ਮੋਟਰਸਾਈਕਲ ਤੋਂ ਡਿੱਗ ਕੇ ਮਰੀ ਬਜ਼ੁਰਗ ਦੇ ਮਾਮਲੇ ''ਚ ਪੁਲਸ ਵੱਲੋਂ ਦੋ ਮੁਲਜ਼ਮ ਕਾਬੂ

Friday, Aug 26, 2022 - 04:25 PM (IST)

ਮੋਟਰਸਾਈਕਲ ਤੋਂ ਡਿੱਗ ਕੇ ਮਰੀ ਬਜ਼ੁਰਗ ਦੇ ਮਾਮਲੇ ''ਚ ਪੁਲਸ ਵੱਲੋਂ ਦੋ ਮੁਲਜ਼ਮ ਕਾਬੂ

ਜਲੰਧਰ (ਮਹੇਸ਼, ਸੋਨੂੰ)- ਅਣਪਛਾਤੇ ਵਿਅਕਤੀਆਂ ਵੱਲੋਂ ਬੀਤੇ ਦਿਨੀਂ ਮੋਟਰਸਾਈਕਲ ਸਵਾਰ ਮਹਿਲਾ ਦੀਆਂ ਵਾਲੀਆਂ ਜ਼ਬਰਦਸਤੀ ਖੋਹਣ ਸਮੇਂ ਗੁਰਬਖਸ਼ ਕੌਰ ਮੋਟਰਸਾਈਕਲ ਤੋਂ ਡਿੱਗਣ ਕਾਰਨ ਸਿਰ ਵਿੱਚ ਸੱਟ ਲੱਗਣ ਨਾਲ ਮੌਤ ਹੋ ਗਈ ਸੀ। ਇਸ ਵਾਰਦਾਤ ਨੂੰ ਜਲੰਧਰ ਦੀ ਪੁਲ ਨੇ ਹੁਣ ਟੋਰਸ ਕਰਕੇ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।

ਜ਼ਿਕਰਯੋਗ ਹੈ ਕਿ ਜਲੰਧਰ ਦੇ ਪਿੰਡ ਬੰਡਾਲਾ ਤੋਂ ਆਪਣੀ ਮਾਤਾ ਗੁਰਬਖਸ ਕੌਰ ਆਪਣੇ ਪੁੱਤ ਦੇ ਨਾਲ ਆਪਣੇ ਪਿੰਡ ਬੰਡਾਲਾ ਤੋਂ ਜਲੰਧਰ ਸ਼ਹਿਰ ਵਲ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਲਈ ਜਾ ਰਿਹਾ ਸੀ ਤਾਂ ਥਾਬਲਕਾ ਪੁਲੀ ਨੇੜੇ 2 ਅਣਪਛਾਤੇ ਮੋਟਰ ਸਾਈਕਲ ਸਵਾਰਾਂ ਨੇ ਜੋਗਿੰਦਰ ਦੀ ਮਾਤਾ ਦੇ ਕੰਨ ਵਿਚ ਪਾਈਆਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ ਅਤੇ ਜਾਂਦੇ ਸਮੇਂ ਜੋਗਿੰਦਰ ਦੇ ਮੋਟਰ ਸਾਈਕਲ ਵਿੱਚ ਲੱਤ ਮਾਰੀ ਜਿਸ ਨਾਲ ਜੋਗਿੰਦਰ ਦਾ ਮੋਟਰ ਸਾਈਕਲ ਡਗਮਗਾ ਕੇ ਡਿੱਗ ਗਿਆ ਅਤੇ ਮਾਤਾ ਵੀ ਸੜਕ ਤੇ ਡਿੱਗ ਪਈ ਅਤੇ ਉਸ ਦੇ ਸਿਰ ਵਿੱਚ ਸੱਟ ਲੱਗਣ ਕਾਰਣ ਮੌਤ ਹੋ ਗਈ ਅਤੇ ਨਾਮਲੂਮ ਵਿਅਕਤੀ ਮੌਕੇ ਤੋਂ ਸੋਨੇ ਦੀਆਂ ਵਾਲੀਆਂ ਖੋਹ ਕੇ ਫਰਾਰ ਹੋ ਗਏ, ਜਿਸ 'ਤੇ ਨਾਮਲੂਮ ਦੋਸ਼ੀਆਂ ਵਿਰੁੱਧ ਕਾਰਵਾਈ ਕਰਦੇ ਹੋਏ ਥਾਣਾ ਸਦਰ ਜਲੰਧਰ ਵਿਖੇ ਮੁਕੱਦਮਾ ਦਰਜ ਕੀਤਾ ਸੀ। 

ਇਹ ਵੀ ਪੜ੍ਹੋ: ਜਲੰਧਰ: ਸੋਸ਼ਲ ਮੀਡੀਆ ’ਤੇ ਕੀਤੀ ਦੋਸਤੀ ਦਾ ਭਿਆਨਕ ਅੰਜਾਮ, ਇਕਤਰਫ਼ਾ ਪਿਆਰ ਕਰਨ ਵਾਲੇ ਪ੍ਰੇਮੀ ਨੇ ਕੀਤਾ ਸੀ ਨਰਸ ਦਾ ਕਤਲ

PunjabKesari

ਉਪਰੋਕਤ ਵਾਰਦਾਤ ਤੋਂ ਤੁਰੰਤ ਬਾਅਦ ਜਸਕਿਰਨਜੀਤ ਸਿੰਘ ਤੇਜਾ ਡੀ. ਸੀ. ਪੀ. ਆਈ. ਵੱਲੋਂ ਸੀ. ਆਈ. ਏ. ਸਟਾਫ਼ ਦੀ ਪੁਲਸ ਟੀਮ ਨੂੰ ਮੁਕੱਦਮਾ ਨੂੰ ਟਰੇਸ ਕਰਨ ਅਤੇ ਨਾਮਲੂਮ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਸਬੰਧੀ ਦਿਸ਼ਾ- ਨਿਰਦੇਸ਼ ਦਿੱਤੇ ਗਏ ਸਨ, ਜਿਸ 'ਤੇ ਸੀ. ਆਈ. ਏ. ਸਟਾਫ਼ ਦੀ ਪੁਲਸ ਟੀਮ ਵੱਲੋਂ ਬੜੀ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ ਸੀ. ਸੀ. ਟੀ. ਵੀ. ਕੈਮਰਿਆਂ, ਹਿਊਮਨ ਸੋਰਸ, ਟੈਕਨੀਕਲ ਢੰਗ ਨਾਲ ਤਫ਼ਤੀਸ਼ ਕਰਦੇ ਹੋਏ, ਨਾਮਲੂਮ ਦੋਸ਼ੀਆਂ ਦਾ ਸੁਰਾਗਲਗਾ ਕੇ 25 ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਵਾਰਦਾਤ ਕਰਨ ਸਮੇਂ ਵਰਤਿਆਂ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਗਿਆ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਸਨੈਚਿੰਗ ਅਤੇ ਲੁੱਟਖੋਹ ਦੀਆਂ ਹੋਰ ਵਾਰਦਾਤਾਂ ਟਰੇਸ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ: PRTC ਮੁਲਾਜ਼ਮਾਂ ਦੀ ਪੰਜਾਬ ਸਰਕਾਰ ਨੂੰ ਚਿਤਾਵਨੀ, ਸਰਕਾਰੀ ਬੱਸਾਂ ਦਾ ਅੱਜ ਬਾਅਦ ਦੁਪਹਿਰ ਹੋ ਸਕਦੈ ਚੱਕਾ ਜਾਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News