜਾਂਦਾ ਹੈ। ਇਕ ਪਾਸੇ ਜਿੱਥੇ ਪੂਰਾ ਦਿਨ ਵਰਤ ਰੱਖ ਕੇ ਸ਼ਿਵ ਭਗਤਾਂ ਨੇ ਪੂਰੀ ਰਾਤ ਜਾਗ ਕੇ ਪ੍ਰਾਚੀਨ ਕਾਲੇਸ਼ਵਰ ਮਹਾਦੇਵ ਮੰਦਿਰ 'ਚ ਚਾਰ ਪਹਿਰ ਦੀ ਪੂਜਾ ਕੀਤੀ, ਉਥੇ ਹੀ ਮੰਦਿਰਾਂ 'ਚ ਜਾਗਰਣ ਅਤੇ ਸ਼ਿਵ ਦਾ ਗੁਣਗਾਣ ਵੀ ਹੁੰਦਾ ਰਿਹਾ। ਇਲਾਕੇ ਦੇ ਹਜ਼ਾਰਾਂ ਦੇ ਕਰੀਬ ਲੋਕਾਂ ਨੇ ਮੰਦਿਰ 'ਚ ਨਤਮਸਤਕ ਹੋ ਕੇ ਸ਼ਿਵ ਜੀ ਦਾ ਗੁਣਗਾਣ ਕੀਤਾ।


shivani attri

Content Editor

Related News